ਮੋਗਾ ’ਚ ਵੱਡੀ ਵਾਰਦਾਤ, ਘਰ ’ਚੋਂ ਮਿਲੀ ਵਿਆਹੁਤਾ ਦੀ ਲਾਸ਼, 3 ਸਾਲਾ ਬੱਚਾ ਲੈ ਕੇ ਪਤੀ ਹੋਇਆ ਫਰਾਰ

Tuesday, Feb 14, 2023 - 06:38 PM (IST)

ਮੋਗਾ ’ਚ ਵੱਡੀ ਵਾਰਦਾਤ, ਘਰ ’ਚੋਂ ਮਿਲੀ ਵਿਆਹੁਤਾ ਦੀ ਲਾਸ਼, 3 ਸਾਲਾ ਬੱਚਾ ਲੈ ਕੇ ਪਤੀ ਹੋਇਆ ਫਰਾਰ

ਮੋਗਾ (ਗੋਪੀ ਰਾਊਕੇ) : ਮੋਗਾ ਦੇ ਬਹੋਨਾ ਚੌਂਕ ਨੇੜੇ ਰਹਿਣ ਵਾਲੀ ਮੋਨਿਕਾ ਸ਼ਰਮਾ ਨਾਂ ਦੀ ਕੁੜੀ ਦੀ ਸ਼ੱਕੀ ਹਾਲਾਤ ’ਚ ਮੌਤ ਹੋਣ ਦਾ ਪਤਾ ਲੱਗਾ ਹੈ। ਇਸ ਘਟਨਾ ਤੋਂ ਬਾਅਦ ਉਸ ਦਾ ਪਤੀ ਰੋਹਿਤ ਸ਼ਰਮਾ ਵੀ ਘਰ ਵਿਚੋਂ ਫਰਾਰ ਹੈ, ਜਿਸ ਕਾਰਣ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਰੋਹਿਤ ਸ਼ਰਮਾ ਵਲੋਂ ਹੀ ਮੋਨਿਕਾ ਦਾ ਕਤਲ ਕੀਤਾ ਗਿਆ ਹੈ ਅਤੇ ਵਾਰਦਾਤ ਤੋਂ ਬਾਅਦ ਉਹ ਆਪਣੇ ਤਿੰਨ ਸਾਲਾ ਬੱਚੇ ਨੂੰ ਲੈ ਕੇ ਫਰਾਰ ਹੋ ਗਿਆ। ਆਂਢ-ਗੁਆਂਢ ਵਿਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਮੋਨਿਕਾ ਸ਼ਰਮਾ ਘਰ ਵਿਚ ਦਿਖਾਈ ਨਹੀਂ ਦੇ ਰਹੀ ਸੀ ਅਤੇ ਅੱਜ ਤੜਕਸਾਰ ਉਸ ਦਾ ਪਤੀ ਵੀ ਆਪਣੇ ਤਿੰਨ ਸਾਲਾ ਬੱਚੇ ਨੂੰ ਲੈ ਕੇ ਜਦੋਂ ਮੋਟਰਸਾਈਕਲ ’ਤੇ ਫਰਾਰ ਹੋ ਗਿਆ ਤਾਂ ਇਸ ਮਗਰੋਂ ਉਨ੍ਹਾਂ ਨੇ ਸ਼ੱਕ ਦੇ ਆਧਾਰ ’ਤੇ ਪੁਲਸ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ : ਭਗਵੰਤ ਮਾਨ ਸਰਕਾਰ ਦਾ ਵੱਡਾ ਐਲਾਨ, ਅੱਜ ਤੋਂ ਬੰਦ ਹੋਣਗੇ ਪੰਜਾਬ ਦੇ ਇਹ ਤਿੰਨ ਮਸ਼ਹੂਰ ਟੋਲ ਪਲਾਜ਼ੇ

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਨੇ ਜਦੋਂ ਘਰ ਅੰਦਰ ਦਾਖਲ ਹੋ ਕੇ ਦੇਖਿਆ ਤਾਂ ਇਥੋਂ ਮ੍ਰਿਤਕਾ ਦੀ ਲਾਸ਼ ਬਰਾਮਦ ਹੋਈ। ਮੁੱਢਲੀ ਜਾਣਕਾਰੀ ਵਿਚ ਪਤਾ ਲੱਗਾ ਹੈ ਕਿ ਮੋਨਿਕਾ ਸ਼ਰਮਾ ਦੀ ਮੌਤ ਦੋ ਤਿੰਨ ਦਿਨ ਪਹਿਲਾਂ ਹੋ ਲੱਗ ਰਹੀ ਹੈ। ਜਦਕਿ ਪੁਲਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਸਿੱਖਿਆ ਵਿਭਾਗ ਦਾ ਫ਼ਰਮਾਨ, ਹੈੱਡਮਾਸਟਰਾਂ ਨੂੰ ਲੈ ਕੇ ਜਾਰੀ ਕੀਤੇ ਸਖ਼ਤ ਹੁਕਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News