ਪੰਜਾਬ ''ਚ ਮਾਰਚ ਮਹੀਨੇ ਵਧਣ ਲੱਗਾ ''ਗਰਮੀ'' ਦਾ ਕਹਿਰ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ

Monday, Mar 21, 2022 - 11:45 AM (IST)

ਪੰਜਾਬ ''ਚ ਮਾਰਚ ਮਹੀਨੇ ਵਧਣ ਲੱਗਾ ''ਗਰਮੀ'' ਦਾ ਕਹਿਰ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ

ਲੁਧਿਆਣਾ (ਸਲੂਜਾ) : ਇਸ ਵਾਰ ਮਾਰਚ ਮਹੀਨੇ ਦੌਰਾਨ ਵੱਧ ਤੋਂ ਵੱਧ ਤਾਪਮਾਨ ਨਾਰਮਲ ਤੋਂ 5 ਤੋਂ 6 ਡਿਗਰੀ ਸੈਲਸੀਅਸ ਜ਼ਿਆਦਾ ਚੱਲ ਰਿਹਾ ਹੈ। ਮਾਰਚ ਵਿਚ ਵੱਧ ਤੋਂ ਵੱਧ ਤਾਪਮਾਨ 1 ਤੋਂ 2 ਡਿਗਰੀ ਸੈਲਸੀਅਸ ਦੇ ਵਾਧੇ ਨਾਲ ਗਰਮੀ ਦਾ ਕਹਿਰ ਵੱਧ ਸਕਦਾ ਹੈ। ਦੁਪਹਿਰ ਸਮੇਂ ਪੰਜਾਬ ਭਰ ਦੇ ਲੋਕਾਂ ਨੂੰ ਵਧੇ ਤਾਪਮਾਨ ਕਾਰਨ ਲੂ ਦੇ ਕਹਿਰ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਮੌਸਮ ਵਿਭਾਗ ਚੰਡੀਗੜ੍ਹ ਦੇ ਇੰਚਾਰਜ ਡਾ. ਮਨਮੋਹਨ ਸਿੰਘ ਨੇ ‘ਜਗ ਬਾਣੀ’ ਨਾਲ ਗੱਲ ਕਰਦਿਆਂ ਦੱਸਿਆ ਕਿ ਇਸ ਸਮੇਂ ਲੁਧਿਆਣਾ ਸਮੇਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਵੱਧ ਤੋਂ ਵੱਧ ਤਾਪਮਾਨ 30 ਤੋਂ 35 ਡਿਗਰੀ ਸੈਲਸੀਅਸ ਦੇ ਵਿਚਕਾਰ ਚੱਲ ਰਿਹਾ ਹੈ।

ਇਹ ਵੀ ਪੜ੍ਹੋ : 'ਭਗਵੰਤ ਮਾਨ' ਨੇ ਖ਼ੁਸ਼ ਕੀਤੇ ਪੰਜਾਬ ਦੇ ਨੌਜਵਾਨ, ਪਹਿਲੀ ਕੈਬਨਿਟ ਬੈਠਕ 'ਚ ਕਰ ਦਿੱਤਾ ਵੱਡਾ ਐਲਾਨ

ਬੀਤੇ ਦਿਨ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਤਾਪਮਾਨ ਮੋਹਾਲੀ ਵਿਚ 38.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮਾਰਚ ਮਹੀਨੇ ਦੀ ਸ਼ੁਰੂਆਤ ’ਚ ਸਵੇਰ ਤੋਂ ਸ਼ਾਮ ਦੇ ਸਮੇਂ ਠੰਡ ਦਾ ਅਹਿਸਾਸ ਹੁੰਦਾ ਰਿਹਾ। ਉਨ੍ਹਾਂ ਦੱਸਿਆ ਕਿ ਪਹਿਲਾਂ ਇੰਨਾ ਤਾਪਮਾਨ ਅਪ੍ਰੈਲ ਮਹੀਨੇ ਦੌਰਾਨ ਰਹਿੰਦਾ ਸੀ ਪਰ ਇਸ ਵਾਰ ਮੌਸਮ ਦੇ ਮਿਜਾਜ਼ ਨੇ ਕਰਵਟ ਲਈ ਹੈ ਅਤੇ ਮਾਰਚ ਮਹੀਨੇ ਦੌਰਾਨ ਹੀ ਤਾਪਮਾਨ ਘੱਟ ਹੋਣ ਦੇ ਬਾਵਜੂਦ ਫੀਲਿੰਗ ਕਿਤੇ ਜ਼ਿਆਦਾ ਦੀ ਹੋਣ ਲੱਗੀ ਹੈ, ਜਿਸ ਨਾਲ ਚੱਲਣ ਵਾਲੀ ਹਵਾ ਵੀ ਲੂ ਵਿਚ ਬਦਲਣ ਲੱਗੀ ਹੈ, ਜੇਕਰ ਗਰਮੀ ਦਾ ਕਹਿਰ ਇਸੇ ਤਰ੍ਹਾਂ ਜਾਰੀ ਰਹਿੰਦਾ ਹੈ ਤਾਂ ਪੱਛਮੀ ਚੱਕਰਵਾਤ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ 'ਚ ਥਾਂ ਨਾ ਮਿਲਣ 'ਤੇ 'ਅਮਨ ਅਰੋੜਾ' ਦਾ ਬਿਆਨ ਆਇਆ ਸਾਹਮਣੇ, ਮੀਡੀਆ ਨੂੰ ਆਖੀ ਇਹ ਗੱਲ

ਅਪ੍ਰੈਲ ਤੋਂ ਜੂਨ ਮਹੀਨੇ ਦੌਰਾਨ ਤਾਪਮਾਨ 42 ਤੋਂ 46 ਡਿਗਰੀ ਸੈਲਸੀਅਸ ਤੱਕ ਜਾ ਸਕਦਾ ਹੈ। ਮੌਸਮ ਮਾਹਿਰਾਂ ਦਾ ਮੰਨਣਾ ਹੈ ਕਿ ਜਦੋਂ ਗਰਮੀ ਦਾ ਕਹਿਰ ਵੱਧਦਾ ਹੈ ਤਾਂ ਚੰਗੇ ਮਾਨਸੂਨ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਫਿਲਹਾਲ ਹਾਲੇ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News