ਹੜ੍ਹ ਕਾਰਨ ਕਈ ਟਰੇਨਾਂ ਹੋਈਆਂ ਰੱਦ
Friday, Aug 18, 2017 - 09:35 PM (IST)
ਜੈਤੋ/ਪੰਜਾਬ— ਉੱਤਰ ਰੇਲਵੇ ਨੇ ਕਟਿਆਰ ਰੇਲਵੇ ਡਿਵੀਜ਼ਨ ਖੇਤਰ 'ਚ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਉੱਤਰ ਰੇਲਵੇ ਦੇ ਸੂਤਰਾਂ ਨੇ ਸ਼ੁੱਕਰਵਾਰ ਇਥੇ ਦੱਸਿਆ ਕਿ 19 ਅਗਸਤ ਨੂੰ ਜਲੰਧਰ ਕੈਂਟ ਕਟਿਆਰ ਸਪੈਸ਼ਲ ਟਰੇਨ ਅਤੇ 12 ਹੋਰ ਟਰੇਨਾਂ ਨੂੰ ਰੱਦ ਕੀਤਾ ਗਿਆ ਹੈ। 20 ਅਗਸਤ ਤੋਂ ਕਾਮਾ ਬਿਆਸ ਕਟਰਾ, ਚੰਡੀਗੜ੍ਹ, ਡਿਬਰੂਗੜ ਐਕਸਪ੍ਰੈਸ ਸਮੇਤ ਕਈ ਖੇਤਰਾਂ ਦੀਆਂ 14 ਟਰੇਨਾਂ ਨੂੰ ਰੱਦ ਕੀਤਾ ਗਿਆ ਹੈ।
