ਹੱਥਾਂ ਦੀ ਮਹਿੰਦੀ ਲੱਥਣ ਤੋਂ ਪਹਿਲਾਂ ਉੱਜੜੀਆਂ ਖ਼ੁਸ਼ੀਆਂ, ਵਿਆਹ ਦੇ ਪੰਜ ਦਿਨ ਬਾਅਦ ਲਾੜੇ ਦੀ ਮੌਤ

11/21/2020 7:38:23 PM

ਬਠਿੰਡਾ/ਰਾਮਪੁਰਾ ਫੂਲ : ਮਹਿਜ਼ ਪੰਜ ਦਿਨ ਪਹਿਲਾਂ ਸੱਤ ਜਨਮਾਂ ਦੀਆਂ ਕਸਮਾਂ ਖਾਣ ਵਾਲੀ ਲਾੜੀ ਨੇ ਇਹ ਕਦੇ ਨਹੀਂ ਸੋਚਿਆ ਹੋਵੇਗਾ ਕਿ ਵਿਆਹ ਦੇ ਪੰਜ ਦਿਨ ਬਾਅਦ ਹੀ ਉਸ ਦੀਆਂ ਖੁਸ਼ੀਆਂ ਉੱਜੜ ਜਾਣਗੀਆਂ। ਦਿਲ ਵਲੂੰਧਰਣ ਵਾਲੀ ਇਹ ਘਟਨਾ ਵਾਪਰੀ ਹੈ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ। ਦਰਅਸਲ ਸ਼ੁੱਕਰਵਾਰ ਸਵੇਰੇ 8 ਵਜੇ ਪਿੰਡ ਜੇਠੂਕੇ ਨੇੜੇ ਇਕ ਮਰਸਡੀਜ਼ ਕਾਰ ਸੜਕ ਕਿਨਾਰੇ ਖੜ੍ਹੇ ਟਰਾਲੇ ਨਾਲ ਟਕਰਾ ਗਈ। ਇਸ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਹਾਦਸੇ ਵਿਚ ਜਿੱਥੇ 5 ਦਿਨ ਪਹਿਲਾਂ ਲਾੜੀ ਬਣੀ ਕੁੜੀ ਦਾ ਸੁਹਾਗ ਉੱਜੜ ਗਿਆ, ਉਥੇ ਹੀ ਉਹ ਖੁਦ ਵੀ ਜ਼ਿੰਦਗੀ ਅਤੇ ਮੌਤ ਦਰਮਿਆਨ ਲੜ ਰਹੀ ਹੈ।

ਇਹ ਵੀ ਪੜ੍ਹੋ :  ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਪਿਓ ਦੇ ਸਾਹਮਣੇ ਮੌਤ ਦੇ ਮੂੰਹ 'ਚ ਗਈ ਸੁੱਖਾਂ ਲੱਦੀ ਧੀ

PunjabKesari

ਗੰਭੀਰ ਜ਼ਖਮੀ ਲਾੜੀ ਮਨਦੀਪ ਕੌਰ, ਭਾਬੀ ਮਨਜਿੰਦਰ ਕੌਰ ਤੇ ਲਵਪ੍ਰੀਤ ਕੌਰ ਨੂੰ ਭੁੱਚੋ ਦੇ ਹਸਪਾਤਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਵਿਚ 16 ਨਵੰਬਰ ਨੂੰ ਲਾੜਾ ਬਣਿਆ ਗੁਰਇਕਬਾਲ ਸਿੰਘ (30) ਅਤੇ ਉਨ੍ਹਾਂ ਦਾ ਸਾਲਾ ਸੁਬੇਗ ਸਿੰਘ (23) ਵਾਸੀ ਪਿੰਡ ਮਹੋਲੀ ਕਲਾਂ ਜ਼ਿਲ੍ਹਾ ਸੰਗਰੂਰ ਸ਼ਾਮਲ ਹਨ। ਹਾਦਸੇ ਵਿਚ ਮ੍ਰਿਤ 9 ਮਹੀਨੇ ਦੇ ਬੱਚੇ ਦੀ ਪਛਾਣ ਜਗਸੀਰ ਸਿੰਘ ਵਜੋਂ ਹੋਈ ਹੈ। ਗੁਰਇਕਬਾਲ ਗੁਰਦੁਆਰਾ ਕ੍ਰਿਪਾਲ ਸਰ ਸਾਹਿਬ ਵਿਖੇ ਸੇਵਾਦਾਰ ਸਨ।

ਇਹ ਵੀ ਪੜ੍ਹੋ :  ਗੁਰਦਾਸਪੁਰ 'ਚ ਵੱਡੀ ਵਾਰਦਾਤ, ਮਾਸੀ ਦੀ ਕੁੜੀ ਨਾਲ ਬਣੇ ਪ੍ਰੇਮ ਸੰਬੰਧ, ਭਰਾਵਾਂ ਨੇ ਘਰ ਆ ਕੇ ਵੱਢਿਆ ਫ਼ੌਜੀ

PunjabKesari

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵਿਆਹ 'ਚ ਰੁੱਝੇ ਹੋਣ ਕਾਰਣ ਗੁਰਇਕਬਾਲ ਕਾਫੀ ਥੱਕਿਆ ਹੋਇਆ ਸੀ, ਹੋ ਸਕਦਾ ਹੈ ਕਿ ਉਸ ਦੀ ਝਪਕੀ ਲੱਗ ਗਈ ਹੋਵੇ, ਜਿਸ ਕਾਰਣ ਇਹ ਹਾਦਸਾ ਵਾਪਰਿਆ ਹੈ। ਉਧਰ ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਇਹ ਵੀ ਪੜ੍ਹੋ :  ਟਿਕਟਾਕ ਸਟਾਰ ਨੂੰ ਗੋਲ਼ੀ ਮਾਰਨ ਵਾਲੇ ਸ਼ੂਟਰ ਗੈਂਗਸਟਰਾਂ ਦਾ ਵੱਡਾ ਖੁਲਾਸਾ, ਨਿਸ਼ਾਨੇ 'ਤੇ ਸੀ ਭਾਜਪਾ ਨੇਤਾ


Gurminder Singh

Content Editor Gurminder Singh