ਸ਼ਰਮਨਾਕ! ਵਿਆਹ ਦਾ ਲਾਰਾ ਲਾ ਲੁੱਟੀ ਨਾਬਾਲਿਗ ਕੁੜੀ ਦੀ ਪੱਤ

Friday, Nov 20, 2020 - 06:06 PM (IST)

ਸ਼ਰਮਨਾਕ! ਵਿਆਹ ਦਾ ਲਾਰਾ ਲਾ ਲੁੱਟੀ ਨਾਬਾਲਿਗ ਕੁੜੀ ਦੀ ਪੱਤ

ਫਿਰੋਜ਼ਪੁਰ/ਗੁਰੂਹਰਸਹਾਏ (ਕੁਮਾਰ,ਆਵਲਾ) : ਇਕ ਨਾਬਾਲਿਗ ਕੁੜੀ ਨਾਲ ਕਥਿਤ ਰੂਪ ਵਿਚ ਜਬਰ-ਜ਼ਿਨਾਹ ਕਰਨ ਅਤੇ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦੇ ਦੋਸ਼ ਵਿਚ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਸ ਨੇ ਪੀੜਤਾ ਦੇ ਬਿਆਨਾ 'ਤੇ ਮੁੰਡੇ ਗਗਨਦੀਪ ਸਿੰਘ ਉਰਫ ਗੋਗੀ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 365-ਏ ਅਤੇ 376 ਅਤੇ ਪੋਸਕੋ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਜੋਗਿੰਦਰ ਕੌਰ ਨੇ ਦੱਸਿਆ ਕਿ ਪੀੜਤ ਕੁੜੀ ਨੇ ਪੁਲਸ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਵਿਚ ਦੱਸਿਆ ਕਿ ਜਦ ਉਹ 8ਵੀਂ ਕਲਾਸ ਵਿਚ ਪੜ੍ਹਦੀ ਸੀ ਤਾਂ ਉਸਦੀ ਜਾਨ ਪਹਿਚਾਨ ਗਗਨਦੀਪ ਸਿੰਘ ਉਰਫ ਗੋਗੀ ਨਾਲ ਹੋ ਗਈ ਅਤੇ ਕਰੀਬ ਇਕ ਸਾਲ ਪਹਿਲਾਂ ਗਗਨਦੀਪ ਉਸਨੂੰ ਗੁੰਮਰਾਹ ਕਰਕੇ ਪਿੰਡ ਚੱਕ ਸਿਵੀਆਂ (ਅਵਾਨ) ਲੈ ਗਿਆ, ਜਿਥੇ ਉਸਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ।

ਇਹ ਵੀ ਪੜ੍ਹੋ :  ਗੁਰਦਾਸਪੁਰ 'ਚ ਵੱਡੀ ਵਾਰਦਾਤ, ਮਾਸੀ ਦੀ ਕੁੜੀ ਨਾਲ ਬਣੇ ਪ੍ਰੇਮ ਸੰਬੰਧ, ਭਰਾਵਾਂ ਨੇ ਘਰ ਆ ਕੇ ਵੱਢਿਆ ਫ਼ੌਜੀ

ਪੀੜਤਾ ਅਨੁਸਾਰ ਗਗਨਦੀਪ ਨੇ ਉਸਦੀਆਂ ਇਤਰਾਜ਼ਯੋਗ ਫੋਟੋ ਸੋਸ਼ਲ ਮੀਡੀਆਂ 'ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨੂੰ ਗੱਟੀ ਮੱਤੜ ਬੁਲਾ ਲਿਆ ਤੇ ਵਿਆਹ ਦਾ ਝਾਂਸਾ ਦੇ ਕੇ ਜ਼ਬਰਦਸਤੀ ਉਸ ਨਾਲ ਸਰੀਰਕ ਸਬੰਧ ਬਣਾਏ। ਪੀੜਤਾ ਅਨੁਸਾਰ 8 ਜੁਲਾਈ 2020 ਨੂੰ ਫਿਰ ਗਗਨਦੀਪ ਉਸਨੂੰ ਕਿਸੇ ਅਣਪਛਾਤੀ ਜਗ੍ਹਾ 'ਤੇ ਲੈ ਗਿਆ, ਜਿਥੇ ਉਸਦੀ ਮਰਜ਼ੀ ਦੇ ਖ਼ਿਲਾਫ਼ ਫਿਰ ਸਰੀਰਕ ਸਬੰਧ ਬਣਾਏ। ਉਨ੍ਹਾਂ ਦੱਸਿਆ ਕਿ ਪੀੜਤਾ ਦੇ ਬਿਆਨਾ 'ਤੇ ਮਾਮਲਾ ਦਰਜ ਕਰਦੇ ਹੋਏ ਪੁਲਸ ਵੱਲੋਂ ਨਾਮਜ਼ਦ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।


author

Gurminder Singh

Content Editor

Related News