ਸ਼ਹੀਦ ਮੁਖਤਿਆਰ ਸਿੰਘ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ, ਨਮ ਹੋਈ ਹਰ ਅੱਖ

07/16/2018 7:24:00 PM

ਜਲਾਲਾਬਾਦ/ਘੁਬਾਇਆ (ਸੇਤੀਆ, ਕੁਲਵੰਤ) : ਜਲਾਲਾਬਾਦ ਦੇ ਪਿੰਡ ਫੱਤੂ ਵਾਲਾ ਵਾਸੀ ਮੁਖਤਿਆਰ ਸਿੰਘ ਜੋ ਬੀ.ਐੱਸ.ਐੱਫ ਦੀ 114 ਬਟਾਲੀਅਨ ਵਿਚ ਤਾਇਨਾਤ ਸੀ, ਬੀਤੇ ਦਿਨੀਂ ਉਹ ਬੀ.ਐੱਸ.ਐੱਫ ਦੇ ਜਵਾਨਾਂ ਨਾਲ ਛੱਤੀਸਗੜ੍ਹ ਦੇ ਜ਼ਿਲਾ ਪ੍ਰਤਾਪ ਦੇ ਇਕ ਪਿੰਡ ਮਹਿਲਾ ਕੈਂਪ ਵਿਚ ਗਸ਼ਤ ਦੌਰਾਨ ਨਕਸਲੀਆਂ ਵੱਲੋਂ ਕੀਤੇ ਹਮਲੇ 'ਚ ਸ਼ਹੀਦ ਹੋ ਗਿਆ ਸੀ ਦਾ ਸੋਮਵਾਰ ਦੁਪਹਿਰ ਬਾਅਦ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦੇ ਜੱਦੀ ਪਿੰਡ ਫੱਤੂ ਵਾਲਾ ਵਿਖੇ ਕਰ ਦਿੱਤਾ ਗਿਆ।
PunjabKesari
ਨਮ ਅੱਖਾਂ ਨਾਲ ਦਿੱਤੀ ਵਿਦਾਇਗੀ
ਸ਼ਹੀਦ ਮੁਖਤਿਆਰ ਸਿੰਘ ਦੀ ਅੰਤਿਮ ਵਿਦਾਇਗੀ ਮੌਕੇ ਸ਼ਮਸ਼ਾਨਘਾਟ ਵਿਚ ਜਨ ਸੈਲਾਬ ਉਮੜ ਗਿਆ। ਸ਼ਹੀਦ ਦੀ ਵਿਰਲਾਪ ਕਰਦੀ ਮਾਤਾ ਭਗਵਾਨ ਕੌਰ, ਪਤਨੀ ਮਲਕੀਤ ਕੌਰ, ਲੜਕਾ ਇੰਦਰਜੀਤ ਸਿੰਘ, ਲੜਕੀ ਜੈਸਮੀਨ ਦੇ ਵੈਣ ਨਾਲ ਮਾਹੌਲ ਅਤਿ ਗਮਗੀਨ ਹੋ ਗਿਆ ਅਤੇ ਹਰ ਵਿਅਕਤੀ ਦੀਆਂ ਅੱਖਾਂ ਵਿਚ ਪਾਣੀ ਆ ਗਿਆ। ਸ਼ਹੀਦ ਮੁਖਤਿਆਰ ਸਿੰਘ ਦਾ ਬੇਟਾ ਇੰਦਰਜੀਤ ਸਿੰਘ 8ਵੀਂ ਅਤੇ ਲੜਕੀ ਜੈਸਮੀਨ 6ਵੀਂ ਜਮਾਤ ਵਿਚ ਪੜ੍ਹਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹੀਦ ਮੁਖਤਿਆਰ ਸਿੰਘ ਬਾਕਸਿੰਗ ਦਾ ਬਹੁਤ ਵਧੀਆ ਖਿਡਾਰੀ ਸੀ ਅਤੇ ਫੌਜ ਵਿਚ ਬਾਕਸਰ ਦੇ ਤੌਰ 'ਤੇ ਮੰਨਿਆ ਜਾਂਦਾ ਸੀ। 
PunjabKesari
ਸ਼ਹੀਦ ਦੀ ਅੰਤਿਮ ਵਿਦਾਇਗੀ ਮੌਕੇ ਅਬੋਹਰ ਰੇਂਜ ਦੇ ਡੀ.ਆਈ.ਜੀ. ਪੀ. ਕੇ. ਪੰਕਜ, ਪੰਜਾਬ ਸਰਕਾਰ ਦੇ ਨੁਮਾਇੰਦੇ ਅਤੇ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ, ਐੱਸ.ਡੀ.ਐਮ. ਪ੍ਰਿਥੀ ਸਿੰਘ ਡੀ.ਐੱਸ.ਪੀ. ਅਮਰਜੀਤ ਸਿੰਘ ਸਿੱਧੂ, ਨਾਇਬ ਤਹਿਸੀਲਦਾਰ ਸੁਸ਼ੀਲ ਕੁਮਾਰ, ਐੱਸ.ਐੱਚ.ਓ. ਭੋਲਾ ਸਿੰਘ, ਸਬ-ਇੰਸਪੈਕਟਰ ਪ੍ਰੋਮਿਲਾ ਰਾਣੀ, ਮਲਕੀਤ ਸਿੰਘ ਹੀਰਾ, ਪੂਰਨ ਚੰਦ ਮੂਜੈਦੀਆ, ਜਰਨੈਲ ਸਿੰਘ ਮੁਖੀਜਾ, ਕੰਵਲ ਧੂੜੀਆ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਨੁਮਾਇੰੰਦਿਆਂ ਤੇ ਬੀ.ਐੱਸ.ਐੱਫ. ਦੇ ਅਧਿਕਾਰੀਆਂ, ਪੰਜਾਬ ਪੁਲਸ ਦੇ ਅਧਿਕਾਰੀਆਂ ਵੱਲੋਂ ਸ਼ਹੀਦ ਮੁਖਤਿਆਰ ਸਿੰਘ ਨੂੰ ਨਿੱਘੀ ਸ਼ਰਧਾਂਜ਼ਲੀ ਦਿੱਤੀ ਗਈ।
PunjabKesari
ਕੋਠੀ ਵਿਚ ਰਹਿਣਾ ਨਹੀਂ ਹੋਇਆ ਨਸੀਬ 
ਸ਼ਹੀਦ ਮੁਖਤਿਆਰ ਸਿੰਘ ਦੇ ਪਰਿਵਾਰ ਵੱਲੋਂ ਸ਼ਹਿਰ ਦੇ ਦਸ਼ਮੇਸ਼ ਨਗਰੀ ਵਿਚ ਰਹਿਣ ਲਈ ਇਕ ਕੋਠੀ ਬਣਾਈ ਸੀ ਅਤੇ ਜਿਸਦਾ ਕੰਮ ਅਧੂਰਾ ਚੱਲ ਰਿਹਾ ਸੀ। ਰਿਟਾਇਰਮੈਂਟ ਦੇ ਇਕ ਸਾਲ ਬਾਅਦ ਸ਼ਹੀਦ ਮੁਖਤਿਆਰ ਸਿੰਘ ਨੇ ਦਸ਼ਮੇਸ਼ ਨਗਰੀ ਵਿਖੇ ਬਣਵਾਈ ਗਈ ਕੋਠੀ ਵਿਚ ਰਹਿਣਾ ਸੀ ਪਰ ਪ੍ਰਮਾਤਮਾ ਵੱਲੋਂ ਆਪਣੇ ਪਰਿਵਾਰ ਨਾਲ ਆਪਣੇ ਨਵੇਂ ਘਰ ਵਿਚ ਰਹਿਣ ਤੋਂ ਪਹਿਲਾਂ ਹੀ ਉਹ ਸ਼ਹੀਦ ਹੋ ਗਿਆ।
 


Related News