ਜਨਤਾ ਦਾ ਉਤਸ਼ਾਹ ਦੱਸ ਰਿਹਾ, ਹੁਣ ਨਮੋ-ਨਮੋ ਦੀ ਛੁੱਟੀ ਹੋਣ ਵਾਲੀ ਹੈ : ਮਾਇਆਵਤੀ
Monday, May 13, 2019 - 01:28 PM (IST)

ਨਵਾਂਸ਼ਹਿਰ (ਮਨੋਰੰਜਨ) : ਬਸਪਾ ਸੁਪ੍ਰੀਮੋ ਮਾਇਆਵਤੀ ਨੇ ਐਤਵਾਰ ਨੂੰ ਭਾਜਪਾ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ 'ਤੇ ਵਾਰ ਕਰਦੇ ਹੋਏ ਕਿਹਾ ਕਿ ਲੋਕਾਂ ਦੇ ਉਤਸ਼ਾਹ ਨੂੰ ਦੇਖ ਕੇ ਲੱਗਦਾ ਹੈ ਕਿ ਹੁਣ ਨਮੋ-ਨਮੋ ਕਹਿਣ ਵਾਲਿਆਂ ਦੀ ਛੁੱਟੀ ਹੋਣ ਵਾਲੀ ਹੈ ਅਤੇ ਜਨਤਾ ਜੈ ਭੀਮ ਵਾਲਿਆਂ ਨੂੰ ਲਿਆਉਣ ਵਾਲੀ ਹੈ। ਉਹ ਐਤਵਾਰ ਨੂੰ ਨਵਾਂਸ਼ਹਿਰ ਦੇ ਨਜ਼ਦੀਕ ਪਿੰਡ ਲੰਗੜੋਆ 'ਚ ਆਯੋਜਿਤ ਬਹੁਜਨ ਸਮਾਜ ਪਾਰਟੀ ਅਤੇ ਪੰਜਾਬ ਜਮਹੂਰੀ ਗੱਠਜੋੜ ਦੇ ਉਮੀਦਵਾਰਾਂ ਦੇ ਪੱਖ 'ਚ ਸਾਂਝੀ ਰੈਲੀ ਨੂੰ ਸੰਬੋਧਨ ਕਰ ਰਹੀ ਸੀ।
ਭਾਜਪਾ ਦੀ ਕੜੀ ਅਲੋਚਨਾ ਕਰਦੇ ਹੋਏ ਮਾਇਆਵਤੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਪੂੰਜੀਪਤੀਆਂ ਨੂੰ ਹੀ ਮਾਲਾਮਾਲ ਕੀਤਾ ਹੈ। ਉਹ ਉਨ੍ਹਾਂ ਦੀ ਹੀ ਚੌਂਕੀਦਾਰੀ ਕਰਦੇ ਰਹੇ, ਗਰੀਬਾਂ ਦਾ ਭਾਜਪਾ ਸਰਕਾਰ ਨੇ ਕੋਈ ਵਿਕਾਸ ਨਹੀਂ ਕੀਤਾ ।