ਘਰ 'ਚ ਖੁਸ਼ੀਆਂ ਆਉਣ ਤੋਂ ਪਹਿਲਾਂ ਹੀ ਪਏ ਵੈਣ, ਸਾਲ ਪਹਿਲਾਂ ਵਿਆਹੇ ਜੋੜੇ ਦੀ ਹਾਲਤ ਦੇਖ ਕੰਬੇ ਲੋਕ

Monday, Aug 24, 2020 - 08:24 AM (IST)

ਘਰ 'ਚ ਖੁਸ਼ੀਆਂ ਆਉਣ ਤੋਂ ਪਹਿਲਾਂ ਹੀ ਪਏ ਵੈਣ, ਸਾਲ ਪਹਿਲਾਂ ਵਿਆਹੇ ਜੋੜੇ ਦੀ ਹਾਲਤ ਦੇਖ ਕੰਬੇ ਲੋਕ

ਦੋਰਾਹਾ (ਵਿਨਾਇਕ) : ਦੋਰਾਹਾ ਥਾਣਾ ਅਧੀਨ ਪੈਂਦੇ ਪਿੰਡ ਰਾਜਗੜ੍ਹ ‘ਚ ਬੀਤੀ ਬਾਅਦ ਦੁਪਹਿਰ ਇੱਕ ਨੌਜਵਾਨ ਜੋੜੇ ਨੇ ਘਰ ‘ਚ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਇਕੱਠਿਆਂ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਪਛਾਣ ਦਲਵੀਰ ਸਿੰਘ (26) ਪੁੱਤਰ ਗੁਰਮੀਤ ਸਿੰਘ ਤੇ ਉਸ ਦੀ ਪਤਨੀ ਖੁਸ਼ਪ੍ਰੀਤ ਕੌਰ (25) ਵਾਸੀ ਪਿੰਡ ਰਾਜਗੜ੍ਹ, ਜ਼ਿਲਾ ਲੁਧਿਆਣਾ ਵਜੋ ਹੋਈ ਹੈ। ਸੂਚਨਾ ਮਿਲਣ ’ਤੇ ਦੋਰਾਹਾ ਦੇ ਐਸ. ਐਚ. ਓ. ਇੰਸਪੈਕਟਰ ਦਵਿੰਦਰਪਾਲ ਸਿੰਘ ਮੌਕੇ ’ਤੇ ਟੀਮ ਸਮੇਤ ਪੁੱਜੇ, ਜਿਨ੍ਹਾਂ ਨੇ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਅਤੇ ਦੋਵੇਂ ਲਾਸ਼ਾਂ ਆਪਣੇ ਕਬਜ਼ੇ ‘ਚ ਲੈ ਕੇ ਪੋਸਟ ਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤੀਆਂ ਹਨ।

ਇਹ ਵੀ ਪੜ੍ਹੋ : SGPC ਪ੍ਰਧਾਨ ਦੀ ਕੇਂਦਰ ਸਰਕਾਰ ਨੂੰ ਮੰਗ, 'ਜਲਦ ਖੋਲ੍ਹਿਆ ਜਾਵੇ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ'
 ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਜੋੜੇ ਦਾ ਕਰੀਬ ਇੱਕ ਸਾਲ ਪਹਿਲਾ ਵਿਆਹ ਹੋਇਆ ਸੀ ਅਤੇ ਮ੍ਰਿਤਕਾ ਖੁਸ਼ਪ੍ਰੀਤ ਕੌਰ ਕਰੀਬ 5 ਮਹੀਨੇ ਦੀ ਗਰਭਵਤੀ ਸੀ ਅਤੇ ਘਰ 'ਚ ਖੁਸ਼ੀਆਂ ਆਉਣ ਤੋਂ ਪਹਿਲਾਂ ਹੀ ਜੋੜੇ ਵੱਲੋਂ ਅਜਿਹਾ ਕਦਮ ਚੁੱਕਣ ਕਾਰਨ ਵੈਣ ਪੈ ਗਏ। ਪਿੰਡ ਦੇ ਸਰਪੰਚ ਹਰਤੇਜ ਸਿੰਘ ਗਰੇਵਾਲ ਨੇ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਦਲਵੀਰ ਸਿੰਘ ਮਾਪਿਆ ਦਾ ਇਕੱਲੌਤਾ ਪੁੱਤਰ ਸੀ ਅਤੇ ਦੁਪਹਿਰ 12 ਵਜੇ ਕਰੀਬ ਉਸ ਦੀ ਵਿਆਹੀ ਹੋਈ ਭੈਣ ਦੀ ਆਪਣੇ ਭਰਾ ਤੇ ਭਰਜਾਈ ਨਾਲ ਫੋਨ 'ਤੇ ਗੱਲ ਵੀ ਹੋਈ ਸੀ, ਜਦੋਂ ਕਿ ਮ੍ਰਿਤਕਾ ਖੁਸ਼ਪ੍ਰੀਤ ਕੌਰ ਦੀ ਕੁੱਝ ਸਮਾਂ ਪਹਿਲਾ ਹੀ ਆਪਣੀ ਮਾਂ ਨਾਲ ਗੱਲ ਵੀ ਹੋਈ ਸੀ ਅਤੇ ਘਰ ‘ਚ ਕਿਸੇ ਗੱਲੋਂ ਕੋਈ ਲੜਾਈ-ਝਗੜਾ ਨਹੀ ਸੀ।

ਇਹ ਵੀ ਪੜ੍ਹੋ : 'ਢੁਆਈ ਦੇ ਟੈਂਡਰਾਂ' 'ਤੇ ਗਰਮਾਈ ਸਿਆਸਤ, ਮਨਪ੍ਰੀਤ ਬਾਦਲ 'ਤੇ ਲੱਗੇ ਗੰਭੀਰ ਦੋਸ਼

ਉਨ੍ਹਾਂ ਦੱਸਿਆ ਕਿ ਦੁਪਹਿਰ 2 ਵਜੇ ਕਰੀਬ ਮ੍ਰਿਤਕ ਦਲਵੀਰ ਸਿੰਘ ਦੀ ਮਾਤਾ ਦਵਾਈ ਲੈਣ ਲਈ ਘਰੋਂ ਬਾਹਰ ਗਈ ਹੋਈ ਸੀ, ਉਪਰੰਤ ਦੋਵਾਂ ਨੇ ਇੱਕਠਿਆਂ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਕਰੀਬ ਢਾਈ ਕੁ ਵਜੇ ਜਦੋਂ ਮ੍ਰਿਤਕ ਦੀ ਮਾਤਾ ਘਰ ਪੁੱਜੀ ਤਾਂ ਮੁੱਖ ਗੇਟ ਲਗਾ ਹੋਇਆ ਸੀ। ਜਦੋਂ ਕੁਝ ਸਮਾਂ ਦਰਵਾਜ਼ਾ ਖੜਕਾਉਣ ਉਪਰੰਤ ਵੀ ਨਾ ਖੋਲ੍ਹਿਆਂ ਗਿਆ ਤਾਂ ਉਸਨੇ ਰੌਲਾ ਪਾ ਦਿੱਤਾ, ਜਿਸ ‘ਤੇ ਆਸ ਪਾਸ ਦੇ ਲੋਕ ਇੱਕਠੇ ਹੋ ਗਏ, ਜਿਹੜੇ ਦਰਵਾਜ਼ਾ ਤੋੜ ਕੇ ਘਰ ਅੰਦਰ ਦਾਖਲ ਹੋਏ।

ਇਹ ਵੀ ਪੜ੍ਹੋ : ਸਹੁਰੇ ਕਰਦੇ ਸੀ ਚਰਿੱਤਰ 'ਤੇ ਸ਼ੱਕ, ਵਿਆਹੁਤਾ ਨੇ ਨਿਗਲਿਆ ਜ਼ਹਿਰ

ਅੰਦਰ ਵਿਆਹੁਤਾ ਜੋੜੇ ਦੀ ਦਰਦਨਾਕ ਹਾਲਤ ਦੇਖ ਲੋਕ ਕੰਬ ਗਏ। ਇਸ ਸਮੇਂ ਤੱਕ ਖੁਸ਼ਪ੍ਰੀਤ ਕੌਰ ਦਮ ਤੋੜ ਚੁੱਕੀ ਸੀ, ਜਦੋਂ ਕਿ ਦਲਵੀਰ ਸਿੰਘ ਨੂੰ ਨਾਜ਼ੁਕ ਹਾਲਤ 'ਚ ਚੁੱਕ ਕੇ ਦੋਰਾਹਾ ਦੇ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਨੇ ਵੀ ਦਮ ਤੋੜ ਦਿੱਤਾ। ਸੂਤਰਾ ਤੋਂ ਪਤਾ ਲਗਾ ਹੈ ਕਿ ਮ੍ਰਿਤਕਾ ਖੁਸ਼ਪ੍ਰੀਤ ਕੌਰ ਨੇ ਆਇਲੈਟਸ 'ਚ 6 ਬੈਂਡ ਹਾਸਿਲ ਕੀਤੇ ਹੋਏ ਸਨ ਅਤੇ ਇਹ ਜੋੜਾ ਵਿਦੇਸ਼ ਜਾਣ ਦਾ ਇਛੁੱਕ ਸੀ।


 


author

Babita

Content Editor

Related News