''ਹੋਲੀ'' ਮੌਕੇ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖਾਸ ਖਬਰ

02/18/2020 6:47:14 PM

ਜਲੰਧਰ— ਹੋਲੀ ਮੌਕੇ ਸ਼੍ਰੀ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਰੇਲਵੇ ਵਿਭਾਗ ਸਪੈਸ਼ਲ ਟਰੇਨਾਂ ਚਲਾਉਣ ਜਾ ਰਿਹਾ ਹੈ। ਰੇਲਵੇ ਯਾਤਰੀਆਂ ਨੂੰ ਹੋਲੀ 'ਚ ਘਰ ਆਉਣ-ਜਾਣ ਲਈ ਆਨੰਦ ਵਿਹਾਰ, ਵਾਰਾਣਸੀ, ਹਜ਼ਰਤ ਨਿਜ਼ਾਮੁਦੀਨ, ਚੰਡੀਗੜ੍ਹ, ਨੰਗਲ ਡੈਮ, ਬਠਿੰਡਾ ਅਤੇ ਕੱਟੜਾ ਲਈ ਹੋਲੀ ਸਪੈਸ਼ਲ ਟਰੇਨਾਂ ਚਲਾਉਣ ਜਾ ਰਿਹਾ ਹੈ। ਸਾਰੀਆਂ ਟਰੇਨਾਂ 'ਚ ਰਿਜ਼ਰਵੇਸ਼ਨ ਸ਼ੁਰੂ ਹੋ ਗਈ ਹੈ। ਟਰੇਨਾਂ 'ਚ ਥਰਡ ਏ. ਸੀ, ਸਲੀਪਰ ਅਤੇ ਜਨਰਲ ਕੋਚ ਲਗਾਏ ਗਏ ਹਨ। 6 ਟਰੇਨਾਂ ਹੋਲੀ ਤੋਂ ਪਹਿਲਾਂ ਸ਼ੁਰੂ ਹੋ ਜਾਣਗੀਆਂ। ਇਸ 'ਚ ਦੋ ਟਰੇਨਾਂ ਜਲੰਧਰ ਕੈਂਟ ਤੋਂ ਹੋ ਕੇ ਲੰਘਣਗੀਆਂ। ਵੈਸ਼ਨੋ ਦੇਵੀ ਤੋਂ ਕੱਟੜਾ ਤੋਂ ਵਾਰਾਣਸੀ ਹੋਲੀ ਸਪੈਸ਼ਲ (04612) 1 ਮਾਰਚ ਤੋਂ 8 ਮਾਰਚ ਤੱਕ ਚਲਾਈ ਜਾਵੇਗੀ। ਇਹ ਟਰੇਨ ਐਤਵਾਰ ਨੂੰ ਹੀ ਚੱਲੇਗੀ ਅਤੇ ਕੱਟੜਾ ਤੋਂ ਰਾਤ 11.30 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 4.37 ਵਜੇ ਕੈਂਟ ਸਟੇਸ਼ਨ 'ਤੇ ਪਹੁੰਚੇਗੀ, ਇਥੋਂ 5 ਮਿੰਟ ਦਾ ਠਹਿਰਾਅ ਹੋਵੇਗਾ। ਉਥੇ ਹੀ ਅਗਲੇ ਦਿਨ ਤੜਕੇ 3.05 ਵਜੇ ਵਾਰਾਣਸੀ ਪਹੁੰਚੇਗੀ।

ਵਾਪਸੀ 'ਚ ਵੈਸ਼ਨੋ ਦੇਵੀ ਸਪੈਸ਼ਲ ਟਰੇਨ (04611) ਮੰਗਲਵਾਰ ਨੂੰ 3 ਮਾਰਚ ਤੋਂ 10 ਮਾਰਚ ਤੱਕ ਚਲਾਈ ਜਾਵੇਗੀ। ਇਹ ਟਰੇਨ ਤਿੰਨ ਮਾਰਚ ਨੂੰ ਸਵੇਰੇ 6 ਵਜੇ ਵਾਰਾਣਸੀ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 6 ਵਜੇ ਜਲੰਧਰ ਕੈਂਟ 9.05 ਵਜੇ ਕੱਟੜਾ ਪਹੁੰਚੇਗੀ। ਉਥੇ ਹੀ 3 ਅਤੇ 4 ਮਾਰਚ ਨੂੰ ਜੰਮੂ ਤੋਂ ਲਖਨਊ ਅਤੇ ਵਾਰਾਣਸੀ ਜਾਣ ਲਈ ਦੋ ਸਪੈਸ਼ਲ ਟਰੇਨਾਂ ਚੱਲਣਗੀਆਂ। ਜੰਮੂ-ਕੋਲਕਾਤਾ ਸਪੈਸ਼ਲ ਟਰੇਨ (04652) 3 ਮਾਰਚ ਨੂੰ ਰਵਾਨਾ ਹੋਵੇਗੀ ਅਤੇ ਜਲੰਧਰ ਕੈਂਟ ਦੂਜੀ ਸਪੈਸ਼ਲ ਟਰੇਨ 4 ਮਾਰਚ ਜੰਮੂ ਤੋਂ ਰਵਾਨਾ ਹਕੀਤੀ ਜਾਵੇਗੀ। ਦੋਵੇਂ ਟਰੇਨਾਂ ਦੇ ਚੱਲਣ ਦਾ ਸਮਾਂ ਅਜੇ ਰੇਲਵੇ ਵੱਲੋਂ ਅਪਡੇਟ ਨਹੀਂ ਕੀਤਾ ਗਿਆ।

ਡੁਪਲੀਕੇਟ ਸ਼ਾਲੀਮਾਰ ਹਫਤੇ 'ਚ 2 ਵਾਰ ਚਲਾਈ ਜਾਵੇਗੀ
ਗਾਜ਼ੀਆਬਾਦ ਜਾਣ ਲਈ ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਆਨੰਦ ਵਿਹਾਰ ਟਰਮੀਨਲ (04401, 02) ਡੁਪਲੀਕੇਟ ਸ਼ਾਲੀਮਾਰ ਟਰੇਨ ਹਫਤੇ 'ਚ ਦੋ ਵਾਰ ਚਲਾਈ ਜਾਵੇਗੀ। 04401 ਆਨੰਦ ਵਿਹਾਰ ਟਰੇਨ ਦੋ ਮਾਰਚ ਨੂੰ ਦਿੱਲੀ ਤੋਂ ਰਾਤ 11 ਵਜੇ ਚੱਲੇਗੀ ਅਤੇ ਜਲੰਧਰ ਕੈਂਟ ਸਟੇਸ਼ਨ 'ਤੇ ਸਵੇਰੇ 6.15 ਮਿੰਟ 'ਤੇ ਪਹੁੰਚੇਗੀ। ਟਰੇਨ 12 ਮਾਰਚ ਤੱਕ ਸੋਮਵਾਰ ਅਤੇ ਵੀਰਵਾਰ ਨੂੰ ਹੀ ਚੱਲੇਗੀ। ਸ਼੍ਰੀ ਵੈਸ਼ਨੋ ਦੇਵੀ ਤੋਂ ਆਨੰਦ ਵਿਹਾਰ ਤੱਕ (04402) ਟਰੇਨ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ 3 ਮਾਰਚ ਤੋਂ 13 ਮਾਰਚ ਤੱਕ ਚੱਲੇਗੀ।


shivani attri

Content Editor

Related News