ਜਲੰਧਰ ਵਿਖੇ ਸਪਾ ਸੈਂਟਰ ਦੇ ਨਾਂ ''ਤੇ ਹੁਣ ਇਸ ਇਲਾਕੇ ''ਚ ਚੱਲ ਰਿਹੈ ਗੰਦਾ ਧੰਦਾ, ਇੰਝ ਹੁੰਦੀ ਹੈ ਕੁੜੀਆਂ ਨਾਲ ਡੀਲ

Friday, Dec 08, 2023 - 06:14 PM (IST)

ਜਲੰਧਰ ਵਿਖੇ ਸਪਾ ਸੈਂਟਰ ਦੇ ਨਾਂ ''ਤੇ ਹੁਣ ਇਸ ਇਲਾਕੇ ''ਚ ਚੱਲ ਰਿਹੈ ਗੰਦਾ ਧੰਦਾ, ਇੰਝ ਹੁੰਦੀ ਹੈ ਕੁੜੀਆਂ ਨਾਲ ਡੀਲ

ਜਲੰਧਰ (ਵਿਸ਼ੇਸ਼)–ਜਲੰਧਰ ਵਿਚ ਪੁਲਸ ਦੇ ਰੁਝੇਵੇਂ ਕਾਰਨ ਸਪਾ ਸੈਂਟਰਾਂ ਦਾ ਜ਼ੋਰ ਇਕ ਵਾਰ ਫਿਰ ਤੋਂ ਵਧਣ ਲੱਗਾ ਹੈ। ਸ਼ਹਿਰੀ ਇਲਾਕੇ ਦੇ ਮੁੱਖ ਬਾਜ਼ਾਰਾਂ ਵਿਚ ਮਸਾਜ ਸੈਂਟਰ ਦੇ ਨਾਂ ’ਤੇ ਖੁੱਲ੍ਹ ਰਹੇ ਸਪਾ ਸੈਂਟਰਾਂ ਵਿਚ ਗੰਦੇ ਧੰਦੇ ਦਾ ਕੰਮ ਬਾਦਸਤੂਰ ਜਾਰੀ ਹੈ। ਇਨਕਮ ਟੈਕਸ ਕਾਲੋਨੀ ਨੇੜੇ ‘ਫੈਮਿਲੀ’ ਦੇ ਨਾਂ ਨਾਲ ਚੱਲ ਰਹੇ ਇਕ ਸਪਾ ਸੈਂਟਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਹਿਣ ਨੂੰ ਤਾਂ ਸਿਰਫ਼ ਮਸਾਜ ਹੋ ਰਹੀ ਹੈ ਪਰ ਅੰਦਰਖਾਤੇ ਗੰਦੇ ਧੰਦੇ ਨੂੰ ਪੂਰੀ ਤਰ੍ਹਾਂ ਉਤਸ਼ਾਹਤ ਕੀਤਾ ਜਾ ਰਿਹਾ ਹੈ। ‘ਐੱਸ’ ਅਤੇ ‘ਐੱਮ’ ਨਾਂ ਦੇ 2 ਭਰਾ ਇਹ ਸੈਂਟਰ ਚਲਾ ਰਹੇ ਹਨ ਅਤੇ ਪਤਾ ਲੱਗਾ ਹੈ ਕਿ ਇਲਾਕੇ ਦੇ ਥਾਣੇ ਵਿਚ ਵੀ ਇਨ੍ਹਾਂ ਵੱਲੋਂ ਕਥਿਤ ਤੌਰ ’ਤੇ ਸੈਟਿੰਗ ਕੀਤੀ ਗਈ ਹੈ ਤਾਂ ਕਿ ਇਨ੍ਹਾਂ ’ਤੇ ਰੇਡ ਨਾ ਹੋ ਸਕੇ।

ਆਲੇ-ਦੁਆਲੇ ਰਿਹਾਇਸ਼ੀ ਇਲਾਕਾ ਹੋਣ ਦੇ ਬਾਵਜੂਦ ਪ੍ਰਸ਼ਾਸਨ ਦਾ ਇਸ ਪਾਸੇ ਧਿਆਨ ਨਹੀਂ ਹੈ। ਇਸ ਸੈਂਟਰ ਕਾਰਨ ਇਲਾਕੇ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ। ਸੈਂਟਰ ਵਿਚ ਰਿਸੈਪਸ਼ਨ ’ਤੇ ਗਾਹਕ ਕੋਲੋਂ 1000 ਰੁਪਏ ਮਸਾਜ ਦੇ ਨਾਂ ’ਤੇ ਲਏ ਜਾਂਦੇ ਹਨ ਪਰ ਅੰਦਰ ਕੈਬਿਨ ਵਿਚ ਜਾਣ ਤੋਂ ਬਾਅਦ ਉਥੇ ਮੌਜੂਦ ਲੜਕੀਆਂ ਵੱਲੋਂ ਹਰ ਸੇਵਾ ਲਈ ਵੱਖ ਚਾਰਜਿਜ਼ ਫਿਕਸ ਕੀਤੇ ਗਏ ਹਨ। ‘ਸੇਵਾ’ ਦੇ ਆਧਾਰ ’ਤੇ ਲੜਕੀਆਂ 1500 ਤੋਂ 2000 ਰੁਪਏ ਵਿਚਕਾਰ ਵਸੂਲਦੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵੱਲੋਂ ਲਈ ਗਈ ਪੇਮੈਂਟ ਵਿਚ ਵੀ ਸਪਾ ਦੇ ਮਾਲਕ ਦਾ ਹਿੱਸਾ ਹੁੰਦਾ ਹੈ। ਉਕਤ ਦੋਵਾਂ ਭਰਾਵਾਂ ਦੇ ਨਾਲ-ਨਾਲ ਇਕ ਔਰਤ ਵੀ ਪਾਰਟਨਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : ਮਾਂ-ਪੁੱਤ ਪਹਿਲਾਂ ਹੀ ਜੇਲ੍ਹ 'ਚ ਹਨ ਬੰਦ, ਹੁਣ ਦੂਜਾ ਪੁੱਤ ਕਰੋੜਾਂ ਦੀ ਹੈਰੋਇਨ ਸਣੇ ਗ੍ਰਿਫ਼ਤਾਰ

ਪਤਾ ਲੱਗਾ ਹੈ ਕਿ ਉਕਤ ਦੋਵੇਂ ਭਰਾ ਇਸ ਸਪਾ ਸੈਂਟਰ ਵਿਚ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ ਅਤੇ ਮਸਾਜ ਦੇ ਨਾਂ ’ਤੇ ਲੜਕੀਆਂ ਕੋਲੋਂ ਗੰਦਾ ਧੰਦਾ ਕਰਵਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸੇ ਇਲਾਕੇ ਵਿਚ ਪਿਛਲੇ ਦਿਨੀਂ ਪੁਲਸ ਨੇ ਰੇਡ ਕਰਕੇ ਇਕ ਸਪਾ ਸੈਂਟਰ ਦੀ ਮਹਿਲਾ ਪ੍ਰਬੰਧਕ ਨੂੰ ਕਾਬੂ ਕੀਤਾ ਸੀ। ਕੁਝ ਦਿਨ ਤਾਂ ਮਾਹੌਲ ਸ਼ਾਂਤ ਰਿਹਾ ਪਰ ਹੁਣ ਇਕ ਵਾਰ ਫਿਰ ਤੋਂ ਗੰਦਾ ਧੰਦਾ ਤੇਜ਼ੀ ਨਾਲ ਵਧਣ ਲੱਗਾ ਹੈ।

ਇਹ ਵੀ ਪੜ੍ਹੋ : ਜਲੰਧਰ : SHO ਰਾਜੇਸ਼ ਕੁਮਾਰ ਅਰੋੜਾ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

shivani attri

Content Editor

Related News