ਚੰਡੀਗੜ੍ਹ ਤੋਂ ਚੱਲਣ ਵਾਲੀਆਂ 5 ਟਰੇਨਾਂ ''ਚ ਮਿਲੇਗੀ ''ਮਾਲਿਸ਼'' ਦੀ ਸਹੂਲਤ

Monday, Jun 17, 2019 - 09:54 AM (IST)

ਚੰਡੀਗੜ੍ਹ ਤੋਂ ਚੱਲਣ ਵਾਲੀਆਂ 5 ਟਰੇਨਾਂ ''ਚ ਮਿਲੇਗੀ ''ਮਾਲਿਸ਼'' ਦੀ ਸਹੂਲਤ

ਚੰਡੀਗੜ੍ਹ (ਲਲਨ) : ਭਾਰਤੀ ਰੇਲਵੇ ਨੇ ਏ. ਸੀ. ਟਰੇਨਾਂ 'ਚ ਮਾਲਿਸ਼ ਦੀ ਸਹੂਲਤ ਦੇਣ ਦੀ ਤਿਆਰੀ ਕਰ ਲਈ ਹੈ। ਅਧਿਕਾਰੀਆਂ ਮੁਤਾਬਕ ਚੰਡੀਗੜ੍ਹ ਤੋਂ ਚੱਲਣ ਵਾਲੀਆਂ 5 ਟਰੇਨਾਂ 'ਚ ਅਗਸਤ ਤੋਂ ਇਹ ਸਹੂਲਤ ਸ਼ੁਰੂ ਕਰ ਦਿੱਤੀ ਜਾਵੇਗੀ। ਟ੍ਰਾਇਲ ਸਫਲ ਹੋਣ 'ਤੇ ਚੰਡੀਗੜ੍ਹ ਅਤੇ ਅੰਬਾਲਾ ਦੀਆਂ ਐਕਸਪ੍ਰੈੱਸ ਟਰੇਨਾਂ ਦੇ ਥਰਡ ਏ. ਸੀ. 'ਚ ਵੀ ਸਹੂਲਤ ਸ਼ੁਰੂ ਕੀਤੀ ਜਾ ਸਕਦੀ ਹੈ। ਅਜੇ ਸਿਰਫ ਚੰਡੀਗੜ੍ਹ ਅਤੇ ਕਾਲਕਾ ਤੋਂ ਚੱਲਣ ਵਾਲੀ ਸ਼ਤਾਬਦੀ ਐਕਸਪ੍ਰੈਸ ਅਤੇ ਚੰਡੀਗੜ੍ਹ ਤੋਂ ਜੈਪੁਰ ਜਾਣ ਵਾਲੀ ਗਰੀਬ ਰੱਥ 'ਚ ਇਸ ਦੀ ਯੋਜਨਾ ਬਣਾ ਲਈ ਹੈ।

ਜਿਨ੍ਹਾਂ 5 ਟਰੇਨਾਂ 'ਚ ਸਹੂਲਤ ਸ਼ੁਰੂ ਹੋਣੀ ਹੈ, ਉਸ 'ਚ ਸਵੇਰੇ ਅਤੇ ਸ਼ਾਮ ਨੂੰ ਚੱਲਣ ਵਾਲੀ ਕਾਲਕਾ-ਦਿੱਲੀ ਸ਼ਤਾਬਦੀ ਅਤੇ ਦੁਪਹਿਰ ਨੂੰ ਚੰਡੀਗੜ੍ਹ-ਦਿੱਲੀ ਸ਼ਤਾਬਦੀ ਤੋਂ ਇਲਾਵਾ ਚੰਡੀਗੜ੍ਹ-ਜੈਪੁਰ ਅਜਮੇਰ ਅਤੇ ਚੰਡੀਗੜ੍ਹ-ਇੰਦੌਰ ਸੁਪਰਫਾਸਟ ਸ਼ਾਮਲ ਹੈ।


author

Babita

Content Editor

Related News