ਰੇਲ ਯਾਤਰੀਆਂ ਲਈ ਬੁਰੀ ਖ਼ਬਰ, ਦਿੱਲੀ ''ਚ ਚੱਲ ਰਹੇ ਰੀ-ਮਾਡਲਿੰਗ ਕਾਰਨ ਰੱਦ ਰਹਿਣਗੀਆਂ ਕਈ ਗੱਡੀਆਂ

Monday, Dec 05, 2022 - 01:38 PM (IST)

ਫਿਰੋਜ਼ਪੁਰ (ਮਲਹੋਤਰਾ) : ਪਟੇਲ ਨਗਰ ਦਿੱਲੀ ਵਿਚ ਰੇਲਵੇ ਵਿਭਾਗ ਵੱਲੋਂ ਟਰੈਕ ਰੀ-ਮਾਡਲਿੰਗ ਦਾ ਕੰਮ 3 ਦਸੰਬਰ ਤੋਂ ਸ਼ੁਰੂ ਕੀਤਾ ਗਿਆ ਹੈ, ਜੋ 21 ਦਸੰਬਰ ਤੱਕ ਜਾਰੀ ਰਹੇਗਾ। ਇਸ ਦੌਰਾਨ ਕਈ ਰੇਲਗੱਡੀਆਂ ਪ੍ਰਭਾਵਿਤ ਹੋਣਗੀਆਂ। ਉਤਰ ਰੇਲਵੇ ਹੈਡਕੁਆਟਰ ਵੱਲੋਂ ਜਾਰੀ ਸੂਚਨਾ ਦੇ ਮੁਤਾਬਕ ਇਸ ਬਲਾਕ ਦੇ ਕਾਰਨ ਉਤਰ ਰੇਲਵੇ ਦੇ ਵੱਖ-ਵੱਖ ਮੰਡਲਾਂ ਨਾਲ ਸਬੰਧਤ 27 ਰੇਲਗੱਡੀਆਂ ਪੂਰੀ ਤਰ੍ਹਾਂ ਰੱਦ ਰਹਿਣਗੀਆਂ, ਜਿਨ੍ਹਾਂ ’ਚੋਂ ਜ਼ਿਆਦਾਤਰ ਦਿੱਲੀ ਮੰਡਲ ਨਾਲ ਸਬੰਧਤ ਹਨ।

ਇਹ ਵੀ ਪੜ੍ਹੋ- ਪਤਨੀ ਤੇ ਸਾਲੇ ਤੋਂ ਦੁਖ਼ੀ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ ਬਣਾ ਦੱਸੀਆਂ ਕਰਤੂਤਾਂ

ਇਸ ਤੋਂ ਇਲਾਵਾ ਫਿਰੋਜ਼ਪੁਰ-ਛਿੰਦਵਾੜਾ ਨੂੰ ਉਕਤ ਦਿਨਾਂ ਦੌਰਾਨ ਦਿੱਲੀ ਤੋਂ ਵਾਇਆ ਮਥੁਰਾ, ਅਲਵਰ, ਰੇਵਾੜੀ, ਅਸਥਲ ਬੋਹਰ ਦੇ ਰਸਤੇ, ਜੰਮੂਤਵੀ-ਤਿਰੁਪਤੀ ਰੇਲਗੱਡੀ ਨੂੰ ਵਾਇਆ ਨਵੀਂ ਦਿੱਲੀ, ਪਲਵਲ ਦੇ ਰਸਤੇ, ਚੰਡੀਗੜ੍ਹ-ਬਾਂਦਰਾ ਟਰਮੀਨਲ ਨੂੰ ਵਾਇਆ ਮਥੁਰਾ, ਰੇਵਾੜੀ, ਅਸਥਲ ਬੋਹਰ, ਰੋਹਤਕ ਦੇ ਰਸਤੇ, ਦੁਰਗ ਐਕਸਪ੍ਰੈੱਸ ਨੂੰ ਵਾਇਆ ਆਦਰਸ਼ ਨਗਰ-ਨਵੀਂ ਦਿੱਲੀ ਦੇ ਰਸਤੇ ਕੱਢਿਆ ਜਾਵੇਗਾ।

ਇਹ ਵੀ ਪੜ੍ਹੋ- ਮੁਕਤਸਰ 'ਚ ਔਰਤ ਨੇ ਬੱਚੇ ਸਮੇਤ ਨਹਿਰ 'ਚ ਮਾਰੀ ਛਾਲ, ਬਚਾਅ ਲਈ ਆਇਆ ਵਿਅਕਤੀ ਵੀ ਰੁੜ੍ਹਿਆ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News