ਵਿਆਹੀ ਜਨਾਨੀ ਨਾਲ ਇਸ਼ਕ ਕਰਨਾ ਪਿਆ ਮਹਿੰਗਾ, ਭੜਕੇ ਪਰਿਵਾਰਕ ਮੈਂਬਰਾਂ ਨੇ ਇੰਝ ਉਤਾਰਿਆ ਆਸ਼ਕੀ ਦਾ ਭੂਤ

Wednesday, Aug 30, 2023 - 09:31 PM (IST)

ਵਿਆਹੀ ਜਨਾਨੀ ਨਾਲ ਇਸ਼ਕ ਕਰਨਾ ਪਿਆ ਮਹਿੰਗਾ, ਭੜਕੇ ਪਰਿਵਾਰਕ ਮੈਂਬਰਾਂ ਨੇ ਇੰਝ ਉਤਾਰਿਆ ਆਸ਼ਕੀ ਦਾ ਭੂਤ

ਮਾਛੀਵਾੜਾ ਸਾਹਿਬ (ਟੱਕਰ) : ਇਕ ਵਿਆਹੇ ਆਸ਼ਿਕ ਨੂੰ ਮਾਛੀਵਾੜਾ ਦੀ ਹੀ ਇਕ ਵਿਆਹੁਤਾ ਲੜਕੀ ਨਾਲ ਇਸ਼ਕ ਕਰਨਾ ਉਦੋਂ ਬਹੁਤ ਮਹਿੰਗਾ ਪਿਆ, ਜਦੋਂ ਲੜਕੀ ਦੇ ਭੜਕੇ ਪਰਿਵਾਰਕ ਮੈਂਬਰਾਂ ਨੇ ਇਸ ਆਸ਼ਿਕ ਰਵੀ ਦਾ ਸਿਰ ਗੰਜਾ, ਮੂੰਹ ਕਾਲਾ ਕਰ ਗਲ਼ 'ਚ ਜੁੱਤੀਆਂ ਦਾ ਹਾਰ ਪਾ ਕੇ ਜ਼ਲੀਲ ਕੀਤਾ। ਮਾਛੀਵਾੜਾ ਪੁਲਸ ਥਾਣੇ 'ਚ ਆਪਣੇ ਨਾਲ ਹੋਏ ਇਸ ਅਪਮਾਨ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਰਵੀ ਨੇ ਦੱਸਿਆ ਕਿ ਉਹ ਧੂਰੀ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਸਬੰਧ ਮਾਛੀਵਾੜਾ ਦੀ ਹੀ ਇਕ ਵਿਆਹੁਤਾ ਲੜਕੀ ਨਾਲ ਬਣ ਗਏ। ਲੜਕੀ ਨਾਲ ਉਸ ਦੇ ਪਿਛਲੇ ਢਾਈ ਸਾਲ ਤੋਂ ਪ੍ਰੇਮ ਸਬੰਧ ਹਨ।

ਇਹ ਵੀ ਪੜ੍ਹੋ : ਔਰਤਾਂ ਨੂੰ ਰੱਖੜੀ ਦਾ ਤੋਹਫ਼ਾ; ਮੁੱਖ ਮੰਤਰੀ ਮਾਨ ਨੇ 5714 ਆਂਗਣਵਾੜੀ ਵਰਕਰਾਂ ਨੂੰ ਸੌਂਪੇ ਨਿਯੁਕਤੀ ਪੱਤਰ

ਰਵੀ ਨੇ ਦੱਸਿਆ ਕਿ ਲੜਕੀ ਵੀ ਉਸ ਨੂੰ ਬਹੁਤ ਪਿਆਰ ਕਰਦੀ ਹੈ। ਉਹ 2 ਦਿਨ ਅਹਿਮਦਗੜ੍ਹ ਰਹੇ ਸਨ, ਜਿੱਥੋਂ ਉਨ੍ਹਾਂ ਨੂੰ ਮਾਛੀਵਾੜਾ ਵਿਖੇ ਲੜਕੀ ਵਾਲੇ ਦੇ ਸਹੁਰਾ ਤੇ ਹੋਰ ਪਰਿਵਾਰਕ ਮੈਂਬਰ ਫ਼ੈਸਲੇ ਲਈ ਲੈ ਕੇ ਆ ਗਏ। ਪੀੜਤ ਵਿਅਕਤੀ ਨੇ ਦੱਸਿਆ ਕਿ ਇੱਥੇ ਉਨ੍ਹਾਂ ਨੂੰ 9 ਦਿਨ ਰੱਖਿਆ ਗਿਆ ਅਤੇ ਉਸ ਕੋਲੋਂ 1 ਲੱਖ ਰੁਪਏ ਦੀ ਮੰਗ ਕੀਤੀ ਗਈ। ਰਵੀ ਨੇ ਦੱਸਿਆ ਕਿ ਪੈਸੇ ਨਾ ਦੇਣ ’ਤੇ ਅੱਜ ਲੜਕੀ ਦੇ ਸਹੁਰੇ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਉਸ ਦਾ ਸਿਰ ਗੰਜਾ ਕੀਤਾ, ਇੱਥੋਂ ਤੱਕ ਮੇਰੇ ਸਿਰ 'ਤੇ ਪਿਸ਼ਾਬ ਵੀ ਪਾਇਆ। ਇਹ ਸਭ ਕੁਝ ਕਰਨ ਤੋਂ ਬਾਅਦ ਫਿਰ ਉਨ੍ਹਾਂ ਨੇ ਮੇਰਾ ਮੂੰਹ ਕਾਲਾ ਕਰਕੇ ਗਲ਼ 'ਚ ਜੁੱਤੀਆਂ ਦਾ ਹਾਰ ਪਾ ਕੇ ਮੇਰੀ ਬਹੁਤ ਬੇਇਜ਼ਤੀ ਕੀਤੀ। ਰਵੀ ਨੇ ਕਿਹਾ ਕਿ ਉਸ ਦਾ ਬਹੁਤ ਵੱਡਾ ਅਪਮਾਨ ਹੋਇਆ ਹੈ ਅਤੇ ਪੰਜਾਬ 'ਚ ਅਜਿਹੀ ਘਿਨੌਣੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਨੌਜਵਾਨਾਂ ਨੂੰ ਗੁੰਮਰਾਹ ਕਰ ਕੰਧਾਂ 'ਤੇ ਭਾਰਤ ਵਿਰੋਧੀ ਨਾਅਰੇ ਲਿਖਣ ਲਈ ਮਜਬੂਰ ਕਰਦੇ ਨੇ ਖਾਲਿਸਤਾਨੀ

ਜੁੱਤੀਆਂ ਦਾ ਹਾਰ ਪਾ ਕੇ ਹੀ ਮਾਛੀਵਾੜਾ ਥਾਣੇ ਪੁੱਜਾ ਸ਼ਿਕਾਇਤਕਰਤਾ

ਆਪਣੀ ਹੋਈ ਬੇਇਜ਼ਤੀ ਤੋਂ ਬਾਅਦ ਰਵੀ ਮੋਟਰਸਾਈਕਲ 'ਤੇ ਜੁੱਤੀਆਂ ਦਾ ਹਾਰ ਪਾ ਕੇ ਮਾਛੀਵਾੜਾ ਪੁਲਸ ਥਾਣੇ ਸ਼ਿਕਾਇਤ ਦਰਜ ਕਰਵਾਉਣ ਲਈ ਪੁੱਜ ਗਿਆ। ਜਦੋਂ ਇਹ ਮਾਮਲਾ ਮਾਛੀਵਾੜਾ ਪੁਲਸ ਕੋਲ ਪੁੱਜਾ ਤਾਂ ਉਨ੍ਹਾਂ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਕਿ ਇਕ ਵਿਅਕਤੀ ਨੂੰ ਬੇਇੱਜ਼ਤ ਕਰਕੇ ਮਨੁੱਖੀ ਅਧਿਕਾਰਾਂ ਦਾ ਘੋਰ ਉਲੰਘਣ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਹੁਣ ਸਮਰਾਲਾ ਦੇ ਡੀਐੱਸਪੀ ਜਸਪਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ ਅਤੇ ਸ਼ਿਕਾਇਤਕਰਤਾ ਦੇ ਬਿਆਨ ਦਰਜ ਕਰਕੇ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।

ਇਹ ਵੀ ਪੜ੍ਹੋ : ਹਰੀਕੇ ਦਰਿਆ 'ਚ ਘਟਿਆ ਪਾਣੀ ਦਾ ਪੱਧਰ ਪਰ ਹਥਾੜ ਖੇਤਰ 'ਚ ਅਜੇ ਵੀ ਹਾਲਾਤ ਡਾਵਾਂਡੋਲ

ਵਿਆਹੁਤਾ ਲੜਕੀ ਦਾ ਵੀ ਕੀਤਾ ਗਿਆ ਮੂੰਹ ਕਾਲਾ

ਧੂਰੀ ਦੇ ਵਿਆਹੇ ਆਸ਼ਿਕ ਨਾਲ ਪ੍ਰੇਮ ਸਬੰਧ ਰੱਖਣ ਵਾਲੀ ਮਾਛੀਵਾੜਾ ਦੀ ਵਿਆਹੁਤਾ ਲੜਕੀ ਦਾ ਇਸ਼ਕ ਇਕ ਫੋਨ ਮਿਸ ਕਾਲ ਤੋਂ ਸ਼ੁਰੂ ਹੋਇਆ ਸੀ ਤੇ ਅੱਜ ਇਸ ਅੰਜਾਮ ਤੱਕ ਪੁੱਜ ਗਿਆ। ਇਹ ਲੜਕੀ ਇਕ ਕਬੀਲੇ ਨਾਲ ਸਬੰਧ ਰੱਖਦੀ ਹੈ ਅਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਅੱਜ ਜਦੋਂ ਇਨ੍ਹਾਂ ਦੋਵਾਂ ਦੇ ਪ੍ਰੇਮ ਸਬੰਧਾਂ ਲਈ ਜਦੋਂ ਫ਼ੈਸਲਾ ਰੱਖਿਆ ਗਿਆ ਤਾਂ ਉੱਥੇ ਇਸ ਆਸ਼ਿਕ ਦਾ ਮੂੰਹ ਕਾਲਾ ਕਰਨ ਦੇ ਨਾਲ-ਨਾਲ ਲੜਕੀ ਦਾ ਵੀ ਮੂੰਹ ਕਾਲਾ ਕੀਤਾ ਗਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲੜਕੀ ਕਈ ਬੱਚਿਆਂ ਦੀ ਮਾਂ ਹੈ। ਇਨ੍ਹਾਂ ਦੋਵਾਂ ਦੇ ਪ੍ਰੇਮ ਸਬੰਧਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਵੱਡਾ ਵਿਵਾਦ ਚੱਲ ਰਿਹਾ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News