ਹੁਣ ਵਿਆਹ ਲਈ ਆਸਾਨੀ ਨਾਲ ਬੁੱਕ ਕਰਵਾਈ ਜਾ ਸਕਦੀ ਹੈ ਪੂਰੀ ਟਰੇਨ

Monday, Jul 22, 2019 - 11:16 AM (IST)

ਹੁਣ ਵਿਆਹ ਲਈ ਆਸਾਨੀ ਨਾਲ ਬੁੱਕ ਕਰਵਾਈ ਜਾ ਸਕਦੀ ਹੈ ਪੂਰੀ ਟਰੇਨ

ਜਲੰਧਰ (ਗੁਲਸ਼ਨ)— ਹੁਣ ਦੇਸ਼ 'ਚ ਕੋਈ ਵੀ ਵਿਅਕਤੀ ਵਿਆਹ ਦੀ ਬਾਰਾਤ ਜਾਂ ਫਿਰ ਹੋਰ ਆਯੋਜਨਾਂ ਲਈ ਟਰੇਨ ਦਾ ਕੋਚ ਜਾਂ ਫਿਰ ਪੂਰੀ ਟਰੇਨ ਆਸਾਨੀ ਨਾਲ ਬੁੱਕ ਕਰਵਾ ਸਕੇਗਾ। ਆਈ. ਆਰ. ਸੀ. ਟੀ. ਸੀ. ਨੇ ਇਸ ਲਈ ਕਾਫੀ ਆਸਾਨ ਨਿਯਮ ਲਾਗੂ ਕੀਤੇ ਹਨ। ਲੋਕ ਘਰ ਬੈਠੇ ਆਈ. ਆਰ. ਸੀ. ਟੀ. ਸੀ. ਦੀ ਵੈੱਬਸਾਈਟ ਜਾਂ ਫਿਰ ਐਪ ਜ਼ਰੀਏ ਇਹ ਬੁਕਿੰਗ ਕਰ ਸਕਣਗੇ।

ਇਸ ਦੇ ਲਈ 35 ਤੋਂ 40 ਫੀਸਦੀ ਤੋਂ ਜ਼ਿਆਦਾ ਕਿਰਾਏ ਦਾ ਭੁਗਤਾਨ ਕਰਨਾ ਹੋਵੇਗਾ। ਇਕ ਨਿਸ਼ਚਿਤ ਸਕਿਓਰਿਟੀ ਮਨੀ ਰੇਲਵੇ ਦੇ ਖਾਤੇ 'ਚ ਜਮ੍ਹਾ ਕਰਵਾਉਣੀ ਹੁੰਦੀ ਹੈ, ਜੋ ਬਾਅਦ 'ਚ ਵਾਪਸ ਮਿਲ ਜਾਂਦੀ ਹੈ। ਇਸ ਤੋਂ ਇਲਾਵਾ ਸ਼ੁਲਕ 'ਚ ਜੀ. ਐੱਸ. ਟੀ. ਅਤੇ ਹੋਰ ਟੈਕਸ ਸ਼ਾਮਲ ਕੀਤੇ ਗਏ ਹਨ। ਇਕ ਤੋਂ ਛੇ ਮਹੀਨਾ ਪਹਿਲਾਂ ਬੁਕਿੰਗ ਕਰਵਾਉਣਾ ਜ਼ਰੂਰੀ ਹੈ। ਜੇਕਰ ਪ੍ਰੋਗਰਾਮ ਕੈਂਂਸਲ ਹੁੰਦਾ ਹੈ ਤਾਂ ਭੁਗਤਾਨ ਨਿਰਧਾਰਤ ਟੈਕਸ ਕੱਟ ਕੇ ਵਾਪਸ ਕਰ ਦਿੱਤਾ ਜਾਂਦਾ ਹੈ।

ਆਈ. ਆਰ. ਸੀ. ਟੀ. ਸੀ. ਦੀ ਸਾਈਟ 'ਤੇ ਆਨਲਾਈਨ ਹੋਵੇਗੀ ਬੁਕਿੰਗ
ਆਨਲਾਈਨ ਬੁਕਿੰਗ ਕਰਨ ਲਈ ਵਿਅਕਤੀ ਕੋਲ ਪੈਨ ਕਾਰਡ ਜਾਂ ਫਿਰ ਆਧਾਰ ਕਾਰਡ ਹੋਣਾ ਜ਼ਰੂਰੀ ਹੈ। ਜੇਕਰ ਵਿਅਕਤੀ ਕੋਲ ਪੈਨ ਕਾਰਡ ਜਾਂ ਫਿਰ ਆਧਾਰ ਕਾਰਡ ਨਹੀਂ ਹੈ ਤਾਂ ਫਿਰ ਬੁਕਿੰਗ ਹੋਣ 'ਚ ਪਰੇਸ਼ਾਨੀ ਹੋ ਸਕਦੀ ਹੈ। ਤੁਹਾਨੂੰ ਪਹਿਲਾਂ ਆਈ. ਆਰ. ਸੀ. ਟੀ. ਸੀ. ਦੀ ਸਾਈਟ 'ਤੇ ਲਾਗਿਨ ਕਰਕੇ ਆਈ. ਡੀ. ਬਣਾਉਣੀ ਹੋਵੇਗੀ। ਪੈਨ ਅਤੇ ਆਧਾਰ ਤੋਂ ਤੁਹਾਨੂੰ ਓ. ਟੀ. ਪੀ. ਜ਼ਰੀਏ ਵੈਰੀਫਾਈ ਕੀਤਾ ਜਾਂਦਾ ਹੈ।

ਇਨ੍ਹਾਂ ਕੋਚਾਂ ਦੀ ਕਰਵਾ ਸਕਦੇ ਹਨ ਬੁਕਿੰਗ
ਜਿਨ੍ਹਾਂ ਕੋਚਾਂ ਨੂੰ ਟਰੇਨ 'ਚ ਲਗਾਇਆ ਜਾ ਸਕਦਾ ਹੈ, ਉਨ੍ਹਾਂ 'ਚ ਵਾਤਾਨੁਕੂਲਿਤ ਪਹਿਲੀ ਸ਼੍ਰੇਣੀ, ਸੈਕਿੰਡ ਏ. ਸੀ., ਥਰਡ ਏ. ਸੀ., ਏ. ਸੀ. ਚੇਅਰਕਾਰ, ਐਗਜ਼ੀਕਿਊਟਿਵ ਚੇਅਰਕਾਰ, ਪੇਂਟਰੀਕਾਰ, ਪਾਰਸਲ ਵੈਨ ਆਦਿ ਸ਼ਾਮਲ ਹਨ। ਕੋਚ ਬੁੱਕ ਕਰਵਾਉਣ ਲਈ 50 ਹਜ਼ਾਰ ਰੁਪਏ ਅਤੇ 18 ਕੋਚ ਵਾਲੀ ਪੂਰੀ ਟਰੇਨ ਲਈ 9 ਲੱਖ ਰੁਪਏ ਚਾਰਜ ਲੱਗੇਗਾ। ਜੇਕਰ ਟਰੇਨ ਇਕ ਹਫਤੇ ਤੋਂ ਬਾਅਦ ਵੀ ਬੁੱਕ ਰਹਿੰਦੀ ਹੈ ਤਾਂ ਫਿਰ ਪ੍ਰਤੀ ਕੋਚ 10 ਹਜ਼ਾਰ ਰੁਪਏ ਜ਼ਿਆਦਾ ਦੇਣੇ ਹੋਣਗੇ।


author

shivani attri

Content Editor

Related News