ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਫੈਸਲੇ ਕਾਰਨ ਕਿਸਾਨਾਂ ਜੰਥੇਬੰਦੀਆਂ 'ਚ ਭਾਰੀ ਰੋਸ

Sunday, Oct 22, 2017 - 03:58 PM (IST)

ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਫੈਸਲੇ ਕਾਰਨ ਕਿਸਾਨਾਂ ਜੰਥੇਬੰਦੀਆਂ 'ਚ ਭਾਰੀ ਰੋਸ


ਜਲਾਲਾਬਾਦ (ਨਿਖੰਜ ) - ਪੰਜਾਬ ਦਾ ਕਿਸਾਨ ਪਹਿਲਾ ਹੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆ ਕਾਰਨ ਆਰਥਿਕ ਬੋਝ ਕਾਰਨ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਰਿਹਾ ਹੈ ਪਰ ਕੇਂਦਰ ਸਰਕਾਰ ਵੱਲੋਂ ਰੋਡ ਟਰਾਂਸਪੋਰਟ ਤੇ ਹਾਈਵੇ ਮੰਤਰਾਲੇ ਵੱਲੋਂ ਕੇਂਦਰੀ ਮੋਟਰ ਵਹੀਕਲਜ਼ ਰੂਲਜ਼ 1989 'ਚ ਸੋਧ ਕਰਦੇ ਹੋਏ ਖੇਤੀ ਸੈਕਟਰ ਲਈ ਵਰਤੇ ਜਾਂਦੇ ਟਰੈਕਟਰ ਨੂੰ ਗੈਰ ਟਰਾਂਸਪੋਰਟ ਵਹੀਕਲ ਦੇ ਘੇਰੇ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਕੇਂਦਰ ਸਕਰਾਰ ਵੱਲੋਂ ਟਰੈਕਟਰਾਂ 'ਤੇ ਟੈਕਸ ਲਗਾਏ ਜਾਣ ਦਾ ਰਾਹ ਸਾਫ ਹੋ ਗਿਆ। ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਫੈਸਲੇ ਕਾਰਨ ਕਿਸਾਨਾਂ ਜੰਥੇਬੰਦੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆ ਗਰੁੱਪ ਦੇ ਜ਼ਿਲਾ ਪ੍ਰੈਸ ਸਕੱਤਰ ਮਨਪ੍ਰੀਤ ਸਿੰਘ ਸੰਧੂ ਨੇ ਸ਼ਖਤ ਸ਼ਬਦਾਂ 'ਚ ਨਿੰਦਾ ਕੀਤੀ ਅਤੇ ਚੇਤਵਾਨੀ ਦਿੰਦੇ ਹੋਏ ਕਿਹਾ ਕਿ ਕਿਸਾਨ ਵਿਰੋਧੀ ਫੈਸਲੇ ਨੂੰ ਸਰਕਾਰ ਨੇ ਜੇ ਵਾਪਸ ਨਾ ਲਿਆ ਤਾਂ ਕਿਸਾਨ ਜੰਥੇਬੰਦੀਆਂ ਇਸਨੂੰ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣ ਦੇਣਗੀਆਂ। ਉਨਾਂ ਕਿਹਾ ਕਿ ਪੰਜਾਬ ਦਾ ਅੰਨਦਾਤਾ ਪਹਿਲਾ ਹੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਕਾਰਨ ਆਰਥਿਕ ਮੰਦੀ ਦੀ ਮਾਰ ਸਹਿਣ ਕਰ ਰਿਹਾ ਹੈ। ਇਸ ਮੌਕੇ ਪ੍ਰਧਾਨ ਸ਼ਿੰਗਾਰਾ ਸਿੰਘ , ਪ੍ਰਮਜੀਤ ਸਿੰਘ ਸਲਾਹਕਾਰ ਗੱਟੀ ਅਜਾਇਬ ਸਿੰਘ ਵਾਲਾ, ਅਮਰੀਕ ਸਿੰਘ ਪ੍ਰਧਾਨ ਗਾਮੂ ਵਾਲਾ ਸਰਕਲ ਆਦਿ ਹਾਜ਼ਰ ਸਨ। 


Related News