ਹਾਦਸੇ ਦੇ 40 ਘੰਟੇ ਬਾਅਦ ਵੀ ਪ੍ਰੇਸ਼ਾਨੀ ਜਾਰੀ: ਸ਼ਤਾਬਦੀ ਸਣੇ ਕਈ ਟਰੇਨਾਂ ਨੇ ਕਰਵਾਈ 7-8 ਘੰਟੇ ਲੰਬੀ ਉਡੀਕ
Tuesday, Jun 04, 2024 - 05:28 AM (IST)
ਜਲੰਧਰ (ਪੁਨੀਤ) – ਅੰਬਾਲਾ ਦੇ ਰਸਤੇ ਸਾਧੂਗੜ੍ਹ ਅਤੇ ਸਰਹਿੰਦ ਕੋਲ ਮਾਲਗੱਡੀਆਂ ਦੀ ਟੱਕਰ ਦੇ ਬਾਅਦ ਰੇਲ ਟਰੈਕ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ, ਜਿਸ ਕਾਰਨ ਅੱਜ ਵੀ ਯਾਤਰੀਆਂ ਨੂੰ ਰਾਹਤ ਨਹੀਂ ਮਿਲ ਸਕੀ। ਐਤਵਾਰ ਸਵੇਰੇ 3.30 ਵਜੇ ਹੋਏ ਹਾਦਸੇ ਤੋਂ ਬਾਅਦ ਟਰੇਨਾਂ ਦੇ ਲੇਟ ਹੋਣ ਦਾ ਜੋ ਸਿਲਸਿਲਾ ਸ਼ੁਰੂ ਹੋਇਆ ਸੀ, ਉਸ ਦੇ 40 ਘੰਟੇ ਬਾਅਦ ਵੀ ਦਿੱਕਤਾਂ ਜਾਰੀ ਰਹੀਆਂ, ਹਾਲਾਂਕਿ ਰੇਲ ਪ੍ਰਸ਼ਾਸਨ ਵੱਲੋਂ ਟਰੈਕ ਬਹਾਲ ਹੋਣ ਸਬੰਧੀ ਦੱਸਿਆ ਜਾ ਰਿਹਾ ਹੈ ਪਰ ਕਈ ਅਹਿਮ ਟਰੇਨਾਂ ਅਜੇ ਵੀ ਦੇਰੀ ਨਾਲ ਪਹੁੰਚ ਰਹੀਆਂ ਹਨ, ਜੋ ਕਿ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੀਆਂ ਹਨ।
ਇਹ ਵੀ ਪੜ੍ਹੋ- ਦਰਦਨਾਕ ਹਾਦਸਾ: ਤੇਜ਼ ਰਫਤਾਰ ਕਾਰ ਨੇ ਦੋਪਹੀਆ ਵਾਹਨਾਂ ਨੂੰ ਮਾਰੀ ਜ਼ੋਰਦਾਰ ਟੱਕਰ, 3 ਦੀ ਮੌਤ
ਸਭ ਤੋਂ ਵੱਧ ਦੇਰੀ ਨਾਲ ਪੁੱਜੀ 14682 ਜਲੰਧਰ ਇੰਟਰਸਿਟੀ ਐਕਸਪ੍ਰੈੱਸ 4.35 ਦੀ ਥਾਂ 10.40 ਵਜੇ ਪੁੱਜੀ ਅਤੇ 6.10 ਘੰਟੇ ਲੇਟ ਰਹੀ, ਜਦਕਿ ਜੰਮੂ ਰੂਟ ਦੀ 18309 ਆਪਣੇ ਨਿਰਧਾਰਿਤ ਸਮੇਂ 6.40 ਤੋਂ ਲੱਗਭਗ ਸਾਢੇ 8 ਘੰਟੇ ਲੇਟ ਰਹੀ ਅਤੇ 2.22 ’ਤੇ ਪਹੁੰਚੀ। ਇਨ੍ਹਾਂ ਟਰੇਨਾਂ ਵਿਚ 12716 ਸੱਚਖੰਡ ਆਪਣੇ ਨਿਰਧਾਰਿਤ ਸਮੇਂ 6.35 ਤੋਂ 8.12 ਘੰਟੇ ਲੇਟ ਰਹਿੰਦੇ ਹੋਏ 2.07 ਵਜੇ ਪੁੱਜੀ।.
ਇਹ ਵੀ ਪੜ੍ਹੋ- ਜਨਮਦਿਨ ਦਾ ਕੇਕ ਲਿਆਉਣ 'ਚ ਦੇਰੀ ਤੋਂ ਨਾਰਾਜ਼ ਪਤੀ ਨੇ ਪਤਨੀ ਅਤੇ ਬੇਟੇ ਨੂੰ ਮਾਰਿਆ ਚਾਕੂ
ਸੁਪਰਫਾਸਟ ਗੱਡੀਆਂ ਵਿਚ ਸ਼ਾਮਲ ਗੱਡੀਆਂ ਸਮੇਤ ਕਈ ਅਹਿਮ ਟਰੇਨਾਂ 4-6 ਘੰਟੇ ਦੀ ਦੇਰੀ ਨਾਲ ਪਹੁੰਚ ਰਹੀਆਂ ਹਨ, ਜਿਸ ਕਾਰਨ ਭਿਆਨਕ ਗਰਮੀ ਵਿਚ ਯਾਤਰੀਆਂ ਦਾ ਬੁਰਾ ਹਾਲ ਹੁੰਦਾ ਰਿਹਾ। ਇਸ ਸਿਲਸਿਲੇ ਵਿਚ ਅੱਜ ਟਰੇਨ ਨੰਬਰ 18237 ਛੱਤੀਸਗੜ੍ਹ ਐਕਸਪ੍ਰੈੱਸ ਆਪਣੇ ਨਿਰਧਾਰਿਤ ਸਮੇਂ ਸਵੇਰੇ 4.50 ਤੋਂ 3.38 ਘੰਟੇ ਦੀ ਦੇਰੀ ਨਾਲ 7.48 ਵਜੇ ਪੁੱਜੀ। ਟਰੇਨ ਨੰਬਰ 14631 ਅੰਮ੍ਰਿਤਸਰ ਐਕਸਪ੍ਰੈੱਸ 6.20 ਤੋਂ 2 ਘੰਟੇ ਦੀ ਦੇਰੀ ਨਾਲ 8.25, 13005 ਹਾਵੜਾ-ਅੰਮ੍ਰਿਤਸਰ ਮੇਲ 2 ਘੰਟੇ, ਹਿਸਾਰ-ਅੰਮ੍ਰਿਤਸਰ ਐਕਸਪ੍ਰੈੱਸ 14653, 5.50 ਤੋਂ 4.10 ਘੰਟੇ ਦੀ ਦੇਰੀ ਨਾਲ 9.20 ’ਤੇ ਪੁੱਜੀ।
ਇਹ ਵੀ ਪੜ੍ਹੋ- ਗੈਂਗਸਟਰ ਗੋਲਡੀ ਬਰਾੜ ਦੀ ਕਥਿਤ ਆਡੀਓ ਵਾਇਰਲ; ਸਿੱਧੂ ਮੂਸੇਵਾਲਾ ਦੇ ਕਤਲ ਦੀ ਦੱਸੀ ਵਜ੍ਹਾ
ਜਲੰਧਰ ਦੀ ਅਹਿਮ ਗੱਡੀ ਇੰਟਰਸਿਟੀ ਸਮੇਤ 12054 ਰਹੀ ਰੱਦ
ਅੰਮ੍ਰਿਤਸਰ ਤੋਂ ਚੱਲ ਕੇ ਹਰਿਦੁਆਰ ਜਾਣ ਵਾਲੀ ਗੱਡੀ ਨੰਬਰ 12054 ਹਰਿਦੁਆਰ ਜਨ-ਸ਼ਤਾਬਦੀ ਐਕਸਪ੍ਰੈੱਸ ਨੂੰ ਰੱਦ ਕੀਤਾ ਗਿਆ। ਉਥੇ ਹੀ, ਜਲੰਧਰ ਤੋਂ ਬਣ ਕੇ ਚੱਲਣ ਵਾਲੀ ਅਹਿਮ ਗੱਡੀ ਨੰਬਰ 12460 ਵੀ ਅੱਜ ਰੱਦ ਰਹੀ, ਜੋ ਕਿ ਯਾਤਰੀਆਂ ਲਈ ਭਾਰੀ ਪ੍ਰੇਸ਼ਾਨੀ ਦਾ ਕਾਰਨ ਬਣਿਆ। ਜਲੰਧਰ ਤੋਂ ਦਿੱਲੀ ਜਾਣ ਵਾਲੇ ਯਾਤਰੀ ਆਮ ਤੌਰ ’ਤੇ 12460 ਨੂੰ ਖਾਸ ਮਹੱਤਵ ਦਿੰਦੇ ਹਨ ਕਿਉਂਕਿ ਉਕਤ ਗੱਡੀ ਜਲੰਧਰ ਤੋਂ ਬਣ ਕੇ ਚੱਲਦੀ ਹੈ ਅਤੇ ਇਸ ਗੱਡੀ ਵਿਚ ਜਨਰਲ ਟਿਕਟ ਜ਼ਰੀਏ ਸੀਟ ਆਸਾਨੀ ਨਾਲ ਮਿਲ ਜਾਂਦੀ ਹੈ।
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਵਿਧਾਨ ਸਭਾ ਉਪ-ਚੋਣਾਂ ਦੀ ਤਸਵੀਰ ਵੀ ਹੋਵੇਗੀ ਸਾਫ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e