ਪੰਜਾਬ ਦੇ ਇਹ ਰਸਤੇ ਹੋ ਸਕਦੇ ਨੇ ਬੰਦ, ਲੋਕਾਂ ਲਈ ਖੜ੍ਹੀ ਹੋਵੇਗੀ ਵੱਡੀ ਮੁਸੀਬਤ!

Friday, Mar 14, 2025 - 11:42 AM (IST)

ਪੰਜਾਬ ਦੇ ਇਹ ਰਸਤੇ ਹੋ ਸਕਦੇ ਨੇ ਬੰਦ, ਲੋਕਾਂ ਲਈ ਖੜ੍ਹੀ ਹੋਵੇਗੀ ਵੱਡੀ ਮੁਸੀਬਤ!

ਜਲੰਧਰ (ਖੁਰਾਣਾ)–ਸਤਲੁਜ ਦਰਿਆ ਦੇ ਪਾਣੀ ਨੂੰ ਪਾਈਪਾਂ ਜ਼ਰੀਏ ਜਲੰਧਰ ਤਕ ਲਿਆ ਕੇ ਅਤੇ ਉਸ ਨੂੰ ਪੀਣ ਯੋਗ ਬਣਾ ਕੇ ਘਰਾਂ ਵਿਚ ਸਪਲਾਈ ਕਰਨ ਵਾਲੇ ਸਰਫੇਸ ਵਾਟਰ ਪ੍ਰਾਜੈਕਟ ’ਤੇ ਹੁਣ ਤੇਜ਼ ਰਫ਼ਤਾਰ ਨਾਲ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਕੰਪਨੀ ਦੇ ਪ੍ਰਤੀਨਿਧੀਆਂ ਨਾਲ ਬੀਤੇ ਦਿਨ ਮੇਅਰ ਵਿਨੀਤ ਧੀਰ ਨੇ ਇਕ ਮੀਟਿੰਗ ਕੀਤੀ, ਜਿਸ ਦੌਰਾਨ ਕੰਪਨੀ ਨੂੰ ਡੈੱਡਲਾਈਨ ਜਾਰੀ ਕੀਤੀ ਗਈ ਕਿ 10 ਦਿਨਾਂ ਅੰਦਰ ਸੜਕਾਂ ਨੂੰ ਪੁੱਟਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇ ਅਤੇ ਅਗਲੇ 100 ਦਿਨ ਯਾਨੀ 30 ਜੂਨ ਤਕ ਪਾਈਪ ਪਾਉਣ ਦਾ ਕੰਮ ਪੂਰਾ ਕਰ ਲਿਆ ਜਾਵੇ। ਮੇਅਰ ਦੀ ਡੈੱਡਲਾਈਨ ਦੇ ਬਾਅਦ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਸ ਪ੍ਰਾਜੈਕਟ ਤਹਿਤ ਪਾਈਪ ਪਾਉਣ ਲਈ ਸ਼ਹਿਰ ਦੀਆਂ ਕਈ ਮੇਨ ਸੜਕਾਂ ਨੂੰ ਪੁੱਟਿਆ ਜਾਵੇਗਾ। ਇਸ ਤੋਂ ਸਾਫ਼ ਹੈ ਕਿ ਇਹ ਪ੍ਰਾਜੈਕਟ ਆਉਣ ਵਾਲੇ ਕੁਝ ਮਹੀਨਿਆਂ ਲਈ ਸ਼ਹਿਰ ਲਈ ਸਿਰਦਰਦੀ ਬਣਿਆ ਰਹੇਗਾ ਪਰ ਇੰਨਾ ਜ਼ਰੂਰ ਹੈ ਕਿ ਜੇਕਰ ਕੰਪਨੀ ਨੇ ਤੇਜ਼ ਰਫ਼ਤਾਰ ਨਾਲ ਕੰਮ ਕੀਤਾ ਤਾਂ ਪ੍ਰਾਜੈਕਟ ਦਾ ਕੰਮ ਜਲਦ ਖ਼ਤਮ ਵੀ ਹੋ ਸਕਦਾ ਹੈ।

ਜ਼ਿਕਰਯੋਗ ਹੈ ਕਿ ਇਹ ਪ੍ਰਾਜੈਕਟ ਕੁੱਲ੍ਹ 808 ਕਰੋੜ ਰੁਪਏ ਦਾ ਸੀ, ਜਿਸ ਵਿਚੋਂ ਐੱਲ. ਐਂਡ ਟੀ. ਕੰਪਨੀ ਨੇ 465 ਕਰੋੜ ਰੁਪਏ ਨਾਲ ਜਿੱਥੇ ਪਾਈਪ ਪਾਉਣੇ ਸਨ, ਉਥੇ ਹੀ 5 ਅੰਡਰਗਰਾਊਂਡ ਵਾਟਰ ਟੈਂਕ ਅਤੇ ਟ੍ਰੀਟਮੈਂਟ ਪਲਾਂਟ ਬਣਾਏ ਜਾਣੇ ਸਨ।  ਪ੍ਰਾਜੈਕਟ 30 ਮਹੀਨਿਆਂ ਵਿਚ ਪੂਰਾ ਹੋਣਾ ਸੀ ਪਰ ਕਈ ਸਾਲ ਬੀਤ ਜਾਣ ਦੇ ਬਾਅਦ ਅਜੇ ਤਕ ਅੱਧਾ ਕੰਮ ਵੀ ਪੂਰਾ ਨਹੀਂ ਹੋ ਸਕਿਆ। ਕੰਪਨੀ ਦੇ ਮੁਤਾਬਕ ਕੁੱਲ 98 ਕਿਲੋਮੀਟਰ ਲੰਮੀ ਸੜਕ ’ਤੇ ਪਾਏ ਜਾਣੇ ਹਨ, ਜਦੋਂ ਕਿ ਅਜੇ ਤਕ 48 ਕਿਲੋਮੀਟਰ ਸੜਕਾਂ ’ਤੇ ਹੀ ਪਾਈਪ ਪਾਏ ਜਾ ਸਕੇ ਹਨ, ਬਾਕੀ 50 ਕਿਲੋਮੀਟਰ ਸੜਕਾਂ ਦਾ ਕੰਮ ਹੁਣ 100 ਦਿਨਾਂ ਵਿਚ ਪੂਰਾ ਹੋਵੇਗਾ ਜਾਂ ਨਹੀਂ, ਵੇਖਣ ਵਾਲੀ ਗੱਲ ਹੋਵੇਗੀ।

ਇਹ ਵੀ ਪੜ੍ਹੋ : ਕਾਂਗਰਸ 'ਚ ਵਧੀ ਹਲਚਲ: ਬਘੇਲ ਨੇ ਧੜੇਬੰਦੀ ਖ਼ਤਮ ਕਰਨ ਦੀ ਦਿੱਤੀ ਨਸੀਹਤ, 2027 ਦੀ ਤਿਆਰੀ ਲਈ ਦਿੱਤੇ ਗੁਰਮੰਤਰ

PunjabKesari

ਜਲਦ ਸ਼ਹਿਰ ਦੇ ਇਨ੍ਹਾਂ 7 ਹਿੱਸਿਆਂ ਵਿਚ ਇਨ੍ਹਾਂ ਸੜਕਾਂ ਨੂੰ ਪੁੱਟਿਆ ਜਾਵੇਗਾ
ਹੁਣ ਆਉਣ ਵਾਲੇ ਦਿਨਾਂ ਵਿਚ ਇਕੱਠਾ ਸ਼ਹਿਰ ਦੀਆਂ 7 ਮੇਨ ਸੜਕਾਂ ਨੂੰ ਪੁੱਟਿਆ ਜਾਣਾ ਹੈ, ਜਿਸ ਬਾਬਤ ਕੰਪਨੀ ਨੂੰ ਨਿਰਦੇਸ਼ ਜਾਰੀ ਕੀਤੇ ਹਨ ਅਤੇ ਕਿਹਾ ਹੈ ਕਿ 10 ਦਿਨਾਂ ਬਾਅਦ ਉਹ ਇਕ ਹੀ ਦਿਨ ਵਿਚ ਸਾਰੀਆਂ 7 ਥਾਵਾਂ ’ਤੇ ਚੱਲ ਰਹੇ ਕੰਮ ਨੂੰ ਵੇਖਣ ਜਾਣਗੇ।
-ਕਪੂਰਥਲਾ ਚੌਕ ਤੋਂ ਡਾ. ਅੰਬੇਡਕਰ (ਚਿਕਚਿਕ ਵਾਲੀ ਸਾਈਡ)
-ਗੁਰੂ ਰਵਿਦਾਸ ਚੌਕ ਤੋਂ ਮਾਡਲ ਟਾਊਨ ਸ਼ਮਸ਼ਾਨਘਾਟ ਦੇ ਪਿੱਛੇ ਤਕ
-ਮਾਡਲ ਟਾਊਨ ਵਾਟਰ ਟੈਂਕ ਤੋਂ ਮੈਨਬ੍ਰੋ ਚੌਕ
-ਮੈਨਬ੍ਰੋ ਚੌਕ ਤੋਂ ਗੁਰੂ ਰਵਿਦਾਸ ਚੌਕ
-ਦੀਪ ਨਗਰ
-ਕਿਸ਼ਨਪੁਰਾ-ਕਾਜ਼ੀ ਮੰਡੀ ਰੋਡ
-ਦਕੋਹਾ ਫਾਟਕ
-ਅਰਮਾਨ ਨਗਰ
-ਜੇ. ਪੀ. ਨਗਰ (ਮਿੱਠੂ ਬਸਤੀ ਰੋਡ)
-ਕਬੀਰ ਵਿਹਾਰ
-ਰਾਜ ਨਗਰ ਗੁੱਜਾਪੀਰ ਰੋਡ
-ਅੱਡਾ ਹੁਸ਼ਿਆਰਪੁਰ-ਕਿਸ਼ਨਪੁਰਾ
-ਵੇਰਕਾ ਮਿਲਕ ਪਲਾਂਟ

PunjabKesari

ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: ਰਿਹਾਇਸ਼ੀ ਇਲਾਕੇ ਦੀ ਫੈਕਟਰੀ 'ਚੋਂ ਅਮੋਨੀਆ ਗੈਸ ਲੀਕ, ਪਈਆਂ ਭਾਜੜਾਂ
ਬਰਸਾਤਾਂ ਤੋਂ ਬਾਅਦ ਸੜਕਾਂ ਨੂੰ ਬਣਾਉਣ ਦਾ ਕੰਮ ਕੀਤਾ ਜਾਵੇਗਾ ਸ਼ੁਰੂ : ਮੇਅਰ
ਮੇਅਰ ਵਨੀਤ ਧੀਰ ਨੇ ਦੱਸਿਆ ਕਿ ਸਰਫੇਸ ਵਾਟਰ ਕੰਪਨੀ ਨੂੰ 30 ਜੂਨ ਤਕ ਸਾਰੀਆਂ ਸੜਕਾਂ ਦੀ ਪੁਟਾਈ ਕਰ ਕੇ ਪਾਈਪ ਪਾਉਣ ਲਈ ਕਹਿ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਬਰਸਾਤੀ ਸੀਜ਼ਨ ਸ਼ੁਰੂ ਹੋ ਜਾਵੇਗਾ, ਜਿਸ ਨਾਲ ਪੁਟਾਈ ਕਾਰਨ ਨਿਕਲੀ ਮਿੱਟੀ ਆਦਿ ਬੈਠ ਜਾਵੇਗੀ। ਬਰਸਾਤਾਂ ਤੋਂ ਬਾਅਦ ਇਨ੍ਹਾਂ ਸੜਕਾਂ ਨੂੰ ਨਵਾਂ ਬਣਾਉਣ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕਰ ਦਿੱਤਾ ਜਾਵੇਗਾ, ਜਿਸ ਦੇ ਲਈ 32 ਕਰੋੜ ਰੁਪਏ ਦੀ ਮਨਜ਼ੂਰੀ ਜਲੰਧਰ ਸਮਾਰਟ ਸਿਟੀ ਕੰਪਨੀ ਤੋਂ ਮਿਲ ਚੁੱਕੀ ਹੈ।

ਇਹ ਵੀ ਪੜ੍ਹੋ :  ਲੋਕਾਂ ਲਈ ਖੜ੍ਹੀ ਹੋ ਸਕਦੀ ਵੱਡੀ ਮੁਸੀਬਤ! ਪੰਜਾਬ 'ਚ 14 ਮਾਰਚ ਨੂੰ ਲੈ ਕੇ ਹੋਇਆ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e 


author

shivani attri

Content Editor

Related News