ਮੌੜ ਮੰਡੀ ਵਾਸੀਆਂ ਦਾ ਅਨੌਖਾ ਉਪਰਾਲਾ, ਹੁਣ ਨਹੀਂ ਦਿਖਾਈ ਦਿੰਦੇ ਲਾਵਾਰਸ ਪਸ਼ੂ (ਵੀਡੀਓ)
Sunday, Mar 17, 2019 - 03:05 PM (IST)
ਮੌੜ ਮੰਡੀ(ਮਨੀਸ਼)— ਸੜਕਾਂ 'ਤੇ ਘੁੰਮਦੇ ਲਾਵਾਰਿਸ ਪਸ਼ੂ ਕਈ ਵਾਰ ਦੁਰਘਟਨਾ ਦਾ ਕਾਰਨ ਬਣ ਜਾਂਦੇ ਹਨ। ਇਨ੍ਹਾਂ ਹਾਦਸਿਆਂ ਨੂੰ ਨੱਥ ਪਾਉਣ ਲਈ ਸਬ ਡਿਵੀਜ਼ਨ ਮੌੜ ਮੰਡੀ ਵਾਸੀਆਂ ਨੇ ਇਕ ਅਨੌਖਾ ਉਪਰਾਲਾ ਕੀਤਾ ਹੈ। ਲਾਵਾਰਿਸ ਗਊਆਂ ਤੇ ਪਰਾਲੀ ਸਾੜਨ ਦੀ ਮੁਸ਼ਕਲ ਤੋਂ ਨਿਜਾਤ ਪਾਉਣ ਲਈ ਮੌੜ ਮੰਡੀ ਦੇ ਲੋਕਾਂ ਨੇ ਪਿੰਡਾਂ ਦੇ ਸਹਿਯੋਗ ਨਾਲ ਮੌੜ ਦੀ ਪਸ਼ੂ ਮੰਡੀ ਨੂੰ ਗਊਸ਼ਾਲਾ ਬਣਾ ਦਿੱਤਾ, ਜਿਸ ਦੀ ਬਦੌਲਤ ਬੀਤੇ 10 ਮਹੀਨੇ ਤੋਂ ਮੌੜ ਮੰਡੀ ਦੀਆਂ ਸੜਕਾਂ 'ਤੇ ਲਾਵਾਰਿਸ ਗਊਆਂ ਦਿਖਾਈ ਨਹੀਂ ਦੇ ਰਹੀਆਂ।
ਗਊਸ਼ਾਲਾ ਪ੍ਰਬੰਧਕ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਬਿਨਾਂ ਕਿਸੇ ਸਰਕਾਰੀ ਸਹਾਇਤਾ ਦੇ ਆਸ-ਪਾਸ ਦੇ ਪਿੰਡਾਂ ਦੇ ਸਹਿਯੋਗ ਨਾਲ 1200 ਗਊਆਂ ਤੇ ਲਾਵਾਰਿਸ ਪਸ਼ੂਆਂ ਦੀ ਦੇਖ-ਰੇਖ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕਿਸਾਨਾਂ ਵਲੋਂ ਤੂੜੀ ਤੇ ਪਰਾਲੀ ਗਊਸ਼ਾਲਾ 'ਚ ਪਹੁੰਚਾਈ ਜਾਂਦੀ ਹੈ। ਮੰਡੀ ਵਾਸੀਆਂ ਵਲੋਂ ਪਿੰਡਾਂ ਦੇ ਸਹਿਯੋਗ ਨਾਲ ਕੀਤਾ ਇਹ ਉਪਰਾਲਾ ਸ਼ਲਾਘਾਯੋਗ ਹੈ ਪਰ ਸਰਕਾਰ ਵਲੋਂ ਕੋਈ ਮਦਦ ਨਾ ਮਿਲਣ ਕਰਕੇ ਸਮਾਜ ਸੇਵੀਆਂ 'ਚ ਸਰਕਾਰ ਪ੍ਰਤੀ ਰੋਸ ਵੀ ਜ਼ਰੂਰ ਹੈ। ਉਨ੍ਹਾਂ ਨੇ ਸਰਕਾਰ ਅੱਗੇ ਪਿੰਡ ਵਾਸੀਆਂ ਦਾ ਬਣਦਾ ਸਹਿਯੋਗ ਕਰਨ ਦੀ ਮੰਗ ਕੀਤੀ ਹੈ।