ਭੇਤਭਰੇ ਹਲਾਤਾਂ ''ਚ ਵਿਆਹੁਤਾ ਦੀ ਮੌਤ
Tuesday, Mar 05, 2019 - 12:30 AM (IST)

ਅਜਨਾਲਾ (ਬਾਠ)-ਅੱਜ ਸ਼ਾਮ 8 ਵਜੇ ਦੇ ਕਰੀਬ ਸਥਾਨਕ ਸ਼ਹਿਰ ਦੀ ਵਾਰਡ ਨੰਬਰ 9 'ਚ ਇਕ ਵਿਆਹੁਤਾ ਔਰਤ ਦੀ ਭੇਤਭਰੇ ਹਲਾਤਾਂ 'ਚ ਮੌਤ ਹੋਣ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਥਾਣਾ ਅਜਨਾਲਾ 'ਚ ਲਿਖਤੀ ਸ਼ਿਕਾਇਤਕਰਤਾ ਪੀੜਤ ਸਵਰਨ ਸਿੰਘ ਵਾਸੀ ਅਵਾਣ ਵਸਾਊ ਨੇ ਦੱਸਿਆ ਮੇਰੀ ਲੜਕੀ ਰਾਜਵਿੰਦਰ ਕੌਰ ਦਾ ਵਿਆਹ 8 ਸਾਲ ਪਹਿਲਾਂ ਅਜਨਾਲਾ ਦੇ ਰਹਿਣ ਵਾਲੇ ਪਰਮਜੀਤ ਸਿੰਘ ਨਾਲ ਹੋਇਆ ਸੀ ਅਤੇ ਦੋਵਾਂ ਦੇ ਦੋ ਲੜਕੇ ਹਨ। ਉਨ੍ਹਾਂ ਦੱਸਿਆ ਕਿ ਮੇਰੀ ਛੋਟੀ ਲੜਕੀ ਦੀ ਸ਼ਾਦੀ ਬੀਤੀ 2 ਮਾਰਚ ਨੂੰ ਸੀ ਅਤੇ ਉਸ ਤੋਂ ਬਾਅਦ ਮੈਂ ਖੁਦ ਆਪਣੀ ਲੜਕੀ ਨੂੰ ਉਸਦੀ ਅਜਨਾਲਾ ਸਥਿਤ ਰਿਹਾਇਸ਼ 'ਤੇ ਛੱਡ ਕੇ ਗਿਆ ਸੀ। ਅੱਜ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੀ ਲੜਕੀ ਦੀ ਅਚਾਨਕ ਮੌਤ ਹੋ ਗਈ ਹੈ। ਜਿਸਦੇ ਚੱਲਦਿਆਂ ਉਨ੍ਹਾਂ ਪੁਲਸ ਥਾਣਾ ਅਜਨਾਲਾ ਨੂੰ ਲਿਖਤੀ ਦਰਖਾਸਤ ਕੀਤੀ ਅਤੇ ਪੁਲਸ ਪਾਰਟੀ ਨਾਲ ਮੌਕੇ 'ਤੇ ਜਾ ਕਿ ਦੇਖਿਆ ਤਾਂ ਉਨ੍ਹਾਂ ਨੂੰ ਉੱਥੇ ਆਪਣੀ ਬੇਟੀ ਦੀ ਲਾਸ਼ ਪਈ ਹੋਈ ਮਿਲੀ ਜਿਸਦੇ ਗਲੇ 'ਤੇ ਕੋਈ ਨਿਸ਼ਾਨ ਨਜ਼ਰ ਆ ਰਹੇ ਸਨ।