ਜਠੇਰਿਆਂ ਦੀ ਸਮਾਧ ਨੂੰ ਤੋੜਨ ਦਾ ਮਾਮਲਾ ਪੁਲਸ ਥਾਣੇ ਪਹੁੰਚਿਆਂ
Thursday, Aug 24, 2017 - 06:06 PM (IST)
ਗੁਰਦਾਸਪੁਰ(ਦੀਪਕ) – ਪਿੰਡ ਜੀਵਨਵਾਲ ਬੱਬਰੀ ਵਿਚ ਪੈਂਦੇ ਗੁਰਦੁਆਰਾ ਚਰਨ ਕੰਵਲ ਦੇ ਨੇੜੇ ਬੀਤੇ ਦਿਨ ਕੁੱਝ ਸ਼ਰਾਰਤੀ ਅਨਸਰਾਂ ਨੇ ਜਠੇਰਿਆਂ ਦੀ ਸਮਾਧ ਤੋੜਨ ਦੀ ਸੂਚਨਾ ਮਿਲੀ ਹੈ, ਜਿਸ ਕਾਰਨ ਗੁੱਸੇ ਵਿਚ ਆਏ ਪਿੰਡ ਵਾਸੀਆਂ ਨੇ ਨਾਅਰੇਬਾਜ਼ੀ ਕਰ ਦਿੱਤੀ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨਰਿੰਦਰ ਸਿੰਘ, ਹਰਜੀਤ ਸਿੰਘ, ਗੁਰਦਿਆਲ ਸਿੰਘ ਪੰਚ, ਨਵੀਨ ਕੁਮਾਰ ਲਾਡੀ ਆਦਿ ਨੇ ਦੱਸਿਆ ਕਿ ਇਹ ਸਮਾਧ ਚਾਰ ਕਨਾਲ ਵਿਚ ਬਣੀ ਹੋਈ ਹੈ, ਜੋ ਰੰਧਾਵਾ ਗੌਰਸ ਸਮਾਧ ਦੇ ਨਾਂ ਨਾਲ ਜਾਣੀ ਜਾਂਦੀ ਹੈ ਪਰ ਬੀਤੀ ਰਾਤ ਕੁੱਝ ਸ਼ਰਾਰਤੀ ਅਨਸਰਾਂ ਨੇ ਇਸ ਨੂੰ ਤੋੜ ਕੇ ਤਹਿਸ਼ ਨਹਿਸ਼ ਕਰ ਦਿੱਤਾ। ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਗੁੱਸੇ 'ਚ ਨਾਅਰੇਬਾਜ਼ੀ ਕੀਤੀ ਅਤੇ ਥਾਣਾਂ ਸਦਰ ਵਿਚ ਰਿਪੋਰਟ ਲਿਖਾਣੀ ਚਾਹੀ ਤਾਂ ਉਥੇਂ ਗੁਰਦੁਆਰਾ ਵੱਲੋਂ ਕੁੱਝ ਪਿੰਡ ਹੋਰ ਵਾਸੀ ਆਏ ਹੋਏ ਸੀ, ਜਿਨ੍ਹਾਂ ਨੇ ਥਾਣੇ ਵਿਚ ਹੀ ਇਕ ਦੂਜੇ 'ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ। ਉਸ ਤੋਂ ਬਾਅਦ ਥਾਣਾ ਮੁਖੀ ਨੇ ਦੋਵਾਂ ਧਿਰਾਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕਰਵਾਇਆ। ਜਦ ਪਿੰਡ ਵਾਸੀਆਂ ਨੇ ਦੁਬਾਰਾ ਸਮਾਧ ਨੂੰ ਬਣਾਉਣਾ ਸ਼ੁਰੂ ਕੀਤਾ ਤਾਂ ਕੁੱਝ ਲੋਕਾਂ ਨੇ ਫੇਰ ਆ ਕੇ ਦਿੱਤਾ ਪਰ ਬਾਅਦ ਵਿਚ ਪੁਲਸ ਨੇ ਆ ਕੇ ਸਮਾਧ ਨੂੰ ਦੁਬਾਰਾ ਬਣਵਾ ਦਿੱਤਾ ਅਤੇ ਮਾਮਲਾ ਸ਼ਾਂਤ ਕਰਵਾਇਆ।
ਕੀ ਕਹਿਣਾ ਹੈ ਥਾਣਾ ਮੁਖੀ ਮੱਖਣ ਸਿੰਘ ਦਾ
ਇਸ ਸਬੰਧੀ ਜਦ ਸਦਰ ਥਾਣਾ ਦੇ ਮੁਖੀ ਮੱਖਣ ਸਿੰਘ ਨਾਲ ਗੱਲ ਕਰਨ 'ਕੇ ਉਨ੍ਹਾਂ ਦੱਸਿਆ ਕਿ ਦੋਵਾਂ ਪਾਰਟੀਆਂ ਨੂੰ ਅਸੀਂ ਸ਼ਾਂਤ ਕਰਵਾ ਦਿੱਤਾ ਹੈ ਅਤੇ ਸਮਾਧ ਨੂੰ ਬਣਾ ਦਿੱਤਾ ਗਿਆ ਹੈ। ਕੁੱਝ ਸ਼ਰਾਰਤੀ ਅਨਸਰ ਸ਼ਹਿਰ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ, ਜਿਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ।
