ਖਟਕੜਕਲਾਂ ''ਚ ਰੱਖੇ ਅਕਾਲੀ ਦਲ ਦੇ ਪ੍ਰੋਗਰਾਮ ''ਚ ਵਿਗੜੀ ਚੰਦੂਮਾਜਰਾ ਦੀ ਸਿਹਤ

Friday, Mar 23, 2018 - 07:28 PM (IST)

ਖਟਕੜਕਲਾਂ ''ਚ ਰੱਖੇ ਅਕਾਲੀ ਦਲ ਦੇ ਪ੍ਰੋਗਰਾਮ ''ਚ ਵਿਗੜੀ ਚੰਦੂਮਾਜਰਾ ਦੀ ਸਿਹਤ

ਨਵਾਂਸ਼ਹਿਰ (ਤ੍ਰਿਪਾਠੀ) : ਖਟਕੜਕਲਾਂ 'ਚ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਆਯੋਜਿਤ ਪ੍ਰੋਗਰਾਮ ਵਿਚ ਸੀਨੀਅਰ ਆਗੂ ਅਤੇ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਚਾਨਕ ਸਿਹਤ ਖ਼ਰਾਬ ਹੋ ਗਈ। ਜਿਸ ਕਾਰਨ ਉਨ੍ਹਾਂ ਨੂੰ ਨਵਾਂਸ਼ਹਿਰ ਦੇ ਆਈ.ਵੀ.ਵਾਈ. ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ । ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਜਦੋਂ ਆਪਣਾ ਭਾਸ਼ਣ ਖਤਮ ਹੋਣ ਤੋਂ ਬਾਅਦ ਮੰਚ 'ਤੇ ਬੈਠੇ ਸਨ ਤਾਂ ਚੰਦੂਮਾਜਾਰ ਦੇ ਅਚਾਨਕ ਸਰੀਰ 'ਚ ਕੰਬਣੀ ਛਿੜ ਗਈ। ਬੇਚੈਨੀ ਹੋਣ 'ਤੇ ਉਨ੍ਹਾਂ ਨੂੰ ਤੁਰੰਤ ਨਵਾਂਸ਼ਹਿਰ ਦੇ ਆਈ.ਵੀ.ਵਾਈ. ਹਸਪਤਾਲ 'ਚ ਭਰਤੀ ਕਰਵਾਇਆ ਗਿਆ । ਜਿਥੇ ਡਾਕਟਰਾਂ ਨੇ ਦੱਸਿਆ ਕਿ ਪ੍ਰੋ. ਚੰਦੂਮਾਜਰਾ ਦਾ ਬਲੱਡ ਪ੍ਰੈਸ਼ਰ ਵੱਧਣ ਤੇ ਹਲਕਾ ਬੁਖਾਰ ਹੋਣ ਨਾਲ ਇਹ ਸਮੱਸਿਆ ਆਈ ਹੈ।
ਡਾਕਟਰਾਂ ਨੇ ਦੱਸਿਆ ਕਿ ਹੁਣ ਉਹ ਬਿਲਕੁੱਲ ਠੀਕ ਹਨ । ਆਈ.ਵੀ.ਵਾਈ. ਹਸਪਤਾਲ 'ਚ ਨਾਲ ਗਏ ਕੌਂਸਲਰ ਪਰਮ ਸਿੰਘ ਖਾਲਸਾ ਨੇ ਦੱਸਿਆ ਕਿ ਹੁਣ ਪ੍ਰੋ. ਚੰਦੂਮਾਜਾਰ ਦੀ ਸਿਹਤ ਠੀਕ ਹੈ ਅਤੇ ਕੁੱਝ ਸਮੇਂ ਬਾਅਦ ਉਹ ਚੰਡੀਗੜ੍ਹ ਲਈ ਰਵਾਨਾ ਹੋ ਗਏ।  


Related News