ਦਾਜ ਦੇ ਲਾਲਚ ਨੇ ਲਈ ਇਕ ਹੋਰ ਮਹਿਲਾ ਦੀ ਬਲੀ! ਤੜਫ਼-ਤੜਫ਼ ਕੇ ਨਿਕਲੀ ਜਾਨ

Monday, Jul 22, 2024 - 03:50 PM (IST)

ਦਾਜ ਦੇ ਲਾਲਚ ਨੇ ਲਈ ਇਕ ਹੋਰ ਮਹਿਲਾ ਦੀ ਬਲੀ! ਤੜਫ਼-ਤੜਫ਼ ਕੇ ਨਿਕਲੀ ਜਾਨ

ਨਾਭਾ (ਰਾਹੁਲ ਖੁਰਾਨਾ): ਅੱਜ ਦੇ ਯੁੱਗ ਵਿਚ ਲੜਕੀਆਂ ਕਿਸੇ ਤੋਂ ਵੀ ਘੱਟ ਨਹੀਂ। ਲੜਕੀਆਂ ਹਰ ਅਹੁਦੇ 'ਤੇ ਬਿਰਾਜਮਾਨ ਹਨ। ਪਰ ਲੜਕੀਆਂ ਨੂੰ ਅੱਜ ਦੇ ਯੁੱਗ ਵਿਚ ਵੀ ਦਾਜ-ਦਹੇਜ ਦੇ ਲਈ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਆਪਣੀ ਜਾਨ ਤਕ ਗਵਾਉਣੀ ਪੈ ਰਹੀ ਹੈ। ਇਸ ਤਰ੍ਹਾਂ ਦੀ ਘਟਨਾ ਵਾਪਰੀ ਨਾਭਾ ਦੀ ਬਲਦੇਵ ਕਲੋਨੀ ਵਿਖੇ ਜਿੱਥੇ ਜਸ਼ਨ ਕੌਰ ਦੀ ਜ਼ਹਿਰੀਲੀ ਚੀਜ਼ ਖਾਣ ਨਾਲ ਮੌਤ ਹੋ ਗਈ ਹੈ। ਜਸ਼ਨ ਕੌਰ ਦਾ ਵਿਆਹ ਕਰੀਬ ਚਾਰ ਸਾਲ ਪਹਿਲਾਂ ਪ੍ਰਿਤਪਾਲ ਸਿੰਘ ਨਾਲ ਹੋਇਆ ਸੀ। ਜਸ਼ਨ ਕੌਰ (23 ਸਾਲ) ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਸਾਡੀ ਲੜਕੀ ਨੂੰ ਅਕਸਰ ਹੀ ਦਾਜ-ਦਹੇਜ ਦੇ ਲਈ ਸਹੁਰਾ ਪਰਿਵਾਰ ਤੰਗ ਪਰੇਸ਼ਾਨ ਕਰਦਾ ਸੀ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਨਾਭਾ ਸਦਰ ਪੁਲਸ ਵੱਲੋਂ ਬੀ.ਐੱਨ.ਐੱਸ. ਧਾਰਾ 108, 3, (5) ਦੇ ਤਹਿਤ ਪਰਿਵਾਰਿਕ ਮੈਂਬਰਾਂ ਦੇ 4 ਮੈਂਬਰਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ - ਹਵਸ 'ਚ ਅੰਨ੍ਹੇ ਨੌਜਵਾਨ ਨੇ ਭੈਣ-ਭਰਾ ਦੇ ਰਿਸ਼ਤੇ ਨੂੰ ਲਾਇਆ ਦਾਗ! ਹੈਰਾਨ ਕਰੇਗਾ ਮਾਮਲਾ

ਜਸ਼ਨ ਕੌਰ ਪਿੰਡ ਭਰਪੂਰਗੜ੍ਹ ਦਾ ਵਿਆਹ ਨਾਭਾ ਦੀ ਬਲਦੇਵ ਕਲੋਨੀ ਦੇ ਰਹਿਣ ਵਾਲੇ ਪ੍ਰਿਤਪਾਲ ਸਿੰਘ ਨਾਲ ਹੋਇਆ ਸੀ। ਜਸ਼ਨ ਕੌਰ ਦੇ ਪਰਿਵਾਰ ਨੇ ਦੋਸ਼ ਲਗਾਏ ਕੀ ਅਕਸਰ ਹੀ ਸਾਡੀ ਲੜਕੀ ਨੂੰ ਸਹੁਰੇ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਅਤੇ ਅਸੀਂ ਉਨ੍ਹਾਂ ਨੂੰ ਪੈਸੇ ਵੀ ਦਿੱਤੇ ਅਤੇ ਨਵੇਂ ਪਲਾਟ ਨੂੰ ਲੈ ਕੇ ਉਹ ਸਾਡੇ ਤੋਂ ਬਾਰ-ਬਾਰ ਪੈਸਿਆਂ ਦੀ ਮੰਗ ਕਰਦੇ ਆ ਰਹੇ ਸਨ। ਸਾਡਾ ਕਈ ਵਾਰ ਪੰਚਾਇਤੀ ਸਮਝੌਤਾ ਵੀ ਹੋਇਆ ਅਤੇ ਅਸੀਂ ਆਪਣੀ ਲੜਕੀ ਨੂੰ ਸਹੁਰੇ ਭੇਜ ਦਿੰਦੇ ਸੀ। 

ਇਸ ਮੌਕੇ ਤੇ ਮ੍ਰਿਤਕ ਲੜਕੀ ਦੇ ਭਰਾ ਗੁਰਸੇਵਕ ਸਿੰਘ ਅਤੇ ਮਾਤਾ ਚਰਨਜੀਤ ਕੌਰ ਨੇ ਕਿਹਾ ਕਿ ਰਾਤ ਨੂੰ ਜਸ਼ਨ ਦਾ ਫੋਨ ਆਇਆ ਕਿ ਮੈਨੂੰ ਸਹੁਰੇ ਪਰਿਵਾਰ ਤੋਂ ਆ ਕੇ ਲੈ ਜਾ ਨਹੀਂ ਤਾਂ ਇਹ ਮੈਨੂੰ ਮਾਰ ਦੇਣਗੇ। ਉਸ ਤੋਂ ਬਾਅਦ ਮੈਂ ਉਸ ਨੂੰ ਕਿਹਾ ਕਿ ਮੈਂ ਸਵੇਰੇ ਆ ਕੇ ਲੈ ਜਾਵਾਂਗਾ। ਪਰ ਸਵੇਰੇ ਫੋਨ ਆਉਂਦਾ ਹੈ ਕਿ ਤੁਹਾਡੀ ਲੜਕੀ ਦੀ ਤਬੀਅਤ ਬਹੁਤ ਹੀ ਖ਼ਰਾਬ ਹੈ, ਅਸੀਂ ਪਟਿਆਲੇ ਲੈ ਕੇ ਜਾ ਰਹੇ ਹਾਂ। ਜਦੋਂ ਮੈਂ ਪ੍ਰਾਈਵੇਟ ਹਸਪਤਾਲ ਵਿਚ ਪਹੁੰਚਿਆ ਤਾਂ ਉਨ੍ਹਾਂ ਨੇ ਕਿਹਾ ਕਿ ਤੁਹਾਡੀ ਭੈਣ ਤਾਂ ਮਰ ਚੁੱਕੀ ਹੈ, ਅਸੀਂ ਤਾਂ ਲਾਸ਼ ਪੈਕ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸਹੁਰੇ ਦਾਜ ਦਹੇਜ ਦੇ ਲਈ ਅਕਸਰ ਹੀ ਪਰੇਸ਼ਾਨ ਕਰਦੇ ਆ ਰਹੇ ਸਨ। ਉਨ੍ਹਾਂ ਨੇ ਮੰਗ ਕੀਤੀ ਕਿ ਸਹੁਰੇ ਪਰਿਵਾਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਇਸ ਮੌਕੇ ਤੇ ਕਿਸਾਨ ਆਗੂ ਜਗਪਾਲ ਸਿੰਘ ਨੇ ਕਿਹਾ ਕਿ ਪੁਲਸ ਵੱਲੋਂ ਮੁਲਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਦਵਾਇਆ ਜਾਵੇ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਹੋਟਲ 'ਚ ਮੁੰਬਈ ਦੇ ਕਾਰੋਬਾਰੀ ਨਾਲ ਹੋ ਗਿਆ ਕਾਂਡ! CCTV 'ਚ ਹੋਇਆ ਖ਼ੁਲਾਸਾ

ਇਸ ਸਬੰਧੀ ਨਾਭਾ ਸਦਰ ਥਾਣਾ ਦੇ ਐੱਸ.ਐੱਚ.ਓ. ਗੁਰਵਿੰਦਰ ਸੰਧੂ ਨੇ ਦੱਸਿਆ ਕਿ ਪੀੜਤ ਲੜਕੀ ਜਸ਼ਨ ਕੌਰ ਨੇ ਜਹਰੀਲੀ ਚੀਜ਼ ਖਾਧੀ ਹੈ ਤੇ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ ਹੈ। ਇਸ ਸਬੰਧੀ ਅਸੀਂ ਸਹੁਰੇ ਪਰਿਵਾਰ ਦੇ 4 ਮੈਂਬਰਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ। ਪਰਿਵਾਰਿਕ ਮੈਂਬਰਾਂ ਵਿਚ ਮ੍ਰਿਤਕ ਦਾ ਪਤੀ, ਸੱਸ, ਸਹੁਰਾ ਅਤੇ ਦਿਓਰ ਸ਼ਾਮਲ ਹਨ। ਉਨ੍ਹਾਂ ਦੇ ਖ਼ਿਲਾਫ਼ ਬੀ.ਐੱਨ.ਐੱਸ. ਧਾਰਾ 108, 3, (5) ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News