ਪੈਲੇਸ ''ਚ ਡੀ. ਜੇ. ਮਾਲਕ ਨੂੰ ਗੋਲੀਆਂ ਮਾਰਨ ਵਾਲੇ 4 ਦੋਸ਼ੀ ਕਾਬੂ, 2 ਪਿਸਤੌਲਾਂ ਬਰਾਮਦ

Saturday, Feb 24, 2018 - 05:59 PM (IST)

ਪੈਲੇਸ ''ਚ ਡੀ. ਜੇ. ਮਾਲਕ ਨੂੰ ਗੋਲੀਆਂ ਮਾਰਨ ਵਾਲੇ 4 ਦੋਸ਼ੀ ਕਾਬੂ, 2 ਪਿਸਤੌਲਾਂ ਬਰਾਮਦ

ਫਿਰੋਜ਼ਪੁਰ/ਮੱਖੂ— ਬੀਤੀ 16 ਫਰਵਰੀ ਨੂੰ ਮੱਖੂ ਨਜ਼ਦੀਕ ਪੈਲੇਸ 'ਚ ਇਕ ਵਿਆਹ ਪ੍ਰੋਗਰਾਮ ਦੌਰਾਨ ਡੀ. ਜੇ. ਮਾਲਕ ਵਰਿੰਦਰ ਪਾਲ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰਣ ਵਾਲੇ ਦੋਸ਼ੀਆਂ 'ਚੋਂ 4 ਨੂੰ ਅਸਲੇ ਸਮੇਤ ਸ਼ਨੀਵਾਰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਥਾਣਾ ਮੱਖੂ ਵਿਖੇ ਡੀ. ਐੱਸ. ਪੀ. ਜ਼ੀਰਾ ਜਸਪਾਲ ਸਿੰਘ ਢਿੱਲੋਂ ਅਤੇ ਥਾਣਾ ਮੁਖੀ ਰਮਨ ਕੁਮਾਰ ਨੇ ਸੱਦੀ ਪ੍ਰੈਸ ਕਾਨਫਰੰਸ ਦੌਰਾਣ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕਤਲ ਕਾਂਡ ਦੇ ਦੋਸ਼ੀਆਂ ਦੀ ਪੁਲਸ ਵੱਲੋਂ ਬੜੀ ਮੁਸਤੈਦੀ ਨਾਲ ਭਾਲ ਕੀਤੀ ਜਾ ਰਹੀ ਸੀ ਅਤੇ ਪੁਲਸ ਵੱਲੋਂ ਬਣਾਏ ਦਬਾਅ ਦੇ ਚਲਦਿਆਂ ਹੀ ਇਨ੍ਹਾਂ ਦੀ ਗ੍ਰਿਫਤਾਰੀ ਸੰਭਵ ਹੋਈ ਹੈ। 

PunjabKesari
ਇਸ ਮੌਕੇ ਉਨ੍ਹਾਂ ਨੇ ਦਸਿਆ ਕੇ ਕਾਬੂ ਕੀਤੇ 4 ਦੋਸ਼ੀਆਂ 'ਚ ਥੋਮਸ਼ ਉਰਫ ਥੋਮਾ ਪੁੱਤਰ ਵੀਰੂ ਵਾਸੀ ਵਰਿਆਂ,  ਗੁਰਪ੍ਰੀਤ ਸਿੰਘ ਉਰਫ ਗੁਰਜੀਤ ਸਿੰਘ ਉਰਫ ਗੁਰ ਪੁੱਤਰ ਭੋਲਾ ਸਿੰਘ ਵਾਸੀ ਵਸਤੀ ਵਸਾਵਾ ਸਿੰਘ, ਮਨਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਚੁਰੀਆਂ ਅਤੇ ਕਰਨਜੀਤ ਸਿੰਘ ਉਰਫ ਘੱਦੀ ਪੁੱਤਰ ਲਖਵਿੰਦਰ ਵਾਸੀ ਸੂਦਾਂ ਹਨ। ਉਨ੍ਹਾਂ ਨੇ ਦੱਸਿਆ ਕੇ ਡੀ. ਜੇ. ਮਾਲਕ ਵਰਿੰਦਰਪਾਲ ਸਿੰਘ ਨੂੰ ਗੋਲੀਆਂ ਮਾਰਨ ਤੋਂ ਬਾਅਦ ਉਸ ਦੀ ਪਿਸਤੌਲ ਵੀ ਖੋਹ ਕੇ ਲੈ ਗਏ ਸਨ ਜੋ ਗੁਰਪ੍ਰੀਤ ਸਿੰਘ ਉਰਫ ਗੁਰਜੀਤ ਸਿੰਘ ਉਰਫ ਗੁਰ ਪੁੱਤਰ ਭੋਲਾ ਸਿੰਘ ਵਾਸੀ ਵਸਤੀ ਵਸਾਵਾ ਸਿੰਘ ਕੋਲੋਂ ਬਰਾਮਦ ਹੋਈ ਹੈ ਅਤੇ ਕਾਬੂ ਕੀਤੇ ਥੋਮਸ ਕੋਲੋਂ ਵੀ ਇਕ ਨਾਜਾਇਜ਼ ਪਿਸਤੌਲ 32 ਬੋਰ ਬਰਾਮਦ ਹੋਈ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕੇ ਦੋਸ਼ੀਆਂ ਦਾ ਪੁਲਸ ਰਿਮਾਂਡ ਲੈ ਕੇ ਅੱਗੇ ਜਾਂਚ ਕਰਕੇ ਇਸ ਕਤਲ ਕਾਂਡ ਦੇ ਹੋਰ ਬਾਕੀ ਦੋਸ਼ੀਆਂ ਦੀ ਭਾਲ ਕਰਕੇ ਜਲਦ ਕਾਬੂ ਕੀਤੇ ਜਾਣਗੇ।


Related News