ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ, ਧਮਕੀ ਦੇ ਕੇ ਹੋਏ ਫਰਾਰ

Saturday, Nov 18, 2023 - 08:17 PM (IST)

ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ, ਧਮਕੀ ਦੇ ਕੇ ਹੋਏ ਫਰਾਰ

ਬਠਿੰਡਾ (ਜ.ਬ.) : ਸ਼ਹਿਰ ’ਚ ਅਪਰਾਧਿਕ ਘਟਨਾਵਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਲੋਕਾਂ ’ਚ ਸਹਿਮ ਦਾ ਮਾਹੌਲ ਹੈ। ਬੀਤੀ ਰਾਤ ਸ਼ਹਿਰ ਦੇ ਭੀੜ-ਭੜੱਕੇ ਵਾਲੇ ਇਲਾਕੇ ਸੁਭਾਸ਼ ਮਾਰਕੀਟ ’ਚੋਂ 2 ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਮੋਬਾਇਲਾਂ ਦੀ ਇਕ ਦੁਕਾਨ ਤੋਂ ਨਕਦੀ ਅਤੇ ਮੋਬਾਇਲ ਫੋਨ ਲੁੱਟ ਲਏ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ। ਸੁਭਾਸ਼ ਮਾਰਕੀਟ ’ਚ ਸਥਿਤ ਹਰੀਓਮ ਟ੍ਰੇਡਰਜ਼ ਦੇ ਸੰਚਾਲਕ ਨੇ ਦੱਸਿਆ ਕਿ ਬੀਤੀ ਰਾਤ ਇਕ ਸੇਲਜ਼ਮੈਨ ਦੁਕਾਨ ’ਚ ਮੌਜੂਦ ਸੀ। ਰਾਤ ਲਗਭਗ 8.30 ਵਜੇ 2 ਮੋਟਰਸਾਈਕਲ ਸਵਾਰ ਉਸ ਦੀ ਦੁਕਾਨ ’ਤੇ ਆਏ।

ਇਕ ਲੜਕੇ ਨੇ ਮੋਟਰਸਾਈਕਲ ਸਟਾਰਟ ਕੀਤਾ ਅਤੇ ਬਾਹਰ ਖੜ੍ਹਾ ਹੋ ਗਿਆ, ਜਦਕਿ ਦੂਜੇ ਨੇ ਦੁਕਾਨ ਦੇ ਅੰਦਰ ਆ ਕੇ ਪਿਸਤੌਲ ਕੱਢ ਲਿਆ। ਪਿਸਤੌਲ ਦਿਖਾ ਕੇ ਉਸ ਨੇ ਲੜਕੇ ਤੋਂ ਨਕਦੀ ਦੀ ਮੰਗ ਕੀਤੀ, ਜਿਸ ਤੋਂ ਬਾਅਦ ਲੜਕੇ ਨੇ ਉਸ ਦੇ ਬਟੂਏ ’ਚੋਂ 5-7 ਹਜ਼ਾਰ ਰੁਪਏ ਦੀ ਨਕਦੀ ਕੱਢ ਕੇ ਉਸ ਨੂੰ ਦੇ ਦਿੱਤੀ। ਇਸ ਤੋਂ ਬਾਅਦ ਮੁਲਜ਼ਮ ਨੇ ਦੁਕਾਨ ਤੋਂ 3-4 ਮਹਿੰਗੇ ਫੋਨ ਅਤੇ 3 ਘੜੀਆਂ ਵੀ ਲੁੱਟ ਲਈਆਂ।

ਇਹ ਵੀ ਪੜ੍ਹੋ : ਸੜਕ ਪਾਰ ਕਰ ਰਹੇ ਬਜ਼ੁਰਗ ਨਾਲ ਵਾਪਰਿਆ ਹਾਦਸਾ, ਤੇਜ਼ ਰਫ਼ਤਾਰ ਕਾਰ ਦੀ ਲਪੇਟ 'ਚ ਆਉਣ ਨਾਲ ਤੋੜਿਆ ਦਮ

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਜਾਂਦੇ ਸਮੇਂ ਮੁਲਜ਼ਮਾਂ ਨੇ ਧਮਕੀ ਦਿੱਤੀ ਕਿ ਜੇਕਰ ਕਿਸੇ ਨੂੰ ਇਸ ਘਟਨਾ ਬਾਰੇ ਦੱਸਿਆ ਤਾਂ ਗੋਲ਼ੀ ਮਾਰ ਦਿੱਤੀ ਜਾਵੇਗੀ। ਦੁਕਾਨ ਸੰਚਾਲਕ ਨੇ ਦੱਸਿਆ ਕਿ ਮੁਲਜ਼ਮ ਕਰੀਬ ਡੇਢ ਲੱਖ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਗਏ।

ਇਸ ਤੋਂ ਬਾਅਦ ਉਨ੍ਹਾਂ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ। ਪੁਲਸ ਅਧਿਕਾਰੀਆਂ ਵੱਲੋਂ ਦੁਕਾਨਾਂ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News