6ਵਾਂ ਵਿਆਹ ਕਰਵਾ ਰਹੇ ਇਸ ਵਿਅਕਤੀ ਦੀ ਪਤਨੀ ਨੇ ਖੋਲ੍ਹੀ, ਕਰਤੂਤ ਸੁਣ ਰਹਿ ਜਾਓਗੇ ਹੈਰਾਨ (ਤਸਵੀਰਾਂ)

Friday, Feb 10, 2017 - 07:20 PM (IST)

6ਵਾਂ ਵਿਆਹ ਕਰਵਾ ਰਹੇ ਇਸ ਵਿਅਕਤੀ ਦੀ ਪਤਨੀ ਨੇ ਖੋਲ੍ਹੀ, ਕਰਤੂਤ ਸੁਣ ਰਹਿ ਜਾਓਗੇ ਹੈਰਾਨ (ਤਸਵੀਰਾਂ)

ਜਲਾਲਾਬਾਦ (ਨਿਖੰਜ) : ਜਲਾਲਾਬਾਦ ਦੇ ਨੇੜਲੇ ਪਿੰਡ ਕੰਨਲਾ ਵਿਖੇ ਇਕ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਵਿਅਕਤੀ ਵਲੋਂ ਪਹਿਲੀ ਪਤਨੀ ਨੂੰ ਬਿਨਾਂ ਤਲਾਕ ਦਿੱਤੇ ਵਿਆਹ ਕਰਵਾ ਲਿਆ ਗਿਆ। ਇੰਨਾ ਹੀ ਨਹੀਂ ਹੈਰਾਨ ਕਰਦੀ ਗੱਲ ਤਾਂ ਇਹ ਹੈ ਕਿ ਇਹ ਵਿਆਹ ਉਸ ਦਾ ਛੇਵਾਂ ਵਿਆਹ ਹੈ। ਪੀੜਤ ਵਿਆਹੁਤਾ ਲੜਕੀ ਵੀਨਾ ਰਾਣੀ ਨੇ ਹੱਡਬੀਤੀ ਦਸਤਾਨ ਸੁਣਾਉਂਦੀ ਹੋਈ ਕਿਹਾ ਕਿ ਮੇਰੇ ਵਿਆਹ ਸ਼ੁਭਾਸ਼ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਜੱਟ ਵਾਲਾ ਫਾਜ਼ਿਲਕਾ ਨਾਲ ਹੋਇਆ ਸੀ। ਪੀੜਤਾ ਨੇ ਦੱਸਿਆ ਕਿ ਮੇਰੇ ਪਤੀ ਸੁਭਾਸ਼ ਪਹਿਲਾਂ ਵੀ 4 ਵਿਆਹ ਕਰ ਚੁੱਕਾ ਹੈ ਜਿਨ੍ਹਾਂ ''ਚੋਂ 2 ਔਰਤਾਂ ਦੀ ਮੌਤ ਹੋ ਗਈ ਅਤੇ 2 ਉਕਤ ਨੂੰ ਛੱਡ ਕੇ ਚੱਲੀਆਂ ਗਈਆਂ ਪਰ ਮੇਰੇ ਪੇਕੇ ਪਰਿਵਾਰ ਨੂੰ ਪਹਿਲੇ 4 ਵਿਆਹ ਦਾ ਪਤਾ ਨਾ ਹੋਣ ਕਾਰਨ ਕਰੀਬ 5 ਸਾਲ ਪਹਿਲਾ ਮੇਰਾ ਵਿਆਹ ਸੁਭਾਸ਼ ਨਾਲ ਕਰਵਾ ਦਿੱਤਾ। ਵਿਆਹ ਦੇ 6 ਮਹੀਨੇ ਬਾਅਦ ਪਤੀ ਅਤੇ ਸਹੇਰਾ ਪਰਿਵਾਰ ਦਾਜ਼ ਲਈ ਤੰਗ ਪ੍ਰੇਸ਼ਾਨ ਕਰਨ ਲੱਗ ਪਿਆ ਅਤੇ ਕਈ ਵਾਰ ਮਾਰਕੁੱਟ ਕਰਕੇ ਘਰੋਂ ਵੀ ਕੱਢ ਦਿੰਦੇ ਸਨ।
ਵਿਆਹੁਤਾ ਵੀਨਾ ਰਾਣੀ ਨੇ ਦੱਸਿਆ ਕਿ ਉਹ ਪਿਛਲੇ ਢਾਈ ਸਾਲਾਂ ਤੋਂ ਪੇਕੇ ਘਰ ਬਜ਼ੁਰਗ ਮਾਂ-ਬਾਪ ਕੋਲ ਰਹੀ ਹੈ। ਉਸਨੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ''ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੇਰੇ ਪਤੀ ਨੇ 02 ਫਰਵਰੀ 2017 ਨੂੰ ਬਿੰਨਾਂ ਤਲਾਕ ਦਿੱਤੇ ਜਲਾਲਾਬਾਦ ਦੇ ਨਜ਼ਦੀਕ ਪੈਂਦੇ ਪਿੰਡ ਢਾਣੀ ਦਲੀਪ ਸਿੰਘ ਵਾਲੀ ਵਿਖੇ ਛੇਵਾਂ ਵਿਆਹ ਕਰਵਾ ਲਿਆ। ਪੀੜਤਾ ਨੇ ਪੰਜਾਬ ਪੁਲਸ ਦੇ ਉਚ ਅਧਿਕਾਰੀਆਂ ਨੂੰ ਇੰਨਸਾਫ ਦੀ ਗੁਹਾਰ ਲਗਾਉਂਦੇ ਹੋਏ ਪਤੀ ਅਤੇ ਦੋਸ਼ੀ ਸਹੁਰਾ ਪਰਿਵਾਰ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।


author

Gurminder Singh

Content Editor

Related News