ਵਿਆਹ ਕਰਵਾ ਕੇ ਮੁੰਡੇ ਨੂੰ ਕੈਨੇਡਾ ਭੇਜਣ ਦੇ ਲਾਰੇ 'ਚ ਫਸਿਆ ਪਰਿਵਾਰ, ਉਹ ਹੋਇਆ ਜੋ ਸਚਿਆ ਨਾ ਸੀ

Friday, Dec 04, 2020 - 06:29 PM (IST)

ਵਿਆਹ ਕਰਵਾ ਕੇ ਮੁੰਡੇ ਨੂੰ ਕੈਨੇਡਾ ਭੇਜਣ ਦੇ ਲਾਰੇ 'ਚ ਫਸਿਆ ਪਰਿਵਾਰ, ਉਹ ਹੋਇਆ ਜੋ ਸਚਿਆ ਨਾ ਸੀ

ਮੁੱਲਾਂਪੁਰ ਦਾਖਾ (ਕਾਲੀਆ) : ਜਸਪਾਲ ਕੌਰ ਪਤਨੀ ਰਾਜ ਸਿੰਘ ਵਾਸੀ ਪਿੰਡ ਬੱਦੋਵਾਲ ਨੇ ਡੀ. ਜੀ. ਪੀ. ਪੰਜਾਬ ਤੋਂ ਇਨਸਾਫ਼ ਦੀ ਮੰਗ ਕਰਦਿਆ ਦੋਸ਼ ਲਾਇਆ ਸੀ ਕਿ ਉਸ ਦੇ ਪੁੱਤਰ ਜਸਪ੍ਰੀਤ ਸਿੰਘ ਨੂੰ ਵਿਦੇਸ਼ ਲਿਜਾਣ ਲਈ ਕੁੜੀ ਗੁਰਲੀਨ ਕੌਰ ਦੇ ਪਿਤਾ ਰਜਿੰਦਰ ਸਿੰਘ ਅਤੇ ਮਾਤਾ ਸਰਬਜੀਤ ਕੌਰ ਵਾਸੀ ਬਾਬਾ ਨੰਦ ਸਿੰਘ ਨਗਰ ਨੇ 17 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਦੇ ਉਲਟ ਹੁਣ ਉਸ ਦੇ ਬੇਟੇ ਨੂੰ ਵਿਦੇਸ਼ ਬੁਲਾਉਣ ਦੀ ਥਾਂ ਉਨ੍ਹਾਂ ਨੂੰ ਝੂਠੇ ਮੁਕੱਦਮੇ ਵਿਚ ਫਸਾਉਣ ਦੀਆਂ ਧਮਕੀਆਂ ਦੇਣ ਲੱਗ ਪਏ ਹਨ ਅਤੇ ਇਹ ਦੋਵੇਂ ਵਿਦੇਸ਼ ਭੱਜਣ ਦੀ ਫਿਰਾਕ ਵਿਚ ਹਨ ਕਿਉਂਕਿ ਰਜਿੰਦਰ ਸਿੰਘ ਤੇ ਉਸ ਦੀ ਪਤਨੀ ਸਰਬਜੀਤ ਕੌਰ ਦੇ ਪਾਸਪੋਰਟ ਉੱਪਰ ਵੀਜ਼ੇ ਲੱਗੇ ਹੋਏ ਹਨ। ਇਨ੍ਹਾਂ ਨੂੰ ਵਿਦੇਸ਼ ਭੱਜਣ ਤੋਂ ਰੋਕਣ ਲਈ ਪਾਸਪੋਰਟ ਜ਼ਬਤ ਕਰ ਕੇ ਕਾਨੂੰਨੀ ਕਰ ਕੇ ਸਾਨੂੰ ਇਨਸਾਫ ਦੁਆਇਆ ਜਾਵੇ।

ਇਹ ਵੀ ਪੜ੍ਹੋ : ਹੱਥਾਂ 'ਤੇ ਮਹਿੰਦੀ ਲਾ ਸ਼ਾਮ ਤੱਕ ਲਾੜੇ ਦੀ ਰਾਹ ਤੱਕਦੀ ਰਹੀ ਲਾੜੀ, ਜਦੋਂ ਸੱਚ ਪਤਾ ਲੱਗਾ ਤਾਂ ਉੱਡੇ ਹੋਸ਼

ਇਸ ਮਾਮਲੇ ਦੀ ਜਾਂਚ ਐੱਨ. ਆਰ. ਆਈ. ਥਾਣਾ ਮੁਖੀ ਰਮਨਦੀਪ ਕੌਰ ਕਰ ਰਹੇ ਹਨ। ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ ਦੇ ਬਿਆਨ ਕਲਮਬੱਧ ਕਰਕੇ ਮਾਮਲੇ ਦੀ ਪੜਤਾਲ ਜਾਰੀ ਹੈ। ਬਿਆਨਕਰਤਾ ਜਸਪਾਲ ਕੌਰ ਨੇ ਦੱਸਿਆ ਕਿ ਗੁਰਲੀਨ ਕੌਰ ਦੇ ਮਾਂ-ਬਾਪ ਨੇ ਕਿਹਾ ਕਿ ਸਾਡੀ ਧੀ ਬਾਰ੍ਹਵੀਂ ਪਾਸ ਹੈ ਅਤੇ ਆਈਲੈੱਟਸ 'ਚੋਂ ਸਾਢੇ 6 ਬੈਂਡ ਹਾਸਲ ਕੀਤੇ ਹਨ ਅਤੇ ਆਪਣੀ ਕੁੜੀ ਨੂੰ ਵਿਦੇਸ਼ ਭੇਜਣ ਦੇ ਚਾਹਵਾਨ ਹਨ, ਉਨ੍ਹਾਂ ਕੋਲ ਪੈਸਿਆਂ ਦੀ ਪਹੁੰਚ ਨਾ ਹੋਣ ਕਰ ਕੇ ਪੈਸੇ ਖਰਚਣ ਵਾਲਾ ਪਰਿਵਾਰ ਚਾਹੀਦਾ ਸੀ, ਇਨ੍ਹਾਂ ਦੀਆਂ ਗੱਲਾਂ ਵਿਚ ਆ ਕੇ ਅਤੇ ਆਪਣੇ ਬੇਟੇ ਜਸਪ੍ਰੀਤ ਸਿੰਘ ਦੇ ਚੰਗੇ ਭਵਿੱਖ ਨੂੰ ਦੇਖਦਿਆਂ ਉਸ ਦਾ ਵਿਆਹ ਗੁਰਲੀਨ ਕੌਰ ਨਾਲ 14 ਅਗਸਤ 2019 ਨੂੰ ਕਰ ਦਿੱਤਾ ਅਤੇ 23 ਮਈ 2019 ਨੂੰ 3 ਲੱਖ ਰੁਪਏ, 24 ਮਈ 2019 ਨੂੰ 3 ਲੱਖ, 27 ਮਈ 2019 ਨੂੰ ਢਾਈ ਲੱਖ ਰੁਪਏ, ਫਿਰ 20 ਹਜ਼ਾਰ ਰੁਪਏ ਅਤੇ 29 ਮਈ 2019 ਨੂੰ 3 ਲੱਖ ਰੁਪਏ 30 ਮਈ 2019 ਨੂੰ ਢਾਈ ਲੱਖ ਰੁਪਏ ਜੋ ਕੁੱਲ ਰਕਮ 14 ਲੱਖ 35 ਹਜ਼ਾਰ ਰੁਪਏ ਬਣਦੀ ਹੈ, ਬੈਂਕ ਦੇ ਚੈੱਕਾਂ ਰਾਹੀਂ ਰਜਿੰਦਰ ਸਿੰਘ ਨੂੰ ਦਿੱਤਾ।

ਇਹ ਵੀ ਪੜ੍ਹੋ : ਮਾਲੇਰਕੋਟਲਾ ਦੀ ਹੈਰਾਨ ਕਰਨ ਵਾਲੀ ਘਟਨਾ, ਨਾਬਾਲਗ ਕੁੜੀ ਨੇ ਦਿੱਤਾ ਬੱਚੀ ਨੂੰ ਜਨਮ

ਇਸ ਤੋਂ ਬਾਅਦ ਗੁਰਲੀਨ ਕੌਰ ਦੀ ਏਅਰ ਟਿਕਟ, ਇੰਸੋਰੈਂਸ਼ ਟਿਕਟ, ਡਾਲਰ ਖਰੀਦ ਕਰਨ ਲਈ ਕੋਰਟ ਮੈਰਿਜ, ਨਵਾਂ ਖਾਤਾ (ਐਕਸਿਸ ਬੈਂਕ ਵਿਚ ਖੁਲ੍ਹਵਾਉਣ ਲਈ, 2 ਲੱਖ ਗਿਆਰਾਂ ਹਜ਼ਾਰ ਰੁਪਏ ਵੱਖ-ਵੱਖ ਤਰੀਕਾਂ 'ਚ ਲਿਆ ਅਤੇ ਵਿਆਹ ਦੇ ਖਰਚ 'ਤੇ 1 ਲੱਖ ਤੋਂ ਇਲਾਵਾ ਗੁਰਲੀਨ ਕੌਰ ਨੂੰ ਸੋਨੇ ਦੀ ਚੇਨੀ ਅਤੇ ਇਕ ਕੜਾ ਆਦਿ ਗਹਿਣੇ ਵੀ ਪਾਏ ਪਰ ਇਨ੍ਹਾਂ ਨੇ ਠੱਗੀ ਮਾਰਨ ਦੀ ਨੀਅਤ ਨਾਲ ਗੁਰਲੀਨ ਕੌਰ ਨੂੰ ਵਿਆਹ ਤੋਂ ਬਾਅਦ ਇਹ ਬਹਾਨਾ ਲਗਾ ਕੇ ਆਪਣੇ ਘਰ ਲੈ ਗਏ ਕਿ ਉਹ ਮੈਰਿਜ ਰਜਿਸਟਰਡ ਕਰਵਾਉਣ ਉਪਰੰਤ ਇਸ ਨੂੰ ਸਾਡੇ ਘਰ ਬੱਦੋਵਾਲ ਭੇਜਣਗੇ। ਫਿਰ ਇਹ ਬਹਾਨੇਬਾਜ਼ੀ ਲਾਉਂਦੇ ਰਹੇ ਅਤੇ ਕਹਿ ਦਿੱਤਾ ਕਿ ਗੁਰਲੀਨ ਕੌਰ ਜਸਪ੍ਰੀਤ ਸਿੰਘ ਨੂੰ ਕੈਨੇਡਾ ਆਪਣਾ ਵਿਆਹੁਤਾ ਜੀਵਨ ਬਸਰ ਕਰੇਗੀ। ਗੁਰਲੀਨ ਕੌਰ ਨੇ 50 ਹਜ਼ਾਰ ਰੁਪਏ ਨਕਦੀ ਜਸਪ੍ਰੀਤ ਸਿੰਘ ਤੋਂ ਫੜ ਕੇ ਦਿੱਲੀ ਏਅਰਪੋਰਟ ਤੇ ਛੱਡਣ ਜਾਣ ਲਈ ਆਪਣੇ ਮਾਤਾ-ਪਿਤਾ ਦੇ ਹਵਾਲੇ ਕਰ ਦਿੱਤੇ। ਇਸ ਤਰ੍ਹਾਂ ਸਾਡਾ ਕਰੀਬ 17 ਲੱਖ ਰੁਪਇਆ ਇਨ੍ਹਾਂ ਵੱਲ ਖਰਚ ਹੋ ਗਿਆ। ਹੁਣ ਇਨ੍ਹਾਂ ਨੇ ਸਾਫ਼ ਕਹਿ ਦਿੱਤਾ ਕਿ ਅਸੀਂ ਤੁਹਾਡੇ ਲੜਕੇ ਨੂੰ ਬਾਹਰ ਨਹੀਂ ਬੁਲਾਉਣਾ ਅਤੇ ਹੁਣ ਪੈਸੇ ਮੋੜ੍ਹਨ ਦੀ ਥਾਂ ਸਾਨੂੰ ਗਾਲੀ-ਗਲੋਚ ਕਰ ਕੇ ਝੂਠੇ ਮੁਕੱਦਮੇ 'ਚ ਫਸਾਉਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਦੇ ਇਨਸਾਫ ਨੂੰ ਲੈ ਕੇ ਅਸੀਂ ਏ. ਡੀ. ਜੀ. ਪੀ. ਪੰਜਾਬ ਕੋਲ ਗੁਹਾਰ ਲਾਈ ਹੈ।

ਇਹ ਵੀ ਪੜ੍ਹੋ : ਪਲਾਂ 'ਚ ਉੱਜੜੀਆਂ ਖ਼ੁਸ਼ੀਆਂ, ਧੀ ਨੂੰ ਮੌਤ ਦੇ ਮੂੰਹ 'ਚ ਜਾਂਦਿਆਂ ਨਾ ਰੋਕ ਸਕੀ ਮਾਂ, ਆਪ ਵੀ ਗਵਾ ਬੈਠੀ ਜਾਨ

ਕੀ ਕਹਿਣਾ ਲੜਕੀ ਪਰਿਵਾਰ ਦਾ?
ਜਦੋਂ ਇਸ ਸਬੰਧ ਵਿਚ ਕੁੜੀ ਦੀ ਮਾਤਾ ਸਰਬਜੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ 'ਤੇ ਲਾਏ ਜਾ ਰਹੇ ਦੋਸ਼ ਬੇਬੁਨਿਆਦ ਹਨ, ਜਦਕਿ ਖਰਚ ਹੋਇਆ ਪੈਸਾ ਅਸੀਂ ਮੋੜਨ ਨੂੰ ਤਿਆਰ ਹਾਂ।

ਇਹ ਵੀ ਪੜ੍ਹੋ : ਮਿਊਰ ਵਿਹਾਰ ਚੌਹਰੇ ਕਤਲ ਕਾਂਡ 'ਚ ਨਵਾਂ ਮੋੜ, ਮ੍ਰਿਤਕਾ ਦੇ ਭਰਾ ਨੇ ਫੇਸਬੁਕ 'ਤੇ ਆਖੀ ਵੱਡੀ ਗੱਲ

ਨੋਟ : ਕੀ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਕਰਨ ਵਾਲਿਆਂ 'ਤੇ ਸਰਕਾਰ ਵਲੋਂ ਹੋਰ ਸਖ਼ਤੀ ਕਰਨੀ ਚਾਹੀਦੀ ਹੈ? ਕੁਮੈਂਟ ਕਰਕੇ ਦਿਓ ਆਪਣੀ ਰਾਇ?


author

Gurminder Singh

Content Editor

Related News