ਪਟਿਆਲਾ ਦੇ ਡੀ. ਐੱਸ. ਪੀ. ਖ਼ਿਲਾਫ਼ ਪੁਲਸ ਨੇ ਦਰਜ ਕੀਤਾ ਪਰਚਾ, ਜਾਣੋ ਕੀ ਹੈ ਪੂਰਾ ਮਾਮਲਾ

Friday, Mar 12, 2021 - 04:37 PM (IST)

ਪਟਿਆਲਾ (ਮਨਦੀਪ ਸਿੰਘ ਜੋਸਨ) : ਸੀ.ਐੱਮ. ਸਿਟੀ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਦੇ ਸੁਰੱਖਿਆ ਮੁਲਾਜ਼ਮ ਨਾਲ ਮੇਅਰ ਦੀ ਸਰਕਾਰੀ ਕੋਠੀ ਦੇ ਅੰਦਰ ਦਾਖਲ ਹੋ ਕੇ ਕੀਤੀ ਗਈ ਕੁੱਟਮਾਰ ਦੇ ਮਾਮਲੇ 'ਚ ਪਟਿਆਲਾ ਪੁਲਸ ਨੇ ਕੁੱਟਮਾਰ ਕਰਨ ਦੇ ਦੋਸ਼ ਹੇਠ ਡੀ. ਐੱਸ. ਪੀ. ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਵਲੋਂ ਡੀ. ਜੀ. ਪੀ. ਦਿਨਕਰ ਗੁਪਤਾ ਨਾਲ ਮੁਲਾਕਾਤ, ਜਾਣੋ ਕੀ ਹੈ ਪੂਰਾ ਮਾਮਲਾ
 
ਜਾਣਕਾਰੀ ਅਨੁਸਾਰ ਸ਼ਹਿਰ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨਾਲ ਤਾਇਨਾਤ ਸੁਰੱਖਿਆ ਮੁਲਾਜ਼ਮ ਰਾਤ ਸਮੇਂ ਮੇਅਰ ਦੀ ਕੋਠੀ ਵਿਖੇ ਤਾਇਨਾਤ ਸਨ ਤੇ ਉਦੋਂ ਡੀ. ਐੱਸ. ਪੀ. ਹਰਦੀਪ ਸਿੰਘ ਤਿਤਲੀ ਰਾਤ ਨੂੰ ਆਪਣੇ ਕੁੱਤੇ ਨੂੰ ਘੁੰਮਾ ਰਿਹਾ ਸੀ ਤੇ ਇਹ ਕੁੱਤਾ ਮੇਅਰ ਦੇ ਸੁਰੱਖਿਆ ਗਾਰਡ ਨੂੰ ਪੈ ਗਿਆ, ਜਿਸ 'ਤੇ ਸੁਰੱਖਿਆ ਗਾਰਡ ਕੋਠੀ ਦੇ ਅੰਦਰ ਵੜ ਗਿਆ।  ਇਸਤੋਂ ਬਾਅਦ ਡੀ. ਐੱਸ. ਪੀ. ਵੀ ਮੇਅਰ ਦੀ ਕੋਠੀ ਵਿਚ ਦਾਖਲ ਹੋ ਗਿਆ ਅਤੇ ਡੀ. ਐੱਸ. ਪੀ. ਨੇ ਸੁਰੱਖਿਆ ਗਾਰਡ ਦੀ ਜ਼ੋਰਦਾਰ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ : ਮਖੂ ’ਚ ਵੱਡੀ ਵਾਰਦਾਤ, ਕਿਰਾਏ ’ਤੇ ਕਾਰ ਲਿਜਾ ਕੇ ਬੇਰਹਿਮੀ ਨਾਲ ਡਰਾਇਵਰ ਦਾ ਕਤਲ

ਡੀ. ਐੱਸ. ਪੀ. ਵੱਲੋਂ ਕੀਤੀ ਗਈ ਕੁੱਟਮਾਰ ਤੋਂ ਬਾਅਦ ਸੁਰੱਖਿਆ ਕਰਮਚਾਰੀ ਹਸਪਤਾਲ ਦਾਖਲ ਹੋਇਆ। ਇਸ ਉਪਰੰਤ ਬਿਆਨਾਂ ਦੇ ਆਧਾਰ 'ਤੇ ਪਟਿਆਲਾ ਪੁਲਸ ਨੇ ਡੀ. ਐੱਸ. ਪੀ. ਹਰਦੀਪ ਸਿੰਘ ਤਿਤਲੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਪੁਸ਼ਟੀ ਕਰਦਿਆਂ ਐੱਸ. ਐੱਸ. ਪੀ. ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਵਿਭਾਗ ਕਾਰਵਾਈ ਦੇ ਹੁਕਮ ਜਾਰੀ ਕੀਤੇ ਗਏ ਹਨ। ਐੱਸ. ਐੱਸ. ਪੀ. ਨੇ ਦੱਸਿਆ ਕਿ ਡੀ. ਐੱਸ. ਪੀ. ਹਰਦੀਪ ਸਿੰਘ ਖਿਲਾਫ਼ ਆਈ. ਪੀ. ਸੀ. ਦੀ ਧਾਰਾ 452, 323 ਤੇ 506 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।।

ਇਹ ਵੀ ਪੜ੍ਹੋ : ਲੁਧਿਆਣਾ 'ਚ ਬੇਨਕਾਬ ਹੋਇਆ ਝੁੱਗੀਆਂ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਸਰਗਣਾ ਆਂਟੀ ਸਣੇ ਚਾਰ ਗ੍ਰਿਫ਼ਤਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News