ਜਲੰਧਰ: ਮੋਬਾਇਲ ਐਪ ’ਤੇ ਹੋਈ ਦੋਸਤੀ ਦਾ ਖ਼ੌਫ਼ਨਾਕ ਅੰਜਾਮ, ਵਿਆਹ ਰਚਾ ਸਾਜ਼ਿਸ਼ ਤਹਿਤ ਕਰਵਾ ਦਿੱਤਾ ਗਰਭਪਾਤ

Saturday, Aug 06, 2022 - 04:41 PM (IST)

ਜਲੰਧਰ: ਮੋਬਾਇਲ ਐਪ ’ਤੇ ਹੋਈ ਦੋਸਤੀ ਦਾ ਖ਼ੌਫ਼ਨਾਕ ਅੰਜਾਮ, ਵਿਆਹ ਰਚਾ ਸਾਜ਼ਿਸ਼ ਤਹਿਤ ਕਰਵਾ ਦਿੱਤਾ ਗਰਭਪਾਤ

ਜਲੰਧਰ—ਥਾਣਾ ਕੈਂਟ ਦੇ ਅਧੀਨ ਆਉਂਦੇ ਵਾਰਡ ਨੰਬਰ-11 ਦੀ ਇਕ ਮਹਿਲਾ ਨੂੰ ਸਹੁਰੇ ਪਰਿਵਾਰ ਵਾਲਿਆਂ ਨੇ ਰਾਤ ਦੇ ਸਮੇਂ ਘਰੋਂ ਬਾਹਰ ਕੱਢ ਦਿੱਤਾ। ਦਰਅਸਲ ਪਟਿਆਲਾ ਦੇ ਰਾਜਪੁਰਾ ਦੀ ਰਹਿਣ ਵਾਲੀ ਇਕ ਮਹਿਲਾ ਨੇ ਕੈਂਟ ਦੇ ਗੋਲਡਨ ਕਾਲੋਨੀ ਵਾਸੀ ਅਮਿਤ ਖੰਨਾ ’ਤੇ ਗਰਭਪਾਤ ਕਰਵਾ ਕੇ ਵਿਆਹ ਕਰਵਾਉਣ ਦੇ ਬਾਅਦ ਅਪਣਾਉਣ ਤੋਂ ਇਨਕਾਰ ਕਰਨ ਦਾ ਦੋਸ਼ ਲਗਾਇਆ ਹੈ। ਉਕਤ ਨਿਸ਼ਾ ਨਾਂ ਦੀ ਮਹਿਲਾ ਦਾ ਕਹਿਣਾ ਹੈ ਕਿ ਥਾਣਾ ਕੈਂਟ ਅਤੇ ਏ. ਸੀ. ਪੀ. ਨੂੰ ਸ਼ਿਕਾਇਤ ਦੇਣ ਤੋਂ ਬਾਅਦ ਅਮਿਤ ਦੇ ਮਾਤਾ-ਪਿਤਾ ਨੇ ਰਾਜੀਨਾਮਾ ਕਰਵਾ ਕੇ ਅਪਣਾਉਣ ਦੀ ਗੱਲ ਕਹੀ ਸੀ ਪਰ ਫਿਰ ਵੀ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ। 
ਇਹ ਵੀ ਪੜ੍ਹੋ: ਕਪੂਰਥਲਾ: ਇੰਸਟਾਗ੍ਰਾਮ ਦੀ ਦੋਸਤੀ ਕੁੜੀ ਨੂੰ ਪਈ ਮਹਿੰਗੀ, ਗੱਡੀ 'ਚ ਲਿਜਾ ਕੇ ਮੁੰਡੇ ਨੇ ਕੀਤਾ ਜਬਰ-ਜ਼ਿਨਾਹ

PunjabKesari

ਪੀੜਤਾ ਨੇ ਦੱਸਿਆ ਕਿ ਉਸ ਦਾ ਪਹਿਲਾਂ ਵੀ ਵਿਆਹ ਹੋ ਚੁੱਕਾ ਹੈ, ਜਿਸ ਨਾਲ ਤਲਾਕ ਦੀ ਗੱਲ ਚੱਲ ਰਹੀ ਹੈ। ਇਸ ਦੌਰਾਨ ਕਰੀਬ 5 ਮਹੀਨੇ ਪਹਿਲਾਂ ਉਸ ਦੀ ਮੁਲਾਕਾਤ ਜਲੰਧਰ ਦੇ ਰਹਿਣ ਵਾਲੇ ਅਮਿਤ ਨਾਲ ਜੀਵਨ ਸਾਥੀ ਐਪ ਦੇ ਜ਼ਰੀਏ ਹੋਈ ਸੀ। ਇਸ ਤੋਂ ਬਾਅਦ ਦੋਹਾਂ ਨੇ ਇਕ-ਦੂਜੇ ਨੂੰ ਆਪਣੇ ਮੋਬਾਇਲ ਨੰਬਰ ਦਿੱਤੇ ਅਤੇ ਦੋਵੇਂ ਇਕ-ਦੂਜੇ ਨੂੰ ਮਿਲਣ ਲੱਗ ਗਏ। ਇਸ ਦੌਰਾਨ ਅਮਿਤ ਖੰਨਾ ਨੇ ਮਹਿਲਾ ਨੂੰ ਜਲੰਧਰ ਬੁਲਾ ਲਿਆ। ਉਸ ਨੂੰ ਇਥੇ ਹੀ ਨੌਕਰੀ ਦਿਲਵਾਉਣ ਦੇ ਨਾਲ-ਨਾਲ ਆਪਣੇ ਘਰ ਦੇ ਕੋਲ ਕੈਂਟ ’ਚ ਹੀ ਇਕ ਘਰ ਕਿਰਾਏ ’ਤੇ ਲੈ ਕੇ ਉਸ ਨੂੰ ਦੇ ਦਿੱਤਾ। ਉਸ ਦਾ ਕਿਰਾਇਆ ਵੀ ਉਹ ਖ਼ੁਦ ਹੀ ਦਿੰਦਾ ਸੀ। 

ਮਹਿਲਾ ਨੇ ਦੱਸਿਆ ਕਿ ਕਿਰਾਏ ਦੇ ਮਕਾਨ ’ਚ ਰਹਿੰਦੇ ਸਮੇਂ ਅਮਿਤ ਖੰਨਾ ਉਸ ਕੋਲ ਰੋਜ਼ਾਨਾ ਆਉਂਦਾ ਸੀ। ਇਸ ਦੌਰਾਨ ਉਸ ਦੇ ਮਨ੍ਹਾ ਕਰਨ ਦੇ ਬਾਵਜੂਦ ਵੀ ਅਮਿਤ ਨੇ ਉਸ ਨਾਲ ਸਰੀਰਕ ਸੰਬੰਧ ਬਣਾ ਲਏ, ਜਿਸ ਨਾਲ ਉਹ ਗਰਭਵਤੀ ਹੋ ਗਈ। ਅਮਿਤ ਵੱਲੋਂ ਗਰਭ ਡਿੱਗਾਉਣ ਦਾ ਦਬਾਅ ਵੀ ਬਣਾਇਆ ਗਿਆ ਪਰ ਉਹ ਨਹੀਂ ਮੰਨੀ। ਫਿਰ ਉਹ 22 ਜੁਲਾਈ ਨੂੰ ਮਹਿਲਾ ਨੂੰ ਆਪਣੇ ਘਰ ਲੈ ਗਿਆ। 

ਇਹ ਵੀ ਪੜ੍ਹੋ: ਬਿੱਲ ਮੁਆਫ਼ੀ ਨੂੰ ਲੈ ਕੇ ਉਮੀਦਾਂ ’ਤੇ ਫਿਰਿਆ ਪਾਣੀ: ਜ਼ਿਆਦਾਤਰ ਖ਼ਪਤਕਾਰਾਂ ਨੂੰ ਨਹੀਂ ਮਿਲ ਸਕੇਗਾ ਲਾਭ

25 ਜੁਲਾਈ ਨੂੰ ਦੋਹਾਂ ਨੇ ਕੈਂਟ ਸਥਿਤ ਮੰਦਿਰ ’ਚ ਵਿਆਹ ਕਰ ਲਿਆ। ਵਿਆਹ ਤੋਂ ਬਾਅਦ ਸਹੁਰੇ ਪਰਿਵਾਰ ਨੇ ਪਤੀ ਦੇ ਨਾਲ ਮਿਲ ਕੇ ਘਰੋਂ ਬਾਹਰ ਕੱਢ ਦਿੱਤਾ। ਨਿਸ਼ਾ ਦਾ ਦੋਸ਼ ਹੈ ਕਿ ਸਹੁਰੇ ਪਰਿਵਾਰ ਨੇ ਸਾਜਿਸ਼ ਤਹਿਤ ਗਰਭਪਾਤ ਹੋਣ ਤੋਂ ਬਾਅਦ ਘਰੋਂ ਬਾਹਰ ਕੱਢਿਆ। ਮਹਿਲਾ ਨੇ ਆਪਣੀ ਸੱਸ ’ਤੇ ਦੋਸ਼ ਲਗਾਏ ਹਨ ਕਿ ਉਸ ਦੀ ਸੱਸ ਵਿਆਹ ਤੋਂ ਬਾਅਦ ਦੋ ਦਿਨ ਲਗਾਤਾਰ ਉਸ ਨੂੰ ਚਾਹ ਪਿਲਾਉਂਦੀ ਰਹੀ। ਇਸੇ ਚਾਹ ’ਚ ਉਹ ਕੋਈ ਦਵਾਈ ਮਿਲਾ ਕੇ ਪਿਲਾਉਂਦੀ ਸੀ। ਜਦੋਂ ਚਾਹ ’ਚ ਅਜੀਬ ਸੁਆਦ ਆਉਂਦਾ ਸੀ ਅਤੇ ਸੱਸ ਨੂੰ ਪੁੱਛਣ ’ਤੇ ਸੱਸ ਕਹਿੰਦੀ ਸੀ ਕਿ ਗਰਭਵਤੀ ਹਾਲਤ ’ਚ ਕੋਈ ਵੀ ਸੁਆਦ ਨਹੀਂ ਆਉਂਦਾ ਹੈ ਅਤੇ ਅਜੀਬ ਸੁਆਦ ਵੀ ਆਉਂਦਾ ਹੈ। ਦੋ ਦਿਨਾਂ ’ਚ ਉਸ ਦਾ ਗਰਭਪਾਤ ਹੋ ਗਿਆ। ਉਸ ਦੇ ਤੁਰੰਤ ਬਾਅਦ ਉਸ ਦੇ ਸਹੁਰੇ ਵਾਲਿਆਂ ਨੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। 

 

ਦੋ ਦਿਨ ਪਹਿਲਾਂ ਹੀ ਹੋਇਆ ਸੀ ਰਾਜੀਨਾਮਾ 

ਥਾਣਾ ਕੈਂਟ ਦੇ ਇੰਚਾਰਜ ਐੱਸ. ਆਈ. ਭੂਸ਼ਣ ਕੁਮਾਰ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਦੋਵਾਂ ਧਿਰਾਂ ਦਾ ਰਾਜੀਨਾਮਾ ਕਰਵਾਇਆ ਸੀ। ਇਸ ਦੇ ਬਾਅਦ ਦੋਬਾਰਾ ਮਾਮਲਾ ਸਾਹਮਣੇ ਆਇਆ ਹੈ। ਹੁਣ ਦੋਵੇਂ ਧਿਰਾਂ ਨੂੰ ਬੁਲਾਇਆ ਜਾਵੇਗਾ। ਇਸ ਦੇ ਬਾਅਦ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ: ਪੰਜਾਬ ’ਚ ‘ਲੰਪੀ ਸਕਿਨ’ ਬੀਮਾਰੀ ਦਾ ਕਹਿਰ, 12 ਹਜ਼ਾਰ ਪਸ਼ੂ ਆਏ ਲਪੇਟ ’ਚ, ਪਸ਼ੂ ਮੰਡੀਆਂ ਬੰਦ ਕਰਨ ਦੇ ਹੁਕਮ

ਪੁਲਸ ਨੂੰ ਵਿਖਾਈ ਵਿਆਹ ਦੀ ਵੀਡੀਓ

ਪੀੜਤਾ ਦਾ ਕਹਿਣਾ ਹੈ ਕਿ ਉਸ ਦਾ ਵਿਆਹ ਕੈਂਟ ਦੇ ਤੁਲਸੀ ਮਹਾਵੀਰ ਮੰਦਿਰ ’ਚ ਪੰਡਿਤ ਬਬਲੂ ਮਨਜੀਤ ਨੇ ਕਰਵਾਇਆ ਹੈ ਪਰ ਹੁਣ ਉਹ ਮੁਕਰ ਰਿਹਾ ਹੈ। ਇਸ ਦੇ ਨਾਲ ਹੀ ਵਿਆਹ ਦੀਆਂ ਤਸਵੀਰਾਂ ਦੇ ਸਬੂਤ ਵੀ ਮਿਟਾ ਦਿੱਤੇ ਹਨ। ਉਸ ਨੇ ਦੱਸਿਆ ਕਿ ਉਸ ਨੇ ਵਿਆਹ ਦੀ ਇਕ ਵੀਡੀਓ ਸੰਭਾਲ ਰੱਖੀ ਹੈ, ਜਿਸ ਨੂੰ ਉਹ ਥਾਣਾ ਕੈਂਟ ’ਚ ਵਿਖਾ ਚੁੱਕੀ ਹੈ। ਵਿਆਹ ’ਚ ਬੁਲਾਏ ਗਏ ਫੋਟੋਗ੍ਰਾਫਰ ਦੀ ਡਿਟੇਲ ਕੱਢੀ ਜਾ ਰਹੀ ਹੈ ਤਾਂਕਿ ਹੋਰ ਤਸਵੀਰਾਂ ਮਿਲ ਸਕਣ। ਪੀੜਤਾ ਦਾ ਕਹਿਣਾ ਹੈ ਕਿ ਉਸ ਦੇ ਸਹੁਰੇ ਦੀ ਪਹੁੰਚ ਕਾਫ਼ੀ ਉੱਚੀ ਹੈ। ਇਸੇ ਕਾਰਨ ਉਸ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਇਥੋਂ ਤੱਕ ਕਿ ਗੋਲ਼ੀ ਮਾਰਨ ਦੀ ਵੀ ਗੱਲ ਕਹੀ ਗਈ ਹੈ। ਉਸ ਨੇ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ ਕਿ ਉਸ ਨੂੰ ਨਿਆਂ ਦਿਵਾਇਆ ਜਾਵੇ। 

ਇਹ ਵੀ ਪੜ੍ਹੋ: ਅਨੋਖਾ ਪਿਆਰ! ਵਿਆਹ ਕਰਵਾਉਣ ਲਈ ਜਲੰਧਰ ਦਾ ਸ਼ੁਭਮ ਬਣਿਆ 'ਜੀਆ', ਹੁਣ ਪਈ ਰਿਸ਼ਤੇ 'ਚ ਤਰੇੜ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News