ਮਾਰਚ ’ਚ ਤਾਪਮਾਨ ਨਾਰਮਲ ਤੋਂ 5 ਤੋਂ 6 ਡਿਗਰੀ ਸੈਲਸੀਅਸ ਜ਼ਿਆਦਾ ਰਹੇਗਾ, ਗਰਮੀ ਵਧੇਗੀ

Monday, Mar 21, 2022 - 02:43 AM (IST)

ਮਾਰਚ ’ਚ ਤਾਪਮਾਨ ਨਾਰਮਲ ਤੋਂ 5 ਤੋਂ 6 ਡਿਗਰੀ ਸੈਲਸੀਅਸ ਜ਼ਿਆਦਾ ਰਹੇਗਾ, ਗਰਮੀ ਵਧੇਗੀ

ਲੁਧਿਆਣਾ (ਸਲੂਜਾ)– ਇਸ ਵਾਰ ਮਾਰਚ ਮਹੀਨੇ ਦੌਰਾਨ ਵੱਧ ਤੋਂ ਵੱਧ ਤਾਪਮਾਨ ਨਾਰਮਲ ਤੋਂ 5 ਤੋਂ 6 ਡਿਗਰੀ ਸੈਲਸੀਅਸ ਜ਼ਿਆਦਾ ਚੱਲ ਰਿਹਾ ਹੈ। ਮਾਰਚ ਵਿਚ ਵੱਧ ਤੋਂ ਵੱਧ ਤਾਪਮਾਨ 1 ਤੋਂ 2 ਡਿਗਰੀ ਸੈਲਸੀਅਸ ਦੇ ਵਾਧੇ ਨਾਲ ਗਰਮੀ ਦਾ ਕਹਿਰ ਵਧ ਸਕਦਾ ਹੈ। ਦੁਪਹਿਰ ਸਮੇਂ ਪੰਜਾਬ ਭਰ ਦੇ ਲੋਕਾਂ ਨੂੰ ਵਧੇ ਤਾਪਮਾਨ ਕਾਰਨ ਲੂ ਦੇ ਕਹਿਰ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਮੌਸਮ ਵਿਭਾਗ ਚੰਡੀਗੜ੍ਹ ਦੇ ਇੰਚਾਰਜ ਡਾ. ਮਨਮੋਹਨ ਸਿੰਘ ਨੇ ‘ਜਗ ਬਾਣੀ’ ਨਾਲ ਗੱਲ ਕਰਦਿਆਂ ਦੱਸਿਆ ਕਿ ਇਸ ਸਮੇਂ ਲੁਧਿਆਣਾ ਸਮੇਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਵੱਧ ਤੋਂ ਵੱਧ ਤਾਪਮਾਨ 30 ਤੋਂ 35 ਡਿਗਰੀ ਸੈਲਸੀਅਸ ਦੇ ਵਿਚਕਾਰ ਚੱਲ ਰਿਹਾ ਹੈ। ਬੀਤੇ ਕੱਲ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਤਾਪਮਾਨ ਮੋਹਾਲੀ ਵਿਚ 38.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮਾਰਚ ਮਹੀਨੇ ਦੀ ਸ਼ੁਰੂਆਤ ’ਚ ਸਵੇਰ ਤੋਂ ਸ਼ਾਮ ਦੇ ਸਮੇਂ ਠੰਡ ਦਾ ਅਹਿਸਾਸ ਹੁੰਦਾ ਰਿਹਾ।

ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਪਾਕਿ ਵਿਰੁੱਧ ਤੀਜੇ ਟੈਸਟ ਲਈ ਪਲੇਇੰਗ-11 ਦਾ ਕੀਤਾ ਐਲਾਨ
ਉਨ੍ਹਾਂ ਦੱਸਿਆ ਕਿ ਪਹਿਲਾਂ ਇੰਨਾ ਤਾਪਮਾਨ ਅਪ੍ਰੈਲ ਮਹੀਨੇ ਦੌਰਾਨ ਰਹਿੰਦਾ ਸੀ ਪਰ ਇਸ ਵਾਰ ਮੌਸਮ ਦੇ ਮਿਜਾਜ਼ ਨੇ ਕਰਵਟ ਲਈ ਹੈ ਅਤੇ ਮਾਰਚ ਮਹੀਨੇ ਦੌਰਾਨ ਹੀ ਤਾਪਮਾਨ ਘੱਟ ਹੋਣ ਦੇ ਬਾਵਜੂਦ ਫੀਲਿੰਗ ਕਿਤੇ ਜ਼ਿਆਦਾ ਦੀ ਹੋਣ ਲੱਗੀ ਹੈ, ਜਿਸ ਨਾਲ ਚੱਲਣ ਵਾਲੀ ਹਵਾਲ ਵੀ ਲੂ ਵਿਚ ਬਦਲਣ ਲੱਗੀ ਹੈ, ਜੇਕਰ ਗਰਮੀ ਦਾ ਕਹਿਰ ਇਸੇ ਤਰ੍ਹਾਂ ਜਾਰੀ ਰਹਿੰਦਾ ਹੈ ਤਾਂ ਪੱਛਮੀ ਚੱਕਰਵਾਤ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ। ਅਪ੍ਰੈਲ ਤੋਂ ਜੂਨ ਮਹੀਨੇ ਦੌਰਾਨ ਤਾਪਮਾਨ 42 ਤੋਂ 46 ਡਿਗਰੀ ਸੈਲਸੀਅਸ ਤੱਕ ਜਾ ਸਕਦਾ ਹੈ। ਮੌਸਮ ਮਾਹਿਰਾਂ ਦਾ ਮੰਨਣਾ ਹੈ ਕਿ ਜਦ ਗਰਮੀ ਦਾ ਕਹਿਰ ਵਧਦਾ ਹੈ ਤਾਂ ਚੰਗੇ ਮਾਨਸੂਨ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਫਿਲਹਾਲ ਹਾਲੇ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ।

ਇਹ ਖ਼ਬਰ ਪੜ੍ਹੋ-ਅਡਵਾਨੀ ਨੇ 8ਵੀਂ ਵਾਰ ਏਸ਼ੀਆਈ ਬਿਲੀਅਰਡਸ ਖਿਤਾਬ ਜਿੱਤਿਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News