ਗੁਰਦੁਆਰਾ ਦਾਦੂ ਸਾਹਿਬ ਵਿਖੇ ਸੰਗਤਾਂਂ ਦੀ ਹਾਜ਼ਰੀ ''ਚ 21 ਸੁਭਾਗੇ ਜੋੜਿਆਂ ਦੇ ਕਰਵਾਏ ਗਏ ਸਮੂਹਿਕ ਵਿਆਹ
Tuesday, Feb 25, 2025 - 02:07 AM (IST)

ਤਲਵੰਡੀ ਸਾਬੋ (ਮੁਨੀਸ਼)- ਇਲਾਕੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਗੁਰੂ ਗ੍ਰੰਥਸਰ ਦਾਦੂ ਸਾਹਿਬ ਸਿਰਸਾ ਹਰਿਆਣਾ ਵਿਖੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸੁੱਖ ਸੇਵਾ ਸਿਮਰਨ ਟਰੱਸਟ (ਰਜਿ.) ਵੱਲੋਂ ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਸੁੱਖ ਸੇਵਾ ਸਿਮਰਨ ਟਰੱਸਟ, ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੀ ਦੇਖ-ਰੇਖ ਵਿਚ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ।
ਇਸ ਦੌਰਾਨ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਲੋੜਵੰਦ ਪਰਿਵਾਰਾਂ ਦੀਆਂ 21 ਲੜਕੀਆਂ ਦੇ ਸ਼ੁੱਭ ਆਨੰਦ ਕਾਰਜ ਕੀਤੇ ਗਏ, ਜਿਨ੍ਹਾਂ ਨੂੰ ਸਾਜ਼ੋ-ਸਾਮਾਨ ਦੇ ਕੇ ਵਿਦਾ ਕੀਤਾ ਗਿਆ।
ਭਾਈ ਜਗਮੀਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਸਮੇਂ ਪੰਥ ਪ੍ਰਸਿੱਧ ਰਾਗੀ ਢਾਡੀ ਪ੍ਰਚਾਰਕ ਜਥਿਆਂ ਵੱਲੋਂ ਹਾਜ਼ਰੀ ਭਰੀ ਗਈ। ਪੰਥ ਪ੍ਰਸਿੱਧ ਕੀਰਤਨੀਏ ਭਾਈ ਗੁਰਮੀਤ ਸਿੰਘ ਸ਼ਾਂਤ ਜਲੰਧਰ ਵਾਲੇ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਅਨੰਦ ਕਾਰਜ ਕੀਰਤਨ ਦੀ ਸੇਵਾ ਨਿਭਾਈ। ਜਥੇਦਾਰ ਦਾਦੂਵਾਲ, ਬੀਬੀ ਸੁਖਮੀਤ ਕੌਰ ਵੱਲੋਂ ਆਈਆਂ ਸੰਗਤਾਂ ਸ਼ਖਸੀਅਤਾਂ, ਸੇਵਾਦਾਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਥੇਦਾਰ ਦਾਦੂਵਾਲ ਜੀ ਵੱਲੋਂ ਧਰਮ ਪ੍ਰਚਾਰ ਦੇ ਨਾਲ-ਨਾਲ ਸਮਾਜ ਭਲਾਈ ਦੇ ਕੀਤੇ ਜਾਂਦੇ ਕਾਰਜ ਸ਼ਲਾਘਾਯੋਗ ਹਨ।
ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਨਰਲ ਸਕੱਤਰ ਜਥੇਦਾਰ ਸੁਖਵਿੰਦਰ ਸਿੰਘ ਮੰਡੇਬਰ, ਗੁਰਪ੍ਰਸਾਦਿ ਸਿੰਘ ਫਰੀਦਾਬਾਦ ਅੰਤ੍ਰਿੰਗ ਮੈਂਬਰ, ਸਵਰਨ ਸਿੰਘ ਬੁੰਗਾ ਪੰਚਕੂਲਾ ਮੈਂਬਰ, ਗੁਰਪਾਲ ਸਿੰਘ ਗੋਰਾ ਐਲਨਾਬਾਦ ਮੈਂਬਰ, ਜਗਤਾਰ ਸਿੰਘ ਮਾਨ ਮਿੱਠੜੀ ਮੈਂਬਰ, ਕੁਲਦੀਪ ਸਿੰਘ ਫੱਗੂ ਮੈਂਬਰ, ਕਾਬਲ ਸਿੰਘ ਹਿੰਮਤਪੁਰਾ ਮੈਂਬਰ, ਸਤਿੰਦਰ ਸਿੰਘ ਮੰਟਾ ਰਸੀਦਾਂ ਮੈਂਬਰ, ਪਰਮਜੀਤ ਸਿੰਘ ਮਾਖਾ ਮੈਂਬਰ, ਮਲਕੀਤ ਸਿੰਘ ਪੰਨੀਵਾਲਾ ਮੈਂਬਰ, ਸਰਬਜੀਤ ਸਿੰਘ ਜੰਮੂ ਸਕੱਤਰ ਧਰਮ ਪ੍ਰਚਾਰ ਤੋਂ ਇਲਾਵਾ ਸੰਗਤਾਂ ਹਾਜ਼ਰ ਸਨ।
ਇਹ ਵੀ ਪੜ੍ਹੋ- CM ਮਾਨ ਦਾ ਵੱਡਾ ਐਲਾਨ ; ਸੂਬੇ ਦੇ 88 ਹਲਕਿਆਂ ਲਈ ਜਾਰੀ ਕੀਤੀ AAP ਦੇ ਨਵੇਂ ਚੇਅਰਮੈਨਾਂ ਦੀ ਲਿਸਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e