ਵਿਆਹੁਤਾ ਨੇ ਅੱਗ ਲਾ ਕੇ ਕੀਤੀ ਖੁਦਕੁਸ਼ੀ

Friday, Jun 30, 2017 - 07:41 AM (IST)

ਵਿਆਹੁਤਾ ਨੇ ਅੱਗ ਲਾ ਕੇ ਕੀਤੀ ਖੁਦਕੁਸ਼ੀ

ਮੱਖੂ  (ਵਾਹੀ) - ਸਹੁਰਾ ਪਰਿਵਾਰ ਵੱਲੋਂ ਦਾਜ ਮੰਗਣ ਤੋਂ ਦੁਖੀ ਵਿਆਹੁਤਾ ਨੇ ਆਪਣੇ ਆਪ ਨੂੰ ਅੱਗ ਲਾ ਕੇ ਖੁਦਕੁਸ਼ੀ ਕਰ ਲਈ ਹੈ।  ਜਾਣਕਾਰੀ ਅਨੁਸਾਰ ਗੁਰਮੁਖ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਛੋਟੀਆਂ ਚੱਕੀਆਂ ਨੇ ਪੁਲਸ ਨੂੰ ਦੱਸਿਆ ਕਿ ਮੇਰੀ ਲੜਕੀ ਊਸ਼ਾ ਰਾਣੀ ਦਾ ਵਿਆਹ ਕਰੀਬ 7 ਮਹੀਨੇ ਪਹਿਲਾਂ ਜਸਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਰਾਊਕੇ ਥਾਣਾ ਮਮਦੋਟ ਨਾਲ ਹੋਇਆ ਸੀ। ਲੜਕੀ ਦੇ ਵਿਆਹ 'ਤੇ ਮੈਂ ਆਪਣੀ ਹੈਸੀਅਤ ਮੁਤਾਬਕ ਦਾਜ ਦਿੱਤਾ ਸੀ ਪਰ ਮੇਰੀ ਲੜਕੀ ਊਸ਼ਾ ਨੂੰ ਵਿਆਹ ਤੋਂ ਇਕ ਮਹੀਨੇ ਬਾਅਦ ਹੀ ਉਸਦਾ ਪਤੀ ਜਸਵਿੰਦਰ ਸਿੰਘ, ਸਹੁਰਾ ਬਲਕਾਰ ਸਿੰਘ ਤੇ ਉਸਦੀ ਸੱਸ ਵੀਨਾ ਕੌਰ ਹੋਰ ਦਾਜ ਲਿਆਉਣ ਲਈ ਪ੍ਰੇਸ਼ਾਨ ਕਰਨ ਲੱਗ ਪਏ ਤੇ ਉਸਦੀ ਕੁੱਟਮਾਰ ਵੀ ਕੀਤੀ ਗਈ।
ਜਦ ਮੇਰੀ ਲੜਕੀ ਨੇ ਸਾਰੀ ਗੱਲ ਮੈਨੂੰ ਦੱਸੀ ਤਾਂ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਆਪਣੀ ਲੜਕੀ ਦੇ ਸਹੁਰੇ ਪਿੰਡ ਰਾਊਕੇ ਗਿਆ ਤੇ ਇਨ੍ਹਾਂ ਦਾ ਆਪਸ ਵਿਚ ਸਮਝੌਤਾ ਕਰਵਾ ਦਿੱਤਾ।
ਥੋੜ੍ਹੇ ਸਮੇਂ ਬਾਅਦ ਉਸਦੇ ਸਹੁਰਿਆਂ ਨੇ ਊਸ਼ਾ ਦੀ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ। ਇਸੇ ਕਾਰਨ ਸਹੁਰਿਆਂ ਤੋਂ ਤੰਗ ਆ ਕੇ ਉਸਨੇ ਆਪਣੇ-ਆਪ 'ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਲਈ। ਜਦ ਅਸੀਂ ਸਿਵਲ ਹਸਪਤਾਲ ਮੱਖੂ ਵਿਖੇ ਲੈ ਕੇ ਆਏ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ।ਜਾਣਕਾਰੀ ਅਨੁਸਾਰ ਮ੍ਰਿਤਕ ਊਸ਼ਾ ਰਾਣੀ ਦੇ ਪਤੀ ਸੁਖਵਿੰਦਰ ਸਿੰਘ, ਸਹੁਰਾ ਬਲਕਾਰ ਸਿੰਘ ਤੇ ਸੱਸ ਵੀਨਾ ਕੌਰ ਵਿਰੁੱਧ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News