ਵਿਆਹ ਤੋਂ ਪਹਿਲਾਂ ਅਗਵਾ ਹੋਇਆ ਲਾੜਾ, ਮਿਲੀ ਚਿੱਠੀ ਨੇ ਉਡਾਏ ਪਰਿਵਾਰ ਦੇ ਹੋਸ਼ (ਵੀਡੀਓ)

Monday, Jan 13, 2020 - 06:56 PM (IST)

ਕਪੂਰਥਲਾ (ਮੀਨੂੰ ਓਬਰਾਏ) : ਅਗਵਾ ਦੀਆਂ ਕਈ ਘਟਨਾਵਾਂ ਤੁਸੀਂ ਦੇਖੀਆਂ ਤੇ ਸੁਣੀਆਂ ਹੋਣਗੀਆਂ, ਜਿਸ 'ਚ ਪੈਸੇ ਜਾਂ ਫਿਰ ਦੁਸ਼ਮਣੀ ਲਈ ਅਗਵਾਕਾਂਡ ਨੂੰ ਅੰਜਾਮ ਦਿੱਤਾ ਜਾਂਦਾ ਹੈ ਪਰ ਕਪੂਰਥਲਾ 'ਚ ਇਕ ਨੌਜਵਾਨ ਦੇ ਗਾਇਬ ਹੋਣ ਤੋਂ ਬਾਅਦ ਘਰ ਦੇ ਬਾਹਰ ਮਿਲੀ ਚਿੱਠੀ ਨੇ ਪਰਿਵਾਰ ਅਤੇ ਪੁਲਸ ਨੂੰ ਹੈਰਾਨੀ 'ਚ ਪਾ ਦਿੱਤਾ ਹੈ। ਪਿੰਡ ਝੱਲ ਠੀਕਰੀਵਾਲ ਦਾ ਨੌਜਵਾਨ ਹਰਜੀਤ ਸਿੰਘ ਆਪਣੇ ਵਿਆਹ ਤੋਂ ਮਹਿਜ਼ 16 ਦਿਨ ਪਹਿਲਾਂ ਗਾਇਬ ਹੋ ਗਿਆ। ਰਾਤ ਨੂੰ ਸਾਰਾ ਪਰਿਵਾਰ ਸੁੱਤਾ ਪਿਆ ਸੀ ਅਤੇ ਸਵੇਰੇ ਨੌਜਵਾਨ ਦਾ ਕੁਝ ਪਤਾ ਨਹੀਂ ਚੱਲਿਆ। ਇਸ ਦੌਰਾਨ ਜਦੋਂ ਪਰਿਵਾਰਕ ਮੈਂਬਰਾਂ ਵਲੋਂ ਉਕਤ ਦੀ ਭਾਲ ਕੀਤੀ ਗਈ ਤਾਂ ਘਰ ਦੇ ਬਾਹਰ ਇੱਟਾਂ 'ਚ ਇਕ ਚਿੱਠੀ ਪਈ ਮਿਲੀ ਜਿਸ 'ਚ ਨੌਜਵਾਨ ਦੀ ਅਗਵਾ ਹੋਣ ਦੀ ਗੱਲ ਲਿਖੀ ਗਈ ਸੀ। 

PunjabKesari

ਚਿੱਠੀ 'ਚ ਲਿਖਿਆ ਗਿਆ ਕਿ ਇਸ ਨੇ ਸਾਡੇ ਵਿਆਹ 'ਚ ਮਾੜੀ ਹਰਕਤ ਕੀਤੀ ਸੀ। ਸਾਡੇ ਮੁੰਡੇ ਨੂੰ 8 ਮਹੀਨੇ ਬਾਅਦ ਵਾਪਸ ਕਰਕੇ ਗਏ ਸੀ, ਜੋ ਅਸੀਂ ਇਸਨੂੰ 3 ਮਹੀਨੇ ਬਾਅਦ ਵਾਪਸ ਕਰਕੇ ਜਾਵਾਂਗੇ। ਅਸੀਂ ਤੁਹਾਡੇ ਤੋਂ ਮੁਆਫੀ ਮੰਗਦੇ ਹਾਂ 40 ਦਿਨ ਬਾਅਦ ਫੋਨ 'ਤੇ ਗੱਲ ਕਰਵਾ ਦੇਵਾਂਗੇ, ਫਿਰ ਜਿਥੇ ਮਰਜ਼ੀ ਤੁਸੀਂ ਇਸ ਦਾ ਵਿਆਹ ਕਰ ਸਕਦੇ ਹੋ। 

ਨੌਜਵਾਨ 5 ਜਨਵਰੀ ਤੋਂ ਗਾਇਬ ਹੈ, ਹਫਤੇ ਬਾਅਦ ਵੀ ਉਸਦਾ ਸੁਰਾਗ ਨਹੀਂ ਮਿਲ ਸਕਿਆ ਹੈ। ਪੁਲਸ ਨੂੰ ਸ਼ੱਕ ਹੈ ਕਿ ਲਾਪਤਾ ਹੋਏ ਨੌਜਵਾਨ ਨੇ ਇਹ ਸਾਰਾ ਡਰਾਮਾ ਖੁਦ ਰਚਿਆ ਹੈ। ਫਿਲਹਾਲ ਪੁਲਸ ਮਾਮਲੇ ਨੂੰ ਹੱਲ ਕਰਨ 'ਚ ਜੁਟੀ ਹੋਈ ਹੈ, ਪੁਲਸ ਦੀ ਜਾਂਚ ਤੋਂ ਬਾਅਦ ਹੀ ਪੂਰੇ ਮਾਮਲੇ ਦਾ ਸੱਚ ਸਾਹਮਣੇ ਆ ਸਕੇਗਾ।


Gurminder Singh

Content Editor

Related News