ਸੁਲਝ ਗਈ ''ਜਾਗੋ'' ''ਚ ਹੋਏ ਕਤਲਕਾਂਡ ਦੀ ਗੁੱਥੀ, ਪੁਲਸ ਨੇ ਪਿਸਤੌਲ ਸਣੇ ਚੁੱਕ ਲਿਆ ਮੁੱਖ ਮੁਲਜ਼ਮ

Thursday, Feb 27, 2025 - 12:34 AM (IST)

ਸੁਲਝ ਗਈ ''ਜਾਗੋ'' ''ਚ ਹੋਏ ਕਤਲਕਾਂਡ ਦੀ ਗੁੱਥੀ, ਪੁਲਸ ਨੇ ਪਿਸਤੌਲ ਸਣੇ ਚੁੱਕ ਲਿਆ ਮੁੱਖ ਮੁਲਜ਼ਮ

ਗੁਰਾਇਆ (ਮੁਨੀਸ਼)- ਜਲੰਧਰ ਦਿਹਾਤੀ ਪੁਲਸ ਨੇ ਪਿੰਡ ਚੱਕ ਦੇਸ ਰਾਜ ’ਚ ਇਕ ਐੱਨ.ਆਰ. ਆਈ. ਪਰਿਵਾਰ ਦੇ ਵਿਆਹ ਸਮਾਗਮ ’ਚ ਹੋਈ ਗੋਲੀਬਾਰੀ ਦੌਰਾਨ ਵਿਅਕਤੀ ਦੀ ਮੌਤ ਦਾ ਮਾਮਲਾ ਸੁਲਝਾਉਂਦਿਆਂ ਮੁੱਖ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ, ਜਿਸ ਕੋਲੋਂ ਇਕ ਪਿਸਤੌਲ ਵੀ ਬਰਾਮਦ ਹੋਈ ਹੈ।

ਕਤਲ ਦੇ ਦੋਸ਼ ਵਿਚ ਫੜੇ ਗਏ ਵਿਅਕਤੀ ਦੀ ਪਛਾਣ ਹਰੀਮਨ ਸਿੰਘ ਉਰਫ਼ ਹਰਮਨ ਪੁੱਤਰ ਅਰਵਿੰਦਰ ਸਿੰਘ ਉਰਫ਼ ਬਿੱਟੂ ਵਾਸੀ ਬੜਾ ਪਿੰਡ ਗੋਰਾਇਆ ਵਜੋਂ ਹੋਈ ਹੈ। ਪੁਲਸ ਜਾਂਚ ਵਿਚ ਪਤਾ ਲੱਗਿਆ ਹੈ ਕਿ ਮੁਲਜ਼ਮ ਨੇ ਜਸ਼ਨ ਦੌਰਾਨ 3 ਗੋਲੀਆਂ ਚਲਾਈਆਂ, ਜਿਸ ਵਿਚੋਂ ਪਹਿਲੀ ਗੋਲੀ ਸਿੱਧੀ ਪਰਮਜੀਤ ਸਿੰਘ ਨੂੰ ਲੱਗੀ, ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।

ਜਲੰਧਰ ਦਿਹਾਤੀ ਦੇ ਸੀਨੀਅਰ ਪੁਲਸ ਕਪਤਾਨ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਡੀ.ਐੱਸ.ਪੀ. ਫਿਲੌਰ ਸਰਵਣ ਸਿੰਘ ਬੱਲ ਦੀ ਨਿਗਰਾਨੀ ਹੇਠ ਸਬ ਇੰਸਪੈਕਟਰ ਗੁਰਸ਼ਰਨ ਸਿੰਘ, ਸਟੇਸ਼ਨ ਹਾਊਸ ਅਫਸਰ ਗੋਰਾਇਆ ਦੀ ਅਗਵਾਈ ਵਾਲੀ ਪੁਲਸ ਟੀਮ ਵੱਲੋਂ ਇਹ ਮਾਮਲਾ ਸੁਲਝਾਇਆ ਗਿਆ ਹੈ।

ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਲਈ 2 ਨੌਜਵਾਨਾਂ ਦੀ ਜਾਨ, ਪਰਿਵਾਰਕ ਮੈਂਬਰਾਂ ਨੇ ਲਾਏ ਵੱਡੇ ਇਲਜ਼ਾਮ

ਐੱਸ.ਐੱਸ.ਪੀ. ਖੱਖ ਨੇ ਅੱਗੇ ਦੱਸਿਆ ਕਿ 22 ਫਰਵਰੀ 2025 ਨੂੰ ਏ.ਐੱਸ.ਆਈ. ਸੁਭਾਸ਼ ਕੁਮਾਰ, ਇੰਚਾਰਜ ਪੁਲਸ ਚੌਕੀ ਧੁਲੇਤਾ ਨੂੰ 17 ਫਰਵਰੀ ਨੂੰ ਹੋਈ ਗੋਲੀਬਾਰੀ ਦੀ ਘਟਨਾ ਬਾਰੇ ਮਹੱਤਵਪੂਰਨ ਜਾਣਕਾਰੀ ਮਿਲੀ ਸੀ। ਪਿੰਡ ਚੱਕ ਦੇਸ ਰਾਜ ਵਿਚ ਇਕ ਐੱਨ.ਆਰ.ਆਈ। ਪਰਿਵਾਰ ਦੇ ਵਿਆਹ ਦੇ ਜਾਗੋ ਸਮਾਰੋਹ ਦੌਰਾਨ ਮੁਲਜ਼ਮ ਨੇ ਸਰਕਾਰੀ ਪਾਬੰਦੀਆਂ ਦੀ ਪੂਰੀ ਤਰ੍ਹਾਂ ਉਲੰਘਣਾ ਕਰਦੇ ਹੋਏ ਕਈ ਗੋਲੀਆਂ ਚਲਾਈਆਂ।

ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਪੁਛਗਿੱਛ ਦੌਰਾਨ ਮੁਲਜ਼ਮ ਨੇ ਘਟਨਾ ਬਾਰੇ ਪਰੇਸ਼ਾਨ ਕਰਨ ਵਾਲੇ ਵੇਰਵਿਆਂ ਦਾ ਖੁਲਾਸਾ ਕੀਤਾ, ਜੋ ਵੀਡੀਓ ’ਚ ਕੈਦ ਹੋ ਗਿਆ ਸੀ ਅਤੇ ਬਾਅਦ ਵਿਚ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਪ੍ਰਸਾਰਿਤ ਕੀਤਾ ਗਿਆ ਸੀ। ਜਨਤਕ ਇਕੱਠਾਂ ਦੌਰਾਨ ਹਵਾਈ ਫਾਇਰਿੰਗ ’ਤੇ ਪਾਬੰਦੀ ਲਗਾਉਣ ਵਾਲੇ ਸਖ਼ਤ ਨਿਯਮਾਂ ਦੇ ਬਾਵਜੂਦ ਦੋਸ਼ੀ ਨੇ ਲਾਪ੍ਰਵਾਹੀ ਨਾਲ ਸਮਾਗਮ ਵਿਚ ਮੌਜੂਦ ਕਈ ਮਹਿਮਾਨਾਂ ਨੂੰ ਖਤਰੇ ਵਿਚ ਪਾਇਆ।

ਖੱਖ ਨੇ ਦੱਸਿਆ ਕਿ ਅਗਲੇਰੀ ਜਾਂਚ ਵਿਚ ਪੰਜ ਵਿਅਕਤੀਆਂ ਵੱਲੋਂ ਮੌਤ ਦਾ ਅਸਲ ਕਾਰਨ ਛੁਪਾਉਣ ਦੀ ਕੋਸ਼ਿਸ਼ ਦਾ ਪਰਦਾਫਾਸ਼ ਹੋਇਆ, ਜਿਨ੍ਹਾਂ ਨੇ ਲਾਜ਼ਮੀ ਪੋਸਟਮਾਰਟਮ ਜਾਂਚ ਕੀਤੇ ਬਿਨਾਂ ਮ੍ਰਿਤਕ ਦੀ ਲਾਸ਼ ਦਾ ਸਸਕਾਰ ਕਰਕੇ ਜਾਣਬੁੱਝ ਕੇ ਸਬੂਤ ਲੁਕਾਏ। ਇਨ੍ਹਾਂ ਪੰਜਾਂ ਦੀ ਪਛਾਣ ਪਿੰਡ ਚੱਕ ਦੇਸ ਰਾਜ ਤੋਂ ਰਛਪਾਲ ਸਿੰਘ, ਸੁਖਜੀਤ ਸਹੋਤਾ ਅਤੇ ਭੁਪਿੰਦਰ ਸਿੰਘ, ਪਿੰਡ ਲਾਡੀਆ ਤੋਂ ਸਤਿੰਦਰ ਸਿੰਘ ਅਤੇ ਇਸ ਸਮੇਂ ਅਮਰੀਕਾ ਵਿਚ ਰਹਿ ਰਹੇ ਮੱਖਣ ਸਿੰਘ ਵਜੋਂ ਹੋਈ ਹੈ। ਪੁਲਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ਬਰਾਤ ਨਾਲ ਜਾਂਦੇ ਲਾੜੇ ਦੇ ਰਿਸ਼ਤੇਦਾਰਾਂ ਨੇ ਚਲਾ'ਤੀਆਂ ਗੋਲ਼ੀਆਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News