ਵਿਆਹੁਤਾ ਅਤੇ ਪ੍ਰੇਮੀ ਨੇ ਜ਼ਹਿਰ ਨਿਗਲ ਕੇ ਕੀਤੀ ਖੁਦਕਸ਼ੀ

Monday, Oct 19, 2020 - 01:08 AM (IST)

ਵਿਆਹੁਤਾ ਅਤੇ ਪ੍ਰੇਮੀ ਨੇ ਜ਼ਹਿਰ ਨਿਗਲ ਕੇ ਕੀਤੀ ਖੁਦਕਸ਼ੀ

ਅੰਮ੍ਰਿਤਸਰ,(ਸੰਜੀਵ)- ਪਿੰਡ ਭੰਗਾਲੀ ਕਲਾਂ ’ਚ ਦੇਰ ਰਾਤ ਵਿਆਹੁਤਾ ਨੇ ਆਪਣੇ ਪ੍ਰੇਮੀ ਨਾਲ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕਸ਼ੀ ਕਰ ਲਈ। ਨੌਜਵਾਨ ਦੇ ਪਰਿਵਾਰ ਨੇ ਤਾਂ ਦੇਰ ਰਾਤ ਉਸ ਦਾ ਸੰਸਕਾਰ ਕਰ ਦਿੱਤਾ, ਜਦਕਿ ਔਰਤ ਦੇ ਪਤੀ ਚਰਨਜੀਤ ਸਿੰਘ ਨੇ ਸਵੇਰੇ ਪੁਲਸ ਨੂੰ ਨਾਲ ਲੈ ਕੇ ਆਪਣੀ ਪਤਨੀ ਦਾ ਸੰਸਕਾਰ ਰੁਕਵਾ ਕੇ ਉਸ ਦਾ ਪੋਸਟਮਾਰਟਮ ਕਰਵਾਇਆ। ਕਿਹੜੇ ਹਾਲਾਤ ’ਚ ਦੋਵਾਂ ਨੇ ਖੁਦਕਸ਼ੀ ਕੀਤੀ ਹੈ, ਇਹ ਜਾਂਚ ਜਾਰੀ ਹੈ।

ਵਿਆਹੁਤਾ ਰਣਜੀਤ ਕੌਰ ਲੰਬੇ ਸਮੇਂ ਤੋਂ ਆਪਣੇ ਪਤੀ ਚਰਨਜੀਤ ਵਾਸੀ ਸ਼ਾਮ ਨਗਰ ਨਾਲ ਝਗੜਾ ਕਰਕੇ ਪੇਕੇ ਪਿੰਡ ਭੰਗਾਲੀ ਕਲਾਂ ਰਹਿ ਰਹੀ ਸੀ, ਜਿੱਥੇ ਉਸਦੇ ਸਮਸ਼ੇਰ ਸਿੰਘ ਸ਼ੇਰਾ ਨਾਲ ਨਾਜਾਇਜ਼ ਸਬੰਧ ਬਣ ਗਏ। ਰਣਜੀਤ ਕੌਰ ਆਪਣੇ ਪਿੱਛੇ 3 ਬੱਚੇ ਛੱਡ ਗਈ ਹੈ।

ਦੇਰ ਰਾਤ ਰਣਜੀਤ ਕੌਰ ਨੂੰ ਸ਼ੇਰਾ ਲੈ ਕੇ ਕਿਤੇ ਗਿਆ, ਜਿੱਥੇ ਦੋਵਾਂ ਨੇ ਮਰਨ ਦਾ ਫੈਸਲਾ ਲਿਆ ਅਤੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਸਮਸ਼ੇਰ ਦੀ ਤਾਂ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ, ਜਦਕਿ ਰਣਜੀਤ ਕੌਰ ਆਪਣੇ ਘਰ ਆ ਗਈ, ਜਿੱਥੇ ਉਸ ਨੇ ਕੁਝ ਸਮੇਂ ਬਾਅਦ ਦਮ ਤੋੜ ਦਿੱਤਾ।


author

Bharat Thapa

Content Editor

Related News