ਪੁਰਾਣੇ ਵਾਹਨ ਚਲਾਉਣ ਵਾਲੇ ਸਾਵਧਾਨ, ਪੰਜਾਬ 'ਚ ਵੀ ਲਾਗੂ ਹੋਵੇਗਾ ਨਵਾਂ ਫ਼ਰਮਾਨ, ਹਰ 3 ਮਹੀਨੇ ਬਾਅਦ...

Sunday, Nov 22, 2026 - 01:41 PM (IST)

ਪੁਰਾਣੇ ਵਾਹਨ ਚਲਾਉਣ ਵਾਲੇ ਸਾਵਧਾਨ, ਪੰਜਾਬ 'ਚ ਵੀ ਲਾਗੂ ਹੋਵੇਗਾ ਨਵਾਂ ਫ਼ਰਮਾਨ, ਹਰ 3 ਮਹੀਨੇ ਬਾਅਦ...

ਲੁਧਿਆਣਾ (ਸੁਰਿੰਦਰ ਸੰਨੀ) : ਵਾਹਨਾਂ ਤੋਂ ਨਿਕਲਣ ਵਾਲੇ ਧੂੰਏਂ ’ਤੇ ਨਕੇਲ ਕੱਸਣ ਲਈ ਕੇਂਦਰ ਸਰਕਾਰ ਨੇ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ (ਪੀ. ਯੂ. ਸੀ.) ਦੀ ਮਿਆਦ ਸਬੰਧੀ ਨਿਯਮਾਂ 'ਚ ਤਬਦੀਲੀ ਕੀਤੀ ਹੈ। ਨਵੀਂ ਵਿਵਸਥਾ ਅਨੁਸਾਰ ਹੁਣ ਵਾਹਨ ਦੀ ਬੀ. ਐੱਸ. ਸ਼੍ਰੇਣੀ ਅਤੇ ਉਮਰ ਨੂੰ ਧਿਆਨ 'ਚ ਰੱਖਦਿਆਂ ਸਰਟੀਫਿਕੇਟ ਦੀ ਵੈਧਤਾ ਨਿਰਧਾਰਤ ਕੀਤੀ ਜਾਵੇਗੀ। ਇਸ ਦਾ ਸਿੱਧਾ ਅਸਰ ਵਾਹਨ ਮਾਲਕਾਂ ਅਤੇ ਟਰਾਂਸਪੋਰਟ ਕਾਰੋਬਾਰ ਨਾਲ ਜੁੜੇ ਲੋਕਾਂ ’ਤੇ ਪਵੇਗਾ। ਨਵੇਂ ਨਿਯਮਾਂ ਤਹਿਤ ਬੀ. ਐੱਸ-1, ਬੀ. ਐੱਸ-2 ਅਤੇ ਬੀ. ਐੱਸ-3 ਵਾਹਨਾਂ ਲਈ ਪੀ. ਯੂ. ਸੀ. ਦੀ ਮਿਆਦ ਸਿਰਫ਼ ਤਿੰਨ ਮਹੀਨੇ ਰੱਖੀ ਗਈ ਹੈ, ਜਦੋਂ ਕਿ ਬੀ. ਐੱਸ-4 ਵਾਹਨਾਂ ਨੂੰ 6 ਮਹੀਨੇ ਦੀ ਮਿਆਦ ਮਿਲੇਗੀ।

ਇਹ ਵੀ ਪੜ੍ਹੋ : ਪੰਜਾਬ : ਇਨ੍ਹਾਂ ਅਧਿਆਪਕਾਂ ਦੀ ਤਨਖ਼ਾਹ ਰੋਕਣ ਦੇ ਹੁਕਮ! ਦੋਹਰੀ ਡਿਊਟੀ ਦਾ ਪੇਚ ਫਸਿਆ

ਬੀ.ਐੱਸ-6 ਨਿੱਜੀ ਵਾਹਨਾਂ ਵਿੱਚ 6 ਸਾਲ ਤੱਕ ਦੀ ਉਮਰ ਵਾਲਿਆਂ ਲਈ ਤਿੰਨ ਸਾਲ, 6 ਤੋਂ 10 ਸਾਲ ਤੱਕ ਲਈ ਇਕ ਸਾਲ ਅਤੇ 10 ਸਾਲ ਤੋਂ ਵੱਧ ਪੁਰਾਣੇ ਵਾਹਨਾਂ ਲਈ 6 ਮਹੀਨੇ ਦੀ ਮਿਆਦ ਤੈਅ ਕੀਤੀ ਗਈ ਹੈ। ਵਪਾਰਕ ਵਾਹਨਾਂ ਲਈ ਨਿਯਮ ਕੁੱਝ ਵੱਖਰੇ ਹਨ। ਬੀ.ਐੱਸ-6 ਸ਼੍ਰੇਣੀ ਦੇ 6 ਸਾਲ ਤੱਕ ਪੁਰਾਣੇ ਵਪਾਰਕ ਵਾਹਨਾਂ ਦਾ ਸਰਟੀਫਿਕੇਟ 2 ਸਾਲ, 6 ਤੋਂ 10 ਸਾਲ ਤੱਕ ਵਾਲਿਆਂ ਦਾ ਇਕ ਸਾਲ ਅਤੇ 10 ਸਾਲ ਤੋਂ ਵੱਧ ਉਮਰ ਵਾਲਿਆਂ ਦਾ 6 ਮਹੀਨੇ ਲਈ ਵੈਧ ਰਹੇਗਾ। ਸਰਕਾਰ ਨੇ ਪਹਿਲਾਂ ਤੋਂ ਜਾਰੀ ਸਰਟੀਫਿਕੇਟਾਂ ਨੂੰ ਲੈ ਕੇ ਵੀ ਸਪੱਸ਼ਟਤਾ ਦਿੱਤੀ ਹੈ। ਮੌਜੂਦਾ ਪੀ. ਯੂ. ਸੀ. ਸਰਟੀਫਿਕੇਟ ਆਪਣੀ ਨਿਰਧਾਰਤ ਮਿਆਦ ਪੂਰੀ ਹੋਣ ਤੱਕ ਵੈਧ ਰਹਿਣਗੇ ਅਤੇ ਨਵੇਂ ਨਿਯਮ ਪਹਿਲੀ ਵਾਰ ਨਵੀਨੀਕਰਨ ਕਰਵਾਉਣ ਸਮੇਂ ਲਾਗੂ ਹੋਣਗੇ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੇ ਪੱਧਰ 'ਤੇ ਹੋ ਗਏ ਤਬਾਦਲੇ, 274 DSP ਤੇ ACP ਬਦਲੇ, LIST 'ਚ ਪੜ੍ਹੋ ਕਿਸ ਦੀ ਕਿੱਥੇ ਲੱਗੀ ਡਿਊਟੀ
ਮਿਆਦ ਖ਼ਤਮ ਹੋਣ ਤੋਂ ਪਹਿਲਾਂ ਆਖ਼ਰੀ 10 ਦਿਨਾਂ 'ਚ ਨਵੀਨੀਕਰਨ ਕਰਵਾਉਣ ’ਤੇ ਨਵੇਂ ਸਰਟੀਫਿਕੇਟ ਦੀ ਵੈਧਤਾ ਪੁਰਾਣੇ ਸਰਟੀਫਿਕੇਟ ਦੀ ਆਖ਼ਰੀ ਤਾਰੀਖ਼ ਤੋਂ ਸ਼ੁਰੂ ਹੋਵੇਗੀ।  ਦੂਜੇ ਪਾਸੇ ਲੁਧਿਆਣਾ ਵਰਗੇ ਉਦਯੋਗਿਕ ਸ਼ਹਿਰ 'ਚ ਇਸ ਬਦਲਾਅ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਖ਼ਾਸ ਕਰਕੇ ਪੁਰਾਣੇ ਵਾਹਨਾਂ ਦੇ ਮਾਲਕਾਂ ਨੂੰ ਹੁਣ ਵਾਰ-ਵਾਰ ਪ੍ਰਦੂਸ਼ਣ ਜਾਂਚ ਕੇਂਦਰਾਂ ਦੇ ਚੱਕਰ ਲਗਾਉਣੇ ਪੈ ਸਕਦੇ ਹਨ। ਉੱਥੇ ਹੀ ਨਵੇਂ ਬੀ. ਐੱਸ-6 ਵਾਹਨਾਂ ਦੇ ਮਾਲਕਾਂ ਨੂੰ ਲੰਬੀ ਮਿਆਦ ਦਾ ਫ਼ਾਇਦਾ ਮਿਲੇਗਾ। ਹੁਣ ਸਵਾਲ ਇਹ ਹੈ ਕਿ ਸ਼ਹਿਰ ਦੇ ਪ੍ਰਦੂਸ਼ਣ ਜਾਂਚ ਕੇਂਦਰ ਨਵੇਂ ਨਿਯਮਾਂ ਅਨੁਸਾਰ ਕਿੰਨੇ ਤਿਆਰ ਹਨ ਅਤੇ ਵਾਹਨ ਮਾਲਕਾਂ ਨੂੰ ਜਾਂਚ ਦੌਰਾਨ ਕਿਸੇ ਮੁਸ਼ਕਲ ਦਾ ਸਾਹਮਣਾ ਤਾਂ ਨਹੀਂ ਕਰਨਾ ਪਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170


author

Babita

Content Editor

Related News