ਮਾਤਾ ਚੰਦ ਕੌਰ ਕਤਲ ਕੇਸ : CBI ਅਦਾਲਤ ਨੇ ਮੁਲਜ਼ਮ ਡਿੰਪਾ ਨੂੰ 3 ਦਿਨ ਦੇ ਰਿਮਾਂਡ ''ਤੇ ਭੇਜਿਆ

Monday, Sep 30, 2019 - 11:41 PM (IST)

ਮਾਤਾ ਚੰਦ ਕੌਰ ਕਤਲ ਕੇਸ : CBI ਅਦਾਲਤ ਨੇ ਮੁਲਜ਼ਮ ਡਿੰਪਾ ਨੂੰ 3 ਦਿਨ ਦੇ ਰਿਮਾਂਡ ''ਤੇ ਭੇਜਿਆ

ਮੋਹਾਲੀ,(ਕੁਲਦੀਪ): ਨਾਮਧਾਰੀ ਸੰਪ੍ਰਦਾ ਦੇ ਸਾਬਕਾ ਮੁਖੀ ਸਵ. ਜਗਜੀਤ ਸਿੰਘ ਦੀ ਧਰਮ ਪਤਨੀ ਮਾਤਾ ਚੰਦ ਕੌਰ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਵਾਲੇ ਕੇਸ ਵਿਚ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਪਲਵਿੰਦਰ ਸਿੰਘ ਡਿੰਪਾ ਨੂੰ ਅੱਜ ਸੀ. ਬੀ. ਆਈ. ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਮਾਣਯੋਗ ਅਦਾਲਤ ਨੇ ਉਸ ਨੂੰ ਤਿੰਨ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਡਿੰਪਾ ਨਾਮਧਾਰੀ ਸੰਪ੍ਰਦਾ ਦੇ ਸਾਬਕਾ ਮੁਖੀ ਜਗਜੀਤ ਸਿੰਘ ਦੇ ਮੁੱਖ ਵਿਰੋਧੀ ਠਾਕੁਰ ਦਲੀਪ ਸਿੰਘ ਦਾ ਸਾਬਕਾ ਡਰਾਈਵਰ ਹੈ, ਜਿਸ ਬਾਰੇ ਸ਼ੱਕ ਹੈ ਕਿ ਉਹ ਹਮਲਾਵਰ ਨੂੰ ਜਾਣਦਾ ਹੈ।

ਸੀ. ਬੀ. ਆਈ. ਵਲੋਂ ਉਕਤ ਕਤਲ ਕੇਸ ਵਿਚ ਇਹ ਪਹਿਲੀ ਗ੍ਰਿਫਤਾਰੀ ਪਟਿਆਲਾ ਤੋਂ ਕੀਤੀ ਗਈ ਸੀ। ਡਿੰਪਾ ਇਕ ਹੋਰ ਕੇਸ ਟਿਫਿਨ ਕਾਰ ਬੰਬ ਧਮਾਕੇ ਦੇ ਸਬੰਧ ਵਿਚ ਸੈਂਟਰਲ ਜੇਲ ਪਟਿਆਲਾ ਵਿਚ ਬੰਦ ਸੀ। ਉਥੋਂ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਮੋਹਾਲੀ ਸਥਿਤ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਜਿਸ ਦੌਰਾਨ ਅਦਾਲਤ ਨੇ ਉਸ ਨੂੰ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਸੀ। ਅੱਜ ਰਿਮਾਂਡ ਖਤਮ ਹੋਣ 'ਤੇ ਉਸ ਨੂੰ ਫਿਰ ਅਦਾਲਤ ਵਿਚ ਪੇਸ਼ ਕੀਤਾ ਗਿਆ।


Related News