ਮਾਰਕਫੈੱਡ ਦੇ ਐੱਮ. ਡੀ. ਦੇ ਸਹੁਰੇ ਸਵਰਣ ਸਿੰਘ ਦਾ ਗੋਲੀ ਮਾਰ ਕੇ ਕਤਲ

Sunday, Nov 18, 2018 - 04:39 PM (IST)

ਮਾਰਕਫੈੱਡ ਦੇ ਐੱਮ. ਡੀ. ਦੇ ਸਹੁਰੇ ਸਵਰਣ ਸਿੰਘ ਦਾ ਗੋਲੀ ਮਾਰ ਕੇ ਕਤਲ

ਪਟਿਆਲਾ : ਮਾਰਕਫੈੱਡ ਦੇ ਐੱਮ. ਡੀ. ਵਰੁਣ ਲੂਜ਼ਮ ਦੇ ਸਹੁਰੇ ਸਵਰਣ ਸਿੰਘ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਦਿੱਤੀ ਹੈ। ਗੋਲੀ ਲੱਗਣ ਤੋਂ ਬਾਅਦ ਸਵਰਣ ਸਿੰਘ ਦੀ ਮੌਤ ਹੋ ਗਈ ਹੈ। ਇਹ ਵਾਰਦਾਤ ਐਤਵਾਰ ਸਵੇਰੇ ਰਾਜਪੁਰੇ ਦੇ ਕੋਲ ਵਾਪਰੀ ਹੈ। ਪਟਿਆਲਾ ਰੇਂਜ ਦੇ ਆਈ. ਜੀ. ਏ. ਐੱਸ. ਰਾਏ ਨੇ ਵਾਰਦਾਤ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਜਿਸ ਸਮੇਂ ਹਮਲਾਵਰਾਂ ਨੇ ਸਵਰਣ ਸਿੰਘ ਨੂੰ ਗੋਲੀ ਮਾਰੀ ਉਸ ਸਮੇਂ ਉਹ ਆਪਣੀ ਕਾਰ ਵਿਚ ਜਾ ਰਹੇ ਸਨ। ਇਸ ਸੰਬੰਧੀ ਹੋਰ ਵੇਰਵਿਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।


Related News