ਵਿਆਹ ਤੋਂ ਬਾਅਦ ਖੁੱਲ੍ਹੀ ਪਤੀ ਦੀ ਕਰਤੂਤ, ਪਤਨੀ ਨੇ ਪੁਲਸ ਕੋਲੋਂ ਰੰਗੇ ਹੱਥੀਂ ਫੜ੍ਹਾਇਆ
Friday, Dec 18, 2020 - 01:43 PM (IST)
ਲੁਧਿਆਣਾ (ਵਰਮਾ) - ਨੀਨਾ ਰਾਣੀ ਨਿਵਾਸੀ ਪਿੰਡ ਹੀਰਾਂ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਵਿਚ ਆਪਣੇ ਪਤੀ, ਸੱਸ, ਸਹੁਰੇ, ਦਿਓਰ ’ਤੇ ਗੰਭੀਰ ਦੋਸ਼ ਲਾਉਂਦੇ ਹੋਏ ਦੱਸਿਆ ਕਿ ਵਿਆਹ ਤੋਂ ਪਹਿਲਾਂ ਮੇਰੇ ਸਹੁਰਿਆਂ ਨੇ ਧੋਖੇ ਨਾਲ ਆਪਣੇ ਪੁੱਤ ਦਾ ਵਿਆਹ ਮੇਰੇ ਨਾਲ ਕੀਤਾ ਹੈ। ਵਿਆਹ ਤੋਂ ਪਹਿਲਾਂ ਉਨ੍ਹਾਂ ਦੱਸਿਆ ਸੀ ਕਿ ਮੁੰਡਾ ਕੁਆਰਾ ਹੈ। ਵਿਆਹ ਤੋਂ ਬਾਅਦ ਪਤਾ ਲੱਗਾ ਕਿ ਮੇਰੇ ਪਤੀ ਦਾ ਪਹਿਲਾਂ ਵੀ ਦੋ ਵਾਰ ਵਿਆਹ ਹੋ ਚੁੱਕਾ ਹੈ। ਜਦੋਂ ਮੈਂ ਆਪਣੀ ਸੱਸ ਨੂੰ ਕਿਹਾ ਕਿ ਤੁਸੀਂ ਝੂਠ ਬੋਲ ਕੇ ਵਿਆਹ ਕਿਉਂ ਕੀਤਾ ਤਾਂ ਉਹ ਮੈਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਪ੍ਰੇਸ਼ਾਨ ਕਰਨ ਲੱਗੇ।
ਇਹ ਵੀ ਪੜ੍ਹੋ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੀ. ਜੀ. ਆਈ. ’ਚ ਦਾਖ਼ਲ
ਨੀਨਾ ਦੇ ਭਰਾ ਸੰਜੀਵ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ 13 ਦਸੰਬਰ 2006 ਨੂੰ ਕਰਨਦੀਪ ਸਿੰਘ ਨਿਵਾਸੀ ਮੈੜ ਕਾਲੋਨੀ, ਸ਼ਿਮਲਾਪੁਰੀ ਦੇ ਨਾਲ ਹੋਇਆ ਸੀ। ਸੰਜੀਵ ਨੇ ਭੈਣ ਦੇ ਸਹੁਰਿਆਂ ’ਤੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਉਹ ਨਸ਼ੇ ਵੇਚਣ ਦੇ ਨਾਲ ਨਸ਼ਾ ਕਰ ਕੇ ਮੇਰੀ ਭੈਣ ਨੂੰ ਦਾਜ ਲਈ ਪ੍ਰੇਸ਼ਾਨ ਕਰਦੇ ਸਨ। ਅਸੀਂ ਉਨ੍ਹਾਂ ਨੂੰ ਕਈ ਵਾਰ ਪੈਸੇ ਕੋਈ ਚੰਗਾ ਕੰਮ ਕਰਨ ਲਈ ਦਿੱਤੇ ਪਰ ਉਹ ਰੁਪਏ ਲੈ ਕੇ ਫਿਰ ਨਸ਼ਾ ਕਰਕੇ ਮੇਰੀ ਭੈਣ ਨਾਲ ਕੁੱਟ-ਮਾਰ ਕਰਦੇ ਉਸ ਨੂੰ ਆਪਣੇ ਪੇਕਿਓਂ ਹੋਰ ਰੁਪਏ ਲਿਆਉਣ ਦੀ ਮੰਗ ਕਰਨ ਲੱਗ ਜਾਂਦੇ ਹਨ।
ਇਹ ਵੀ ਪੜ੍ਹੋ : ਮਾਂ-ਧੀ ਨੇ ਇਕੱਠਿਆਂ ਲਿਆ ਫਾਹਾ, ਖ਼ੁਦਕੁਸ਼ੀ ਨੋਟ 'ਚ ਪੜ੍ਹਿਆ ਤਾਂ ਖੁੱਲ੍ਹਿਆ ਭੇਤ
ਇਕ ਪਤੀ ਉਸ ਦੀ ਭੈਣ ਨੂੰ ਸਾਡੇ ਘਰ ਦੇ ਬਾਹਰ ਉਸ ਨੂੰ ਇਹ ਕਹਿ ਕੇ ਛੱਡ ਗਿਆ ਕਿ ਮੈਂ ਤੈਨੂੰ ਦੋ ਦਿਨ ਬਾਅਦ ਲੈ ਜਾਵਾਂਗਾ। ਉਹ ਲੈਣ ਨਹੀਂ ਆਇਆ ਤਾਂ ਸਾਨੂੰ ਕਿਸੇ ਨੇ ਦੱਸਿਆ ਕਿ ਭੈਣ ਦਾ ਪਤੀ ਆਪਣੀ ਪਹਿਲੀ ਪਤਨੀ ਨਾਲ ਰਹਿ ਰਿਹਾ ਹੈ ਤਾਂ ਅਸੀਂ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ ਤਾਂ ਪੁਲਸ ਨੇ ਉਸ ਨੂੰ ਆਪਣੀ ਪਹਿਲੀ ਪਤਨੀ ਦੇ ਨਾਲ ਰੰਗੇ ਹੱਥੀਂ ਫੜ ਲਿਆ। ਜਾਂਚ ਅਧਿਕਾਰੀ ਬਲਜੀਤ ਸਿੰਘ ਨੇ ਪੀੜਤਾ ਦੀ ਸ਼ਿਕਾਇਤ ’ਤੇ ਸਿਰਫ ਉਸ ਦੇ ਪਤੀ ਕਰਨਦੀਪ ਸਿੰਘ ਖਿਲਾਫ ਹੀ ਦਾਜ ਦਾ ਮੁਕੱਦਮਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਲਹਿਰਾਗਾਗਾ ਕਤਲ ਕਾਂਡ 'ਚ ਵੱਡਾ ਖ਼ੁਲਾਸਾ, ਪਤਨੀ ਤੇ ਭਰਾ ਹੀ ਨਿਕਲਿਆ ਕਾਤਲ
ਹੋਰਨਾਂ ਦੋਸ਼ੀਆਂ ’ਤੇ ਕੇਸ ਕਰਵਾਉਣ ਲਈ ਸੀ. ਪੀ. ਨੂੰ ਮਿਲੇਗੀ ਪੀੜਤਾ
ਪੀੜਤਾ ਨੀਨਾ ਰਾਣੀ ਨੇ ਦੱਸਿਆ ਕਿ ਪੁਲਸ ਨੇ ਸਿਰਫ ਉਸ ਦੇ ਪਤੀ ’ਤੇ ਕੇਸ ਦਰਜ ਕੀਤਾ ਹੈ, ਜਦੋਂਕਿ ਪਤੀ ਦੇ ਨਾਲ-ਨਾਲ ਮੇਰੇ ਸਹੁਰੇ ਪਰਿਵਾਰ ਵਾਲੇ ਅਤੇ ਹੋਰ ਲੋਕ ਵੀ ਓਨੇ ਹੀ ਦੋਸ਼ੀ ਹਨ, ਜਿਨ੍ਹਾਂ ਖਿਲਾਫ ਉਸ ਨੇ ਲਿਖਤੀ ਸ਼ਿਕਾਇਤ ਵਿਚ ਦੋਸ਼ ਲਾਏ ਸਨ। ਨੀਨਾ ਨੇ ਦੱਸਿਆ ਕਿ ਉਹ ਪੁਲਸ ਕਮਿਸ਼ਨਰ ਨੂੰ ਮਿਲ ਕੇ ਬਾਕੀ ਮੁਲਜ਼ਮਾਂ ’ਤੇ ਵੀ ਕੇਸ ਦਰਜ ਕਰਨ ਦੀ ਮੰਗ ਕਰੇਗੀ।
ਇਹ ਵੀ ਪੜ੍ਹੋ : ਰੰਧਾਵਾ ਦਾ ਕੇਜਰੀਵਾਲ 'ਤੇ ਵੱਡਾ ਬਿਆਨ, ਭਗਵੰਤ ਮਾਨ ਨੂੰ ਚੁਣੌਤੀ ਦਿੰਦਿਆਂ ਆਖਿਆ 'ਪੈੱਗਵੰਤ ਮਾਨ'
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਇ? ਕੁਮੈਂਟ ਕਰਕੇ ਦੱਸੋ।