ਸਬਜ਼ੀ ਮੰਡੀ 'ਚ ਹੱਥੋਪਾਈ ਹੋਇਆ ਵਿਆਹੁਤਾ ਜੋੜਾ, ਤੈਸ਼ 'ਚ ਆਏ ਪਤੀ ਦੇ ਕਾਰੇ ਨੇ ਹੈਰਾਨ ਕਰ ਛੱਡੇ ਲੋਕ

Wednesday, Aug 26, 2020 - 01:04 PM (IST)

ਸਬਜ਼ੀ ਮੰਡੀ 'ਚ ਹੱਥੋਪਾਈ ਹੋਇਆ ਵਿਆਹੁਤਾ ਜੋੜਾ, ਤੈਸ਼ 'ਚ ਆਏ ਪਤੀ ਦੇ ਕਾਰੇ ਨੇ ਹੈਰਾਨ ਕਰ ਛੱਡੇ ਲੋਕ

ਲੁਧਿਆਣਾ (ਜ.ਬ.) : ਨਵੀਂ ਸਬਜ਼ੀ ਮੰਡੀ ਦੇ ਕੋਲ ਮੰਗਲਵਾਰ ਸ਼ਾਮ ਨੂੰ ਉਸ ਸਮੇਂ ਜ਼ਬਰਦਸਤ ਹੰਗਾਮਾ ਹੋ ਗਿਆ, ਜਦੋਂ ਤੂੰ-ਤੂੰ, ਮੈਂ-ਮੈਂ ਦੌਰਾਨ ਇਕ ਵਿਆਹੁਤਾ ਜੋੜਾ ਹੱਥੋਪਾਈ 'ਤੇ ਉਤਰ ਆਇਆ। ਇਸ ਤੋਂ ਬਾਅਦ ਤੈਸ਼ 'ਚ ਆਏ ਪਤੀ ਨੇ ਜਿਹੜਾ ਕਾਰਾ ਕੀਤਾ, ਉਸ ਨੂੰ ਦੇਖ ਕੇ ਸਭ ਲੋਕ ਹੈਰਾਨ ਰਹਿ ਗਏ।

ਇਹ ਵੀ ਪੜ੍ਹੋ : 'ਸਿੱਖਸ ਫਾਰ ਜਸਟਿਸ' ਵੱਲੋਂ 31 ਨੂੰ 'ਪੰਜਾਬ ਬੰਦ' ਦਾ ਐਲਾਨ, ਪੰਜਾਬ ਪੁਲਸ ਨੂੰ ਚੌਕਸ ਰਹਿਣ ਦੇ ਹੁਕਮ
ਜਾਣਕਾਰੀ ਮੁਤਾਬਕ ਉਕਤ ਜੋੜਾ ਹੈਬੋਵਾਲ ਇਲਾਕੇ ਦੇ ਰਹਿਣ ਵਾਲਾ ਹੈ ਅਤੇ ਸਬਜ਼ੀ ਮੰਡੀ ’ਚ ਸ਼ਾਮ ਨੂੰ ਕਰੀਬ 8.30 ਵਜੇ ਸਬਜ਼ੀ ਲੈਣ ਆਇਆ ਸੀ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਪਹਿਲਾਂ ਦੋਹਾਂ 'ਚ ਤੂੰ-ਤੂੰ ਮੈਂ-ਮੈਂ ਹੋ ਗਈ। ਫਿਰ ਗੱਲ ਹੱਥੋਪਾਈ ਤੱਕ ਪੁੱਜ ਗਈ। ਦੇਖਣ ਵਾਲਿਆਂ ਨੇ ਦੱਸਿਆ ਕਿ ਪਹਿਲਾਂ ਪਤਨੀ ਨੇ ਪਤੀ ਨੂੰ ਧੱਕਾ ਦਿੱਤਾ। ਇਸ ’ਤੇ ਪਤੀ ਤਿਲਮਿਲਾ ਉੱਠਿਆ ਅਤੇ ਉਸ ਨੇ ਪਤਨੀ ਨੂੰ ਕਥਿਤ ਤੌਰ ’ਤੇ 2-3 ਥੱਪੜ ਜੜ ਦਿੱਤੇ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਪੰਜਾਬ 'ਚ ਦਾਖ਼ਲ ਹੋਣਾ ਨਹੀਂ ਹੋਵੇਗਾ ਸੌਖਾ, ਸ਼ਰਤਾਂ 'ਤੇ ਹੋਵੇਗੀ ਐਂਟਰੀ

ਇਸ ਤੋਂ ਬਾਅਦ ਤੈਸ਼ ’ਚ ਆਏ ਪਤੀ ਨੇ ਮੋਟਰਸਾਈਕਲ ਦੀ ਟੈਂਕੀ ਦੀ ਪੈਟਰੋਲ ਪਾਈਪ ਖੋਲ੍ਹ ਕੇ ਲਾਈਟਰ ਨਾਲ ਉਸ ਨੂੰ ਅੱਗ ਲਗਾ ਦਿੱਤੀ। ਇਹ ਦੇਖ ਕੇ ਪਤਨੀ ਬੇਹੋਸ਼ ਹੋ ਕੇ ਡਿੱਗ ਪਈ ਅਤੇ ਪਤੀ ਮੌਕੇ ਤੋਂ ਫ਼ਰਾਰ ਹੋ ਗਿਆ। ਸੂਚਨਾ ਮਿਲਣ ’ਤੇ ਪੀ. ਸੀ. ਆਰ. ਦਸਤਾ ਪੁੱਜਾ ਪਰ ਉਹ ਖਾਨਾਪੂਰਤੀ ਕਰ ਕੇ ਉੱਥੋਂ ਚਲਦਾ ਬਣਿਆ। ਥੋੜ੍ਹੀ ਦੇਰ ਬਾਅਦ ਜਨਾਨੀ ਹੋਸ਼ 'ਚ ਆਈ।

ਇਹ ਵੀ ਪੜ੍ਹੋ : ਜਿਸਮ ਦੇ ਭੁੱਖੇ ਦਰਿੰਦੇ ਨੇ ਕੁੜੀ ਨਾਲ ਕਈ ਵਾਰ ਮਿਟਾਈ ਹਵਸ, ਅਸ਼ਲੀਲ ਤਸਵੀਰਾਂ ਖਿੱਚ ਕੀਤਾ ਵੱਡਾ ਕਾਂਡ

ਜਨਾਨੀ ਨੇ ਦੱਸਿਆ ਕਿ ਪਤੀ ਉਸ ਨੂੰ ਘੁੰਮਾਉਣ ਲਈ ਲਿਆਇਆ ਸੀ ਪਰ ਘਰੋਂ ਨਿਕਲਦੇ ਹੀ ਉਸ ਦੇ ਪਤੀ ਨੇ ਕਥਿਤ ਤੌਰ ’ਤੇ ਇਕ ਬੋਤਲ ਸ਼ਰਾਬ ਪੀ ਲਈ। ਸਬਜ਼ੀ ਲੈਣ ਦੌਰਾਨ ਉਸ ਦੀ ਪਤੀ ਨਾਲ ਤੂੰ-ਤੂੰ ਮੈਂ-ਮੈਂ ਹੋ ਗਈ ਪਰ ਇਹ ਕਿਸ ਗੱਲ ਨੂੰ ਲੈ ਕੇ ਇਹ ਹੰਗਾਮਾ ਹੋਇਆ, ਉਸ ਨੇ ਉਹ ਨਹੀਂ ਦੱਸਿਆ। ਬਾਅਦ 'ਚ ਜਨਾਨੀ ਦੇ ਪਰਿਵਾਰ ਵਾਲੇ ਉਸ ਨੂੰ ਆਪਣੇ ਨਾਲ ਲੈ ਕੇ ਚਲੇ ਗਏ।

 


author

Babita

Content Editor

Related News