ਚਾਈਂ-ਚਾਈਂ ਪੁੱਤ ਦਾ ਵਿਆਹ ਕਰ ਕੈਨੇਡਾ ਭੇਜੀ ਨੂੰਹ ਨੇ ਚਾੜ੍ਹ ਦਿੱਤਾ ਚੰਨ, ਨਹੀਂ ਪਤਾ ਸੀ ਹੋਵੇਗਾ ਇਹ ਕੁੱਝ
Sunday, Dec 10, 2023 - 06:34 PM (IST)

ਫਿਰੋਜ਼ਪੁਰ (ਆਨੰਦ) : ਥਾਣਾ ਮੱਲਾਂਵਾਲਾ ਦੇ ਅਧੀਨ ਆਉਂਦੇ ਪਿੰਡ ਚੰਗਾਲੀ ਕਦੀਮ ਵਿਖੇ ਮੁੰਡੇ ਵਾਲਿਆਂ ਦਾ ਖਰਚ ਕਰਵਾ ਕੇ ਵਿਦੇਸ਼ ਗਈ ਕੁੜੀ ਨੇ ਮੁੰਡੇ ਨੂੰ ਵਿਦੇਸ਼ ਸੱਦਣ ਤੋਂ ਇਨਕਾਰ ਕਰ ਦਿੱਤਾ, ਇਥੇ ਹੀ ਬਸ ਨਹੀਂ ਉਕਤ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ। ਇਸ ਮਾਮਲੇ ਵਿਚ ਪੁਲਸ ਨੇ 4 ਲੋਕਾਂ ਖ਼ਿਲਾਫ 420, 120-ਬੀ, 506 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਗੁਰਮੇਜ ਸਿੰਘ ਨੇ ਦੱਸਿਆ ਕਿ ਦਰਖਾਸਤ ਨੰਬਰ 502 ਸਪੈਸ਼ਲ ਪੀਸੀ ਰਾਹੀਂ ਜੀਤ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਪਿੰਡ ਚੰਗਾਲੀ ਕਦੀਮ ਨੇ ਦੱਸਿਆ ਕਿ ਉਸ ਨੇ ਆਪਣੇ ਲੜਕੇ ਧਰਮਿੰਦਰ ਸਿੰਘ ਦਾ ਵਿਆਹ ਗੁਰਪ੍ਰੀਤ ਕੌਰ ਔਲਖ ਪੁੱਤਰੀ ਵਰਿੰਦਰ ਸਿੰਘ ਨਾਲ ਕੀਤਾ ਸੀ।
ਇਹ ਵੀ ਪੜ੍ਹੋ : ਲਾੜਾ-ਲਾੜੀ ਨਾਲ ਵਾਪਰਿਆ ਵੱਡਾ ਹਾਦਸਾ, ਥਾਰ ਨਾਲ ਟੱਕਰ ਤੋਂ ਬਾਅਦ ਫੁੱਲਾਂ ਵਾਲੀ ਕਾਰ ਦੇ ਉੱਡੇ ਪਰਖੱਚੇ
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਗੁਰਪ੍ਰੀਤ ਕੌਰ ਔਲਖ ਨੂੰ ਆਪਣੇ ਖਰਚੇ ’ਤੇ ਵਿਦੇਸ਼ ਭੇਜਿਆ ਸੀ, ਜੋ ਹੁਣ ਉਸ ਦੇ ਲੜਕੇ ਨੂੰ ਵਿਦੇਸ਼ ਸੱਦਣ ਤੋਂ ਇਨਕਾਰ ਕਰ ਰਹੀ ਹੈ। ਇਸ ਦੌਰਾਨ ਜਦੋਂ ਉਨ੍ਹਾਂ ਵੱਲੋਂ ਆਪਣੇ ਪੈਸੇ ਵਾਪਸ ਮੰਗੇ ਤਾਂ ਮੁਲਜ਼ਮਾਂ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪੁਲਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਮੁਲਜ਼ਮ ਗੁਰਪ੍ਰੀਤ ਕੌਰ, ਮਨਜਿੰਦਰ ਸਿੰਘ ਪਤਨੀ ਵਰਿੰਦਰ ਸਿੰਘ, ਵਰਿੰਦਰ ਸਿੰਘ ਪੁੱਤਰ ਦੀਵਾਨ ਸਿੰਘ, ਕਰਨਬੀਰ ਸਿੰਘ ਪੁੱਤਰ ਵਰਿੰਦਰ ਸਿੰਘ ਵਾਸੀਅਨ ਮਕਾਨ ਨੰਬਰ 11 ਵਾਰਡ ਨੰਬਰ 3 ਖੀਰੀ ਗ੍ਰਾਮ ਬੈਕੁਰ ਮਿਹਰਵਾਨੀ ਕੜਵਾਲ ਸ਼ਿਊਪੁਰ ਮੱਧ ਪ੍ਰਦੇਸ਼ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਵਿਆਹ ਕਰਾਉਣ ਤੇ ਵਿਦੇਸ਼ ਜਾਣ ਦੀ ਚਾਹਤ ’ਚ ਹੈਵਾਨ ਬਣਿਆ ਭਰਾ, ਪੂਰੀ ਘਟਨਾ ਜਾਣ ਉੱਡਣਗੇ ਹੋਸ਼
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8