ਚੰਡੀਗੜ੍ਹ ’ਚ ਘਿਨੌਣੀ ਵਾਰਦਾਤ, ਮੈਚ ਦਿਖਾਉਣ ਬਹਾਨੇ ਵਿਆਹੇ ਮਰਦਾਂ ਨੇ ਤਲਾਕਸ਼ੁਦਾ ਮਹਿਲਾ ਨਾਲ ਕੀਤਾ ਜਬਰ-ਜ਼ਿਨਾਹ
Monday, Mar 25, 2024 - 06:13 AM (IST)

ਚੰਡੀਗੜ੍ਹ (ਸੁਸ਼ੀਲ)– ਕ੍ਰਿਕਟ ਮੈਚ ਦਿਖਾਉਣ ਦੇ ਬਹਾਨੇ ਮਹਿਲਾ ਦੋਸਤ ਨੂੰ ਚੰਡੀਗੜ੍ਹ ਬੁਲਾ ਕੇ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੈਕਟਰ 36 ਥਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਪੀੜਤ ਮਹਿਲਾ ਦੇ ਬਿਆਨ ਦਰਜ ਕੀਤੇ ਤੇ ਸੈਕਟਰ 16 ਦੇ ਜਨਰਲ ਹਸਪਤਾਲ ’ਚ ਉਸ ਦਾ ਮੈਡੀਕਲ ਕਰਵਾਇਆ।
ਜਬਰ-ਜ਼ਿਨਾਹ ਦੀ ਮੈਡੀਕਲ ਪੁਸ਼ਟੀ ਹੋਣ ਤੋਂ ਬਾਅਦ ਸੈਕਟਰ 36 ਥਾਣਾ ਪੁਲਸ ਨੇ ਲੁਧਿਆਣਾ ਨਿਵਾਸੀ ਸੁਖਵਿੰਦਰ ਉਰਫ਼ ਸੁੱਖੀ ਤੇ ਆਕਾਸ਼ ਖ਼ਿਲਾਫ਼ ਗੈਂਗਰੇਪ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵੇਂ ਮੁਲਜ਼ਮ ਵਿਆਹੇ ਹੋਏ ਹਨ, ਜਦਕਿ ਪੀੜਤਾ ਤਲਾਕਸ਼ੁਦਾ ਹੈ। ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਜ਼ਿਲਾ ਅਦਾਲਤ ’ਚ ਪੇਸ਼ ਕੀਤਾ, ਜਿਥੋਂ ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ : ਵਿਦੇਸ਼ੋਂ ਆਈ ਮੰਦਭਾਗੀ ਖ਼ਬਰ, 21 ਸਾਲਾ ਪੰਜਾਬੀ ਨੌਜਵਾਨ ਦੀ ਕੈਨੇਡਾ ’ਚ ਸੜਕ ਹਾਦਸੇ ’ਚ ਮੌਤ
ਲੁਧਿਆਣਾ ਵਾਸੀ ਸੁਖਵਿੰਦਰ ਸਿੰਘ ਉਰਫ਼ ਸੁੱਖੀ ਨੇ ਮੁੱਲਾਂਪੁਰ ’ਚ ਕ੍ਰਿਕਟ ਮੈਚ ਦਿਖਾਉਣ ਦੇ ਬਹਾਨੇ ਆਪਣੀ ਜਾਣਕਾਰ ਨੂੰ ਸੈਕਟਰ 35 ’ਚ ਬੁਲਾਇਆ ਸੀ। ਸੁਖਵਿੰਦਰ ਨਾਲ ਉਸ ਦਾ ਦੋਸਤ ਆਕਾਸ਼ ਵੀ ਸੀ। ਔਰਤ ਚੰਡੀਗੜ੍ਹ ਆਈ ਤੇ ਤਿੰਨੇ ਕਰੀਬ 5 ਘੰਟੇ ਸ਼ਹਿਰ ’ਚ ਘੁੰਮਦੇ ਰਹੇ। ਸ਼ਨੀਵਾਰ ਰਾਤ ਸੁਖਵਿੰਦਰ ਨੇ ਸੈਕਟਰ 43 ਸਥਿਤ ਪਾਰਕ ਗ੍ਰੈਂਡ ਹੋਟਲ ’ਚ ਕਮਰਾ ਬੁੱਕ ਕਰਵਾਇਆ ਤੇ ਔਰਤ ਨੂੰ ਕਮਰੇ ’ਚ ਲੈ ਗਿਆ। ਕਮਰੇ ’ਚ ਨਸ਼ੀਲਾ ਪਦਾਰਥ ਮਿਲਾ ਕੇ ਸੁਖਵਿੰਦਰ ਤੇ ਆਕਾਸ਼ ਨੇ ਜਬਰ-ਜ਼ਿਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜਦੋਂ ਔਰਤ ਨੂੰ ਹੋਸ਼ ਆਇਆ ਤਾਂ ਉਹ ਬਿਨਾਂ ਕੱਪੜਿਆਂ ਤੋਂ ਸੀ।
ਉਸ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ 36 ਥਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਤੇ ਪੀੜਤਾ ਦੇ ਬਿਆਨ ਦਰਜ ਕੀਤੇ। ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਸੁਖਵਿੰਦਰ ਤੇ ਉਸ ਦੇ ਦੋਸਤ ਆਕਾਸ਼ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਥਾਣਾ ਪੁਲਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਗੈਂਗਰੇਪ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਤੋਂ ਬਾਅਦ ਮੁਲਜ਼ਮਾਂ ਨੂੰ ਫੜਨ ਲਈ ਵਿਸ਼ੇਸ਼ ਟੀਮ ਬਣਾਈ ਗਈ। ਪੁਲਸ ਟੀਮ ਨੇ ਜਾਂਚ ਕਰਦਿਆਂ ਫਰਾਰ ਮੁਲਜ਼ਮ ਸੁਖਵਿੰਦਰ ਉਰਫ਼ ਸੁੱਖੀ ਤੇ ਆਕਾਸ਼ ਵਾਸੀ ਲੁਧਿਆਣਾ ਨੂੰ ਗ੍ਰਿਫ਼ਤਾਰ ਕਰ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।