ਸਹੁਰੇ ਪਰਿਵਾਰ ਤੋਂ ਦੁਖ਼ੀ ਵਿਆਹੁਤਾ ਨੇ ਨਿਗਲਿਆ ਜ਼ਹਿਰ, ਮੌਤ

Saturday, Feb 19, 2022 - 03:48 PM (IST)

ਸਹੁਰੇ ਪਰਿਵਾਰ ਤੋਂ ਦੁਖ਼ੀ ਵਿਆਹੁਤਾ ਨੇ ਨਿਗਲਿਆ ਜ਼ਹਿਰ, ਮੌਤ

ਲੁਧਿਆਣਾ (ਤਰੁਣ) : ਸਹੁਰੇ ਪਰਿਵਾਰ ਤੋਂ ਦੁਖ਼ੀ ਇਕ ਜਨਾਨੀ ਨੇ ਕੁੱਝ ਦਿਨ ਪਹਿਲਾਂ ਜ਼ਹਿਰ ਨਿਗਲ ਲਿਆ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਜਨਾਨੀ ਦੇ ਪਿਤਾ ਦਾ ਦੋਸ਼ ਹੈ ਕਿ ਪਤੀ ਅਤੇ ਸਹੁਰੇ ਪਰਿਵਾਰ ਤੋਂ ਦੁਖ਼ੀ ਹੋ ਕੇ ਉਸ ਦੀ ਧੀ ਨੇ ਮੌਤ ਨੂੰ ਗਲੇ ਲਗਾਇਆ ਹੈ। ਪੁਲਸ ਨੇ ਕੁੜੀ ਦੇ ਪਿਤਾ ਦੀ ਸ਼ਿਕਾਇਤ ’ਤੇ ਅਮਿਤ ਆਨੰਦ, ਸੱਸ ਉਰਮਿਲਾ ਅਤੇ ਪ੍ਰਿਯੰਕਾ ਆਨੰਦ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਪੁਲਸ ਨੂੰ ਦਿੱਤੀ ਜਾਣਕਾਰੀ ਵਿਚ ਪਿਤਾ ਨੇ ਦੱਸਿਆ ਕਿ ਉਸ ਦੀ ਧੀ ਦੀ ਉਮਰ 32 ਸਾਲ ਹੈ, ਜਿਸ ਦਾ ਵਿਆਹ ਅਮਿਤ ਆਨੰਦ ਨਾਲ 2019 ਵਿਚ ਹੋਇਆ ਸੀ। ਵਿਆਹ ਤੋਂ ਬਾਅਦ ਤੋਂ ਹੀ ਅਕਸਰ ਉਸ ਦੀ ਧੀ ਨੂੰ ਦਾਜ ਦੀ ਮੰਗ ਨੂੰ ਲੈ ਕੇ ਤੰਗ-ਪਰੇਸ਼ਾਨ ਕੀਤਾ ਜਾਣ ਲੱਗਾ। ਦੁਖ਼ੀ ਧੀ 8 ਫਰਵਰੀ ਨੂੰ ਮਾਪੇ ਘਰ ਆਈ ਅਤੇ 11 ਫਰਵਰੀ ਨੂੰ ਉਸ ਦੀ ਧੀ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਲਾਕਾ ਪੁਲਸ ਨੇ ਕੇਸ ਦਰਜ ਕਰ ਲਿਆ ਪਰ ਕਿਸੇ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ।
 


author

Babita

Content Editor

Related News