ਖੁਸ਼ੀ-ਖੁਸ਼ੀ ਚੱਲ ਰਹੇ ਵਿਆਹ ''ਚ ਹੋਇਆ ਖੂਨੀ ਕਾਂਡ, ਲਾੜੇ ਨੇ ਸਾਥੀਆਂ ਨਾਲ ਮਿਲ ਕੇ ਮਾਰ ਮੁਕਾਏ ਦੋ ਮੁੰਡੇ (ਤਸਵੀਰਾਂ)
03/18/2017 11:56:39 AM
ਝਬਾਲ/ਸਰਾਏ ਅਮਾਨਤ ਖਾਂ (ਨਰਿੰਦਰ)— ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਭੂਸੇ ਵਿਖੇ ਇਕ ਵਿਆਹ ਸਮਾਗਮ ਵਿਚ ਭੰਗੜਾ ਪੇ ਰਹੇ ਵਿਅਕਤੀਆਂ ਵਲੋਂ ਲਾੜੇ ਦੇ ਚਾਚੇ ਦੀ ਲੜਕੀ ਦੀ ਬਾਂਹ ਫੜਨ ਤੋਂ ਬਾਅਦ ਹੋਏ ਝਗੜੇ ਵਿਚ ਰਿਸ਼ਤੇਦਾਰਾਂ ਵਲੋਂ ਦੋ ਨੌਜਵਾਨਾਂ ਨੂੰ ਕੁੱਟ-ਕੁੱਟ ਕੇ ਮਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਪਿੰਡ ਭੂਸੇ ਵਿਖੇ ਮਨਪ੍ਰੀਤ ਸਿੰਘ ਬੱਬੂ ਪੁੱਤਰ ਅਜਮੇਰ ਸਿੰਘ ਦੇ ਵਿਆਹ ਦਾ ਜਸ਼ਨ ਚੱਲ ਰਿਹਾ ਸੀ ਕਿ ਭੰਗੜੇ ਪਾਉਂਦੇ ਸਮੇਂ ਲਾੜੇ ਦੇ ਚਾਚੇ ਦੀ ਲੜਕੀ ਦੀ ਬਾਂਹ ਦੋ ਨੌਜਵਾਨਾਂ (ਬਲਵਿੰਦਰ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਬਾਸਰਕੇ ਭੈਣੀ ਅਤੇ ਰਣਜੋਧ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਲੋਨੇ ਜ਼ਿਲਾ ਅੰਮ੍ਰਿਤਸਰ) ਨੇ ਫੜ ਲਈ, ਜਿਸ ''ਤੇ ਗੁੱਸੇ ਵਿਚ ਆਏ ਵਿਆਹ ਵਾਲੇ ਲੜਕੇ ਮਨਪ੍ਰੀਤ ਸਿੰਘ ਬੱਬੂ ਅਤੇ ਸਾਥੀਆਂ ਸ਼ਰਨਦੀਪ ਸਿੰਘ, ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਅਜਮੇਰ ਸਿੰਘ ਅਤੇ ਲੜਕੇ ਦੇ ਚਾਚੇ ਜਸਵੰਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਨੇ ਬਾਂਹ ਫੜਨ ਵਾਲੇ ਦੋਵਾਂ ਨੌਜਵਾਨਾਂ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਥਾਣਾ ਮੁੱਖੀ ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਮੁਖਤਾਰ ਸਿੰਘ ਦੇ ਬਿਆਨਾਂ ''ਤੇ ਉਕਤ ਦੋਸ਼ਿਆਂ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਹੈ।