ਪੰਜਾਬ ਵਿਚ ਮਾਰਕਫੈੱਡ ਕਰੇਗੀ ਮੂੰਗੀ ਦੀ ਸਿੱਧੀ ਖ਼ਰੀਦ, ਤਿਆਰੀਆਂ ਮੁਕੰਮਲ

Wednesday, Jun 01, 2022 - 05:32 PM (IST)

ਪੰਜਾਬ ਵਿਚ ਮਾਰਕਫੈੱਡ ਕਰੇਗੀ ਮੂੰਗੀ ਦੀ ਸਿੱਧੀ ਖ਼ਰੀਦ, ਤਿਆਰੀਆਂ ਮੁਕੰਮਲ

ਚੰਡੀਗੜ੍ਹ ( ਵਿਪਨ ): ਪੰਜਾਬ 'ਚ ਮਾਰਕਫੈੱਡ ਅਤੇ ਮੰਡੀਕਰਨ ਸੁਸਾਇਟੀ ਨੇ ਮੂੰਗੀ ਦੀ ਫ਼ਸਲ ਦੀ ਖ਼ਰੀਦ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਪੰਜਾਬ 'ਚ ਹੁਣ ਤੀਸਰੀ ਫ਼ਸਲ, ਮੂੰਗੀ ਨੂੰ ਵੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਦਿੱਤਾ ਜਾ ਰਿਹਾ ਹੈ, ਜਦਕਿ ਪੰਜਾਬ 'ਚ 1 ਜੂਨ ਤੋਂ ਮੂੰਗੀ ਦੀ ਖ਼ਰੀਦ ਸ਼ੁਰੂ ਕੀਤੀ ਜਾ ਰਹੀ ਹੈ ਪਰ ਇਸ ਵਾਰ ਪੰਜਾਬ ਸਰਕਾਰ ਨੇ ਆੜ੍ਹਤੀਆਂ ਨੂੰ ਇਸ ਤੋਂ ਬਾਹਰ ਰੱਖਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਖ਼ਰੀਦ ਸਿੱਧੇ ਤੌਰ 'ਤੇ ਮਾਰਕਫੈੱਡ ਮਾਰਕੀਟਿੰਗ ਸੋਸਾਇਟੀ ਦੀ ਸਹਿਯੋਗ ਨਾਲ ਕੀਤੀ ਜਾਵੇਗੀ, ਜਿਸ ਲਈ ਮਾਰਕਫੈੱਡ ਨੇ ਮੰਡੀਆਂ 'ਚ ਤਿਆਰੀਆਂ ਮੁਕੰਮਲ ਕਰ ਲਈਆਂ ਹਨ। 

ਇਹ ਵੀ ਪੜ੍ਹੋ- ਪੰਜਾਬ ਦੇ ਆੜ੍ਹਤੀ 10 ਜੂਨ ਤੋਂ ਕਰਨਗੇ ਸੜਕਾਂ ਜਾਮ, ਮੰਡੀਆਂ ਅੱਜ ਤੋਂ ਹੀ ਬੰਦ

ਇਸ ਖਰੀਦ 'ਚ 25 ਫੀਸਦੀ ਹਿੱਸਾ ਕੇਂਦਰ ਸਰਕਾਰ ਦਾ ਅਤੇ 75 ਫੀਸਦੀ ਹਿੱਸਾ ਪੰਜਾਬ ਸਰਕਾਰ ਦਾ ਹੋਵੇਗਾ। ਓਧਰ ਹੀ ਮਾਰਕਫੈੱਡ ਵੱਲੋਂ ਕਿਸਾਨਾਂ ਤੋਂ ਸਿੱਧੀ ਖ਼ਰੀਦ ਕੀਤੀ ਜਾਵੇਗੀ, ਜਿਸ ਦਾ ਮੁੱਲ 7,275 ਰੁਪਏ ਪ੍ਰਤੀ ਕੁਇੰਟਲ ਰੱਖਿਆ ਗਿਆ ਹੈ। ਉਸੇ ਤਰ੍ਹਾਂ ਇਸ ਵਾਰ ਖ਼ਰੀਦ ਦਾ ਸਾਰਾ ਪ੍ਰਬੰਧ ਮਾਰਕਫੈੱਡ ਮਾਰਕੀਟਿੰਗ ਸੁਸਾਇਟੀ ਦੇ ਸਹਿਯੋਗ ਨਾਲ ਕੀਤਾ ਜਾਵੇਗਾ ਅਤੇ ਕਿਸਾਨਾਂ ਨੂੰ ਇਸ ਦੀ ਅਦਾਇਗੀ ਉਸੇ ਤਰ੍ਹਾਂ ਕੀਤੀ ਜਾਵੇਗੀ ਜਿਵੇਂ ਕਣਕ ਦੀ ਕੀਤੀ ਜਾਂਦੀ ਹੈ। ਇਸ ਵਾਰ ਖ਼ਰੀਦ ਵਿਚ ਆੜ੍ਹਤੀਆਂ ਨੂੰ ਬਾਹਰ ਰੱਖ ਕੇ ਮਾਰਕਫੈੱਡ ਆਪਣੇ ਹੀ ਮਜ਼ਦੂਰਾਂ ਤੋਂ ਕੰਮ ਕਰਵਾ ਰਿਹਾ ਹੈ। 

ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਕਾਗਜ਼ੀ ਸਟੈਂਪ ਪੇਪਰਾਂ ਦਾ ਖ਼ਾਤਮਾ, ਈ-ਸਟੈਂਪ ਸਹੂਲਤ ਦੀ ਸ਼ੁਰੂਆਤ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਕਤ ਅਧਿਕਾਰੀਆਂ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ 'ਚ 2 ਖ਼ਰੀਦ ਕੇਂਦਰ ਬਣਾਏ ਗਏ ਹਨ। ਮੋਗਾ ਮੰਡੀ ਅਤੇ ਦੂਸਰੀ ਬੱਧਨੀ ਕਾਲਾ ਮੰਡੀ ਵਿਚ ਇਸ ਵਾਰ ਇਕ ਲੱਖ ਬੋਰੀ ਮਤਲਬ ਕੀ 5 ਹਜ਼ਾਰ ਮੈਟ੍ਰਕ ਟਨ ਮੂੰਗੀ ਦੀ ਆਮਦ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News