ਮਕਸੂਦਾਂ ਬੰਬ ਬਲਾਸਟ: ਅੱਤਵਾਦੀ ਕਸ਼ਮੀਰੀ ਅਦਾਲਤ 'ਚ ਪੇਸ਼, 4 ਦਿਨਾਂ ਦੇ ਪੁਲਸ ਰਿਮਾਂਡ 'ਤੇ

11/08/2018 4:04:25 PM

ਜਲੰਧਰ (ਸੋਨੂੰ)— ਮਕਸੂਦਾਂ ਬੰਬ ਬਲਾਸਟ ਦੇ ਮਾਮਲੇ 'ਚ ਫੜੇ ਗਏ ਦੋ ਦੋਸ਼ੀ ਕਸ਼ਮੀਰੀ ਵਿਦਿਆਰਥੀਆਂ ਨੂੰ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਦੋਹਾਂ ਨੂੰ 4 ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਦੱਸਣਯੋਗ ਹੈ ਕਿ ਥਾਣਾ ਡਿਵੀਜ਼ਨ ਨੰਬਰ-1 ਦੀ ਪੁਲਸ ਨੇ ਪੁੱਛਗਿੱਛ ਲਈ ਅਦਾਲਤ ਤੋਂ 5 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਅਦਲਾਤ ਨੇ 4 ਦਿਨ ਦਾ ਰਿਮਾਂਡ ਦਿੱਤਾ ਹੈ। 

ਜ਼ਾਕਿਰ ਮੂਸਾ ਦੇ ਸੰਗਠਨ ਨਾਲ ਜੁੜੇ ਨੇ ਦੋਸ਼ੀ
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਫੜੇ ਗਏ ਸੇਂਟ ਸੋਲਜਰ ਕਾਲਜ ਦੇ ਦੋ ਕਸ਼ਮੀਰੀ ਵਿਦਿਆਰਥੀਆਂ ਨੇ ਪੁਲਸ ਪੁੱਛਗਿੱਛ 'ਚ ਕਬੂਲ ਕੀਤਾ ਹੈ ਕਿ ਮਕਸੂਦਾਂ ਥਾਣੇ 'ਚ ਇਕ ਤੋਂ ਬਾਅਦ ਇਕ ਹੋਏ 4 ਧਮਾਕੇ ਅੰਸਾਰ ਗਜ਼ਵਤ ਉੱਲ ਹਿੰਦ ਯਾਨੀ ਹਿੰਦੁਸਤਾਨ ਦੇ ਖਿਲਾਫ ਜੰਗ ਨਾਮਕ ਸੰਗਠਨ ਦੇ ਸਰਗਨਾ ਅਤੇ ਅਲਕਾਇਦਾ ਦੇ ਸਾਬਕਾ ਕਮਾਂਡਰ ਜ਼ਾਕਿਰ ਮੂਸਾ ਦੇ ਗੁਰਗੋ ਨੇ ਕਰਵਾਏ ਸਨ। ਇਨ੍ਹਾਂ ਦੀ ਪਛਾਣ ਸ਼ਾਹਿਦ ਕਿਊਮ ਪੁੱਤਰ ਅਬਦੁਲ ਕਿਊਮ ਵਾਸੀ ਨੂਰਪੁਰ ਅਤੇ ਫਾਜ਼ਿਲ ਬਸ਼ੀਰ ਪੁੱਤਰ ਅਹਿਦ ਪੀਚੂ ਵਾਸੀ ਘਾਟ ਮੁਹੱਲਾ ਆਵੰਤੀਪੁਰਾ ਜੰਮੂ-ਕਸ਼ਮੀਰ ਦੇ ਤੌਰ 'ਤੇ ਹੋਈ ਹੈ। ਇਨ੍ਹਾਂ ਦੇ ਸੰਬੰਧ ਜ਼ਾਕਿਰ ਮੂਸਾ ਦੇ ਨਾਲ ਹਨ। 

ਜਲੰਧਰ ਦੇ ਕਾਲਜਾਂ 'ਚ ਅੱਤਵਾਦ ਦੇ ਇੰਜੀਨੀਅਰ ਤਿਆਰ ਕਰ ਰਿਹਾ ਸੀ ਮੂਸਾ
ਦਰਅਸਲ ਅੱਤਵਾਦੀ ਜ਼ਾਕਿਰ ਮੂਸਾ ਜਲੰਧਰ ਦੇ ਕਾਲਜਾਂ 'ਚ ਅੱਤਵਾਦ ਦੇ ਇੰਜੀਨੀਅਰ ਤਿਆਰ ਕਰ ਰਿਹਾ ਸੀ। ਜਲੰਧਰ ਦੇ ਦੋ ਇੰਜੀਨੀਅਰਿੰਗ ਕਾਲਜ ਸੀਟੀ ਇੰਸਟੀਚਿਊਟ ਅਤੇ ਸੇਂਟ ਸੋਲਜਰ ਕਾਲਜ ਆਫ ਇੰਜੀਨਅਰਿੰਗ ਐਂਡ ਤਕਨਾਲਜੀ ਨੂੰ ਉਹ ਆਪਣੇ ਅੱਤਵਾਦੀਆਂ ਦੀ ਸੁਰੱਖਿਆ ਅਤੇ ਸ਼ਰਨ ਸਥਾਨ ਦੇ ਰੂਪ 'ਚ ਇਸਤੇਮਾਲ ਕਰ ਰਿਹਾ ਸੀ। ਇਸ ਤੋਂ ਪਹਿਲਾਂ ਵੀ ਇਸ ਸੰਗਠਨ ਦੇ ਗ੍ਰਿਫਤਾਰ 2 ਅੱਤਵਾਦੀ ਸਿਟੀ ਇੰਸਟੀਚਿਊਟ ਤਾਂ ਇਕ ਅੱਤਵਾਦੀ ਸੇਂਟ ਸੋਲਜਰ ਗਰੁੱਪ ਦਾ ਸੀ। ਮਕਸੂਦਾਂ ਥਾਣਾ ਬੰਬ ਕਾਂਡ 'ਚ ਵੀ ਸੇਂਟ ਸੋਲਜਰ ਗਰੁੱਪ ਦੇ ਹੀ ਦੋਵੇਂ ਦੋਸ਼ੀ ਅੱਤਵਾਦੀ ਨਿਕਲੇ।


shivani attri

Content Editor

Related News