ਮਰੇ ਹੋਏ ਮਾਂ-ਪਿਓ ਤੋਂ ਜਾਨ ਦਾ ਖ਼ਤਰਾ ਦੱਸ ਕੇ ਕਰਵਾਇਆ ਵਿਆਹ, ਅਦਾਲਤ ਤੋਂ ਮੰਗੀ ਸੁਰੱਖਿਆ

Saturday, Feb 03, 2024 - 05:37 AM (IST)

ਮਰੇ ਹੋਏ ਮਾਂ-ਪਿਓ ਤੋਂ ਜਾਨ ਦਾ ਖ਼ਤਰਾ ਦੱਸ ਕੇ ਕਰਵਾਇਆ ਵਿਆਹ, ਅਦਾਲਤ ਤੋਂ ਮੰਗੀ ਸੁਰੱਖਿਆ

ਚੰਡੀਗੜ੍ਹ (ਹਾਂਡਾ): ਚੰਡੀਗੜ੍ਹ 'ਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪ੍ਰੇਮੀ ਜੋੜੇ ਨੇ ਕੁੜੀ ਦੇ ਮਾਤਾ-ਪਿਤਾ ਤੋਂ ਜਾਨ ਦਾ ਖ਼ਤਰਾ ਦੱਸ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਪਟੀਸ਼ਨ’ਤੇ ਜਸਟਿਸ ਸੰਦੀਪ ਮੋਦਗਿੱਲ ਨੇ ਪੰਚਕੂਲਾ ਪੁਲਸ ਨੂੰ ਜਾਂਚ ਕਰ ਕੇ ਜੋੜੇ ਨੂੰ ਸੁਰੱਖਿਆ ਦੇਣ ਦੇ ਹੁਕਮ ਦਿੱਤੇ ਹਨ।

ਪੁਲਸ ਨੇ ਸੁਣਵਾਈ ਦੌਰਾਨ ਕੋਰਟ ਨੂੰ ਦੱਸਿਆ ਕਿ ਜਿਨ੍ਹਾਂ ਮਾ-ਬਾਪ ਤੋਂ ਜਾਨ ਦਾ ਖ਼ਤਰਾ ਦੱਸਿਆ ਗਿਆ ਹੈ, ਉਹ ਇਸ ਦੁਨੀਆ ਵਿਚ ਹੈ ਹੀ ਨਹੀਂ। ਕੋਰਟ ਨੇ ਸ਼ੁੱਕਰਵਾਰ ਨੂੰ ਪਟੀਸ਼ਨ ਰੱਦ ਕਰਦਿਆਂ ਪੁਲਸ ਨੂੰ ਹੁਕਮ ਦਿੱਤਾ ਹੈ ਕਿ ਹਾਈਕੋਰਟ ਨੂੰ ਜਾਣ-ਬੁੱਝ ਕੇ ਗੁੰਮਰਾਹ ਕਰਨ ਅਤੇ ਝੂਠ ਬੋਲਣ ’ਤੇ ਪਟੀਸ਼ਨਰ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਪੰਚਕੂਲਾ ਪੁਲਸ ਵਲੋਂ ਪੇਸ਼ ਸਟੇਟਸ ’ਤੇ ਗੌਰ ਕਰਦਿਆਂ ਜਸਟਿਸ ਸੰਦੀਪ ਮੋਦਗਿੱਲ ਨੇ ਕਿਹਾ ਕਿ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਪਟੀਸ਼ਨਰ ਨੇ ਜਾਣ-ਬੁੱਝ ਕੇ ਅਦਾਲਤ ਨਾਲ ਧੋਖਾਧੜੀ ਕੀਤੀ ਹੈ। 

ਇਹ ਵੀ ਪੜ੍ਹੋ- ਨਹੀਂ ਘਟ ਰਹੀਆਂ Paytm ਦੀਆਂ ਮੁਸ਼ਕਲਾਂ, ਕੰਪਨੀ ਦਾ ਪਰਮਿਟ ਰੱਦ ਕਰਨ ਦੀ ਤਿਆਰੀ 'ਚ RBI

ਇਸ ਤੱਥ ’ਤੇ ਕੋਈ ਸ਼ੱਕ ਨਹੀਂ ਕਿ ਕੋਰਟ ਨੂੰ ਗੁੰਮਰਾਹ ਕੀਤਾ ਗਿਆ ਹੈ। ਪਟੀਸ਼ਨਰ ਨੇ ਮਾਤਾ-ਪਿਤਾ ਦੀ ਮੌਤ ਦੇ ਬਾਰੇ ਵਿਚ ਜਾਣਕਾਰੀ ਲੁਕਾ ਕੇ ਰੱਖੀ ਹੈ। ਲੜਕੀ ਦੇ ਪਿਤਾ ਦੀ 2 ਅਗਸਤ, 2002 ਅਤੇ ਮਾਂ ਦੀ 29 ਅਪ੍ਰੈਲ 2010 ਨੂੰ ਮੌਤ ਹੋ ਗਈ ਸੀ। ਇਸ ਦੇ ਆਧਾਰ ’ਤੇ ਨਗਰ ਨਿਗਮ, ਖਤੌਲੀ (ਉਤਰ ਪ੍ਰਦੇਸ਼) ਵਲੋਂ ਜਾਰੀ ਮੌਤ ਪ੍ਰਮਾਣ ਪੱਤਰ ਵੀ ਜਾਰੀ ਕੀਤਾ ਜਾ ਚੁੱਕਾ ਹੈ। ਪਟੀਸ਼ਨਰ ਉੱਤਰ ਪ੍ਰਦੇਸ਼ ਦੇ ਨਿਵਾਸੀ ਹਨ ਅਤੇ ਉਸ ਨੇ ਲੜਕੀ ਦੇ ਮਾਤਾ-ਪਿਤਾ ਅਤੇ ਰਿਸ਼ਤੇਦਾਰਾਂ ਤੋਂ ਖਤਰੇ ਦਾ ਦੋਸ਼ ਲਗਾਇਆ ਹੈ। 

ਕੋਰਟ ਨੂੰ ਦੱਸਿਆ ਗਿਆ ਕਿ ਉਨ੍ਹਾਂ ਦਾ ਵਿਆਹ ਪੰਚਕੂਲਾ ਦੇ ਇਕ ਮੰਦਰ ਵਿਚ ਹੋਇਆ ਸੀ। ਪਿਛਲੀ ਸੁਣਵਾਈ ’ਤੇ ਕੋਰਟ ਨੇ ਸ਼ੱਕ ਜਤਾਇਆ ਸੀ ਕਿ ਪੁਜਾਰੀ ਨੇ ਪਟੀਸ਼ਨਰਾਂ ਦੀ ਰਿਹਾਇਸ਼ ਦਾ ਪਤਾ ਲਗਾਏ ਬਿਨਾਂ ਵਿਆਹ ਕਿਵੇਂ ਕਰਵਾਇਆ ਜੋ ਕਿ ਮੰਦਰ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ। ਜਸਟਿਸ ਮੋਦਗਿੱਲ ਨੇ ਕਿਹਾ ਕਿ ਹੋਰ ਪਟੀਸ਼ਨ ਵਿਚ ਵਿਆਹ ਹਰਿਆਣਾ ਦੇ ਪੰਚਕੂਲਾ ਵਿਚ ਉਸੇ ਮੰਦਰ ਵਿਚ ਹੋਇਆ ਸੀ, ਜਿਥੇ ਜੋੜਾ ਇਕ ਅਲੱਗ ਸੂਬੇ ਤੋਂ ਸੀ। ਕੋਰਟ ਨੇ ਪੁਲਸ ਨੂੰ ਹੁਕਮ ਦਿੱਤਾ ਕਿ ਉਹ ਪੰਚਕੂਲਾ ਵਿਚ ਇਸ ਤਰ੍ਹਾਂ ਦੁਕਾਨਾਂ ਚਲਾਉਣ ਦੀ ਵੈਧਤਾ ਬਾਰੇ ਹਲਫ਼ਨਾਮੇ ਦੇ ਮਾਧਿਅਮ ਰਾਹੀ ਅਦਾਲਤ ਨੂੰ ਦੱਸਿਆ ਜਾਵੇ।

ਇਹ ਵੀ ਪੜ੍ਹੋ- ਮੁਫ਼ਤ ਬਰਗਰ ਨਾ ਖਿਲਾਉਣ 'ਤੇ ਨੌਜਵਾਨਾਂ 'ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਕੈਸ਼ ਤੇ ਸੋਨੇ ਦੀ ਚੇਨ ਵੀ ਲੁੱਟੀ

ਕੋਰਟ ਨੇ ਹੁਕਮਾਂ ਵਿਚ ਕਿਹਾ ਕਿ ਜਿਵੇਂ ਕੋਰਟ ਨੇ ਹੁਕਮਾਂ ਵਿਚ ਕਿਹਾ ਕਿ ਜਿਵੇਂ ਤਸਵੀਰਾਂ ਤੋਂ ਇਹ ਸਪੱਸ਼ਟ ਹੈ, ਜੋ ਦਰਸਾਉਂਦਾ ਹੈ ਕਿ ਦੋਵਾਂ ਪਟੀਸ਼ਨਾਂ ਵਿਚ ਵਿਆਹ ਸਮਾਗਮ ਵਿਚ ਵਰਤੇ ਜਾ ਰਹੀਆਂ ਮਾਲਾਵਾਂ ਇਕੋ ਜਿਹੀਆਂ ਹਨ ਅਤੇ ਅਸਲੀ ਨਹੀਂ, ਸਗੋਂ ਨਕਲੀ ਫੁੱਲਾਂ ਦੀਆਂ ਹਨ, ਜੋ ਧਾਰਾ 21 ਅਤੇ ਧਾਰਾ 226 ਦੀਆਂ ਅਜਿਹੀਆਂ ਵਿਵਸਥਾਵਾਂ ਦੀ ਦੁਰਵਰਤੋਂ ਵੱਲ ਇਸ਼ਾਰਾ ਕਰਦੇ ਹਨ। ਭਾਰਤ ਦੇ ਸੰਵਿਧਾਨ, ਜਿਸ ਵਿਚ ਜੋੜੇ ਹਿੰਦੂ ਵਿਆਹ ਐਕਟ, 1955 ਦੀ ਧਾਰਾ 5 ਅਤੇ 7 ਵਿਚ ਉਹ ਨਿਰਧਾਰਤ ਸ਼ਰਤਾਂ ਦੀ ਪਾਲਣਾ ਕੀਤੇ ਬਿਨ੍ਹਾਂ ਕਥਿਤ ਤੌਰ ’ਤੇ ਜਲਦਬਾਜ਼ੀ ਵਿਚ ਵਿਆਹ ਕਰਵਾਉਣ ਤੋਂ ਬਾਅਦ ਸੁਰੱਖਿਆ ਦੀ ਮੰਗ ਲਈ ਅਦਾਲਤ ਵਿਚ ਪਹੁੰਚ ਕਰ ਰਹੇ ਹਨ। 

ਇਥੋਂ ਤੱਕ ਕਿ ਪੰਡਤ ਵੀ ਰੀਤੀ ਰਿਵਾਜਾਂ ਅਤੇ ਧਾਰਮਿਕ ਜ਼ਿੰਮੇਵਾਰੀ ਨੂੰ ਨਜ਼ਰਅੰਦਾਜ ਕਰ ਰਹੇ ਹਨ। ਪੰਡਿਤ ਦੁਕਾਨਾਂ ਖੋਲ੍ਹ ਕੇ ਕਾਨੂੰਨ, ਨੈਤਿਕਤਾ ਅਤੇ ਸਮਾਜਿਕ ਕਦਰਾਂ ਕੀਮਤਾਂ ਦਾ ਪਾਲਣ ਕੀਤੇ ਬਿਨ੍ਹਾਂ ਕੇਵਲ ਆਪਣੀ ਦੁਕਾਨ ਚਲਾ ਰਹੇ ਹਨ, ਜਿਸ ਵਿਚ ਵੱਡੇ ਪੱਧਰ ’ਤੇ ਸਾਡੇ ਸਮਾਜ ਦੇ ਸਮਾਜਿਕ ਤਾਣੇ-ਬਾਣੇ ਨੂੰ ਨੁਕਸਾਨ ਪਹੁੰਚਾ ਰਹੇ ਹਨ। ਕੋਰਟ ਨੇ ਪੁਲਸ ਨੂੰ ਸਬੰਧਤ ਮਾਮਲਿਆਂ ਨੂੰ ਲੈ ਕੇ ਸਖ਼ਤ ਕਾਰਵਾਈ ਕਰਨ ਨੂੰ ਕਿਹਾ ਹੈ।

ਇਹ ਵੀ ਪੜ੍ਹੋ- ਪਿਓ ਨੇ ਕਟਰ ਨਾਲ ਕੱਟਿਆ 8 ਸਾਲਾ ਬੱਚੀ ਦਾ ਗਲਾ, ਕਿਹਾ- 'ਤੇਰੀ ਮਾਂ ਨੂੰ ਵੀ ਇੰਝ ਹੀ ਉਤਾਰਿਆ ਸੀ ਮੌਤ ਦੇ ਘਾਟ'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Harpreet SIngh

Content Editor

Related News