ਵਿਆਹੁਤਾ ਨੇ ਪੱਖੇ ਨਾਲ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

Friday, Feb 19, 2021 - 02:41 PM (IST)

ਵਿਆਹੁਤਾ ਨੇ ਪੱਖੇ ਨਾਲ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਧਾਰੀਵਾਲ (ਖੋਸਲਾ, ਬਲਬੀਰ)- ਸਹੁਰਾ ਪਰਿਵਾਰ ਤੋਂ ਦੁਖੀ ਵਿਆਹੁਤਾ ਵਲੋਂ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਅੱਤ ਦੁਖਦਾਈ ਸਮਾਚਾਰ ਮਿਲਿਆ ਹੈ। ਸੁੱਚਾ ਸਿੰਘ ਪੁੱਤਰ ਹਜ਼ਾਰਾ ਸਿੰਘ ਵਾਸੀ ਪਿੰਡ ਥੇਹ ਤਿੱਖਾ ਨੇ ਥਾਣਾ ਘੁੰਮਣ ਕਲਾਂ ਦੀ ਪੁਲਸ ਨੂੰ ਦੱਸਿਆ ਕਿ ਉਸਦੀ ਧੀ ਮਨਦੀਪ ਕੌਰ ਦਾ ਵਿਆਹ ਕਰੀਬ 11 ਸਾਲ ਪਹਿਲਾਂ ਮਲਕੀਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਵੜੈਚ ਨਾਲ ਹੋਇਆ ਸੀ ਜਿਸ ਦਾ ਇਕ ਬੇਟਾ ਵੀ ਹੇ।

ਵਿਆਹ ਤੋਂ ਕਰੀਬ ਇਕ ਸਾਲ ਵਾਅਦ ਉਸਦਾ ਜਵਾਈ ਮਲਕੀਤ ਸਿੰਘ ਵਿਦੇਸ਼ ਇੰਗਲੈਂਡ ਚਲਾ ਗਿਆ ਸੀ ਜੋ ਅੱਜ ਤੱਕ ਵਾਪਸ ਨਹੀਂ ਆਇਆ। ਸੁੱਚਾ ਸਿੰਘ ਮੁਤਾਬਕ ਇਸ ਦੌਰਾਨ ਮਲਕੀਤ ਸਿੰਘ ਦਾ ਪਿਤਾ ਸੁੱਚਾ ਸਿੰਘ ਤੇ ਭਰਾ ਹਰਪ੍ਰੀਤ ਸਿੰਘ, ਮਲਕੀਤ ਸਿੰਘ ਨੂੰ ਫੋਨ ’ਤੇ ਭੜਕਾਉਂਦੇ ਰਹਿੰਦੇ ਸਨ, ਜਿਸ ’ਤੇ ਮਲਕੀਤ ਸਿੰਘ ਨੇ ਵੀ ਫੋਨ ਕਰਕੇ ਉਸਦੀ ਧੀ ਮਨਦੀਪ ਕੌਰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਸਭ ਤੋਂ ਦੁਖੀ ਹੋ ਕੇ ਬੀਤੇ ਦਿਨੀਂ ਮਨਦੀਪ ਕੌਰ ਨੇ ਕਮਰੇ ਵਿਚ ਲੱਗੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਉਕਤ ਮਾਮਲੇ ਸਬੰਧੀ ਸਬ ਇੰਸਪੈਕਟਰ ਰਣਦੀਪ ਕੌਰ ਨੇ ਸੁੱਚਾ ਸਿੰਘ ਦੇ ਬਿਆਨਾਂ ’ਤੇ ਮਲਕੀਤ ਸਿੰਘ, ਹਰਪ੍ਰੀਤ ਸਿੰਘ ਤੇ ਸੁੱਚਾ ਸਿੰਘ ਪੁੱਤਰ ਚਰਨ ਸਿੰਘ ਵਾਸੀਆਨ ਪਿੰਡ ਵੜੈਚ ਦੇ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।


author

Gurminder Singh

Content Editor

Related News