ਮਾਮਲਾ ਜ਼ਹਿਰੀਲੀ ਗੈਸ ਲੀਕ ਹੋਣ ਦਾ, ਫੈਕਟਰੀਆਂ ਦੇ 3 ਕਿਲੋਮੀਟਰ ਏਰੀਏ ’ਚ ਕਈ ਵੱਡੀਆਂ ਸਿੱਖਿਆ ਸੰਸਥਾਵਾਂ

Friday, May 12, 2023 - 12:47 PM (IST)

ਮਾਮਲਾ ਜ਼ਹਿਰੀਲੀ ਗੈਸ ਲੀਕ ਹੋਣ ਦਾ, ਫੈਕਟਰੀਆਂ ਦੇ 3 ਕਿਲੋਮੀਟਰ ਏਰੀਏ ’ਚ ਕਈ ਵੱਡੀਆਂ ਸਿੱਖਿਆ ਸੰਸਥਾਵਾਂ

ਨੰਗਲ (ਗੁਰਭਾਗ ਸਿੰਘ)-ਨਯਾ ਨੰਗਲ ’ਚ ਬੀਤੇ ਦਿਨ ਕਿਸੇ ਉਦਯੋਗਿਕ ਇਕਾਈ ’ਚੋ ਕਥਿਤ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਨਿੱਜੀ ਸਕੂਲ ਦੇ ਕਈ ਵਿਦਿਆਰਥੀ ਜ਼ਖ਼ਮੀ ਹੋ ਗਏ ਸਨ। ਜਾਣਕਾਰੀ ਅਨੁਸਾਰ ਨਯਾ ਨੰਗਲ ਏਰੀਏ ’ਚ ਜਿੱਥੇ ਐੱਨ. ਐੱਫ਼. ਐੱਲ., ਪੀ. ਏ. ਸੀ. ਐੱਲ. ਵਰਗੀਆਂ ਵੱਡੀਆਂ ਇਕਾਈਆਂ ਹਨ, ਉਥੇ ਹੀ ਇਸ ਏਰੀਏ ਵਿਚ ਕਈ ਵੱਡੇ ਟੀਚਿੰਗ ਇੰਸਟੀਚਿਊਟ, ਰਿਹਾਇਸ਼ੀ ਕਾਲੋਨੀਆਂ, ਸਰਕਾਰੀ ਦਫ਼ਤਰ ਅਤੇ ਇਕ ਦਰਜਨ ਦੇ ਕਰੀਬ ਪਿੰਡ ਪੈਂਦੇ ਹਨ। ਨਯਾ ਨੰਗਲ ਦਾ ਏਰੀਆ ਹਿਮਾਚਲ ਹੱਦ ਨਾਲ ਵੀ ਜੁੜਿਆ ਹੋਇਆ ਹੈ। ਟੀਚਿੰਗ ਇੰਸਟੀਚਿਊਟ ਸਰਕਾਰੀ ਸ਼ਿਵਾਲਿਕ ਕਾਲਜ, ਸ਼ਿਵਾਲਿਕ ਫਾਰਮੇਸੀ ਕਾਲਜ, ਸ਼ਿਵਾਲਿਕ ਸੀ. ਸ. ਸਕੂਲ, ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਤੋਂ ਇਲਾਵਾ ਕਈ ਹੋਰ ਸਕੂਲ ਅਤੇ ਨਾਲ ਲੱਗਦੇ ਹਿਮਾਚਲ ਦਾ ਭਟੌਲੀ ਕਾਲਜ ਆਦਿ ਮੁੱਖ ਹੈ।

ਇਹ ਵੀ ਪੜ੍ਹੋ: ਜਲੰਧਰ ਜ਼ਿਮਨੀ ਚੋਣ: ਭਲਕੇ ਹੋਵੇਗਾ 19 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ, ਸਵੇਰੇ 7.30 ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ

ਉਥੇ ਹੀ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਰੂਪਨਗਰ ਦੀ ਡੀ. ਸੀ. ਡਾ. ਪ੍ਰੀਤੀ ਯਾਦਵ, ਐੱਸ . ਐੱਸ. ਪੀ. ਵਿਵੇਕਸ਼ੀਲ ਸੋਨੀ, ਐੱਸ. ਡੀ. ਐੱਮ. ਮਨੀਸ਼ ਰਾਣਾ ਤੋਂ ਇਲਾਵਾ 3 ਡੀ. ਐੱਸ. ਪੀ., ਤਹਿਸੀਲਦਾਰ, ਸਿਵਲ ਸਰਜਨ, ਐੱਸ. ਐੱਮ. ਓ. ਨੇ ਵੀ ਮੌਕੇ ਦੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਸਕੂਲ ਮੈਨੇਜਮੈਂਟ ਅਤੇ ਪੀ. ਏ. ਸੀ. ਐੱਲ. ਅਤੇ ਐੱਨ. ਐੱਫ਼. ਐੱਲ. ਦੇ ਅਧਿਕਾਰੀਆਂ ਤੋਂ ਵੀ ਗੈਸ ਸਬੰਧੀ ਜਾਣਕਾਰੀ ਲਈ। ਇਸ ਮੌਕੇ ਡੀ. ਸੀ. ਪ੍ਰੀਤੀ ਯਾਦਵ ਨੇ ਕਿਹਾ ਕਿ ਜਿਸ ਵੀ ਉਦਯੋਗਿਕ ਇਕਾਈ ਤੋਂ ਇਹ ਗੈਸ ਲੀਕ ਹੋਈ ਹੈ ਜਾਂ ਕਿਸੇ ਹੋਰ ਜਗ੍ਹਾ ਤੋਂ, ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਨਯਾ ਨੰਗਲ ’ਚ ਪਹਿਲਾਂ ਵੀ ਉਦਯੋਗਿਕ ਇਕਾਈਆਂ ਤੋਂ ਕਈ ਗੈਸ ਲੀਕੇਜ ਦੀ ਘਟਨਾ ਹੋ ਚੁੱਕੀ ਹੈ ਅਤੇ ਉਦਯੋਗਿਕ ਇਕਾਈਆਂ ਕਥਿਤ ਇਕ-ਦੂਜੇ ਉੱਤੇ ਦੋਸ਼ ਲਾ ਕੇ ਆਪਣਾ ਪੱਲਾ ਝਾੜ ਲੈਂਦੀਆਂ ਹਨ। ਪ੍ਰਦੂਸ਼ਣ ਕੰਟਰੋਲ ਬੋਰਡ, ਪ੍ਰਸ਼ਾਸਨ ਅਤੇ ਕਈ ਹੋਰ ਜਾਂਚ ਏਜੰਸੀਆਂ ਦੁਆਰਾ ਸਮੇਂ-ਸਮੇਂ ਉੱਤੇ ਜਾਂਚ ਕਰ ਕੇ ਇਨ੍ਹਾਂ ਉਦਯੋਗਿਕ ਇਕਾਈਆਂ ਦਾ ਕਲੀਨ ਚਿਟ ਦੇ ਦਿੰਦੀਆਂ ਹਨ ਪਰ ਉਸ ਤੋਂ ਬਾਅਦ ਵੀ ਅਜਿਹੀਆਂ ਘਟਨਾਵਾਂ ਦਾ ਸਾਹਮਣੇ ਆਉਣਾ ਜਾਂਚ ਉੱਤੇ ਕਥਿਤ ਤੌਰ ’ਤੇ ਸਵਾਲੀਆ ਚਿੰਨ੍ਹ ਲਾਉਂਦਾ ਹੈ।

PunjabKesari

ਉਦਯੋਗਿਕ ਇਕਾਈ ਪੀ. ਏ. ਸੀ. ਐੱਲ. (ਪ੍ਰਾਈਮੋ) ਦੇ ਅਧਿਕਾਰੀਆਂ ਨੇ ਗੈਸ ਲੀਕੇਜ ਤੋਂ ਕੀਤਾ ਮਨ੍ਹਾ
ਇਸ ਗੈਸ ਲੀਕੇਜ ਨੂੰ ਲੈ ਕੇ ਉਦਯੋਗਿਕ ਇਕਾਈ ਪੀ. ਏ. ਸੀ. ਐੱਲ. (ਪ੍ਰਾਈਮੋ) ਦੇ ਜੀ. ਐੱਮ. ਵਰਕਸ ਐੱਮ. ਪੀ. ਐੱਸ. ਵਾਲਿਆ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੀ ਫੈਕਟਰੀ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਗੈਸ ਲੀਕੇਜ ਨਹੀਂ ਹੋਈ ਹੈ ਅਤੇ ਸਾਡਾ ਪਲਾਂਟ ਪੂਰੀ ਤਰ੍ਹਾਂ ਠੀਕ ਚੱਲ ਰਿਹਾ ਹੈ। ਜੇਕਰ ਸਾਡੇ ਪਲਾਂਟ ਤੋਂ ਕੋਈ ਲੀਕੇਜ ਹੁੰਦੀ ਤਾਂ ਸਭ ਤੋਂ ਪਹਿਲਾਂ ਸਾਡੇ ਕਰਮਚਾਰੀਆਂ ਉੱਤੇ ਇਸ ਦਾ ਅਸਰ ਹੁੰਦਾ। ਇਸ ਲਈ ਇਸ ਗੈਸ ਲੀਕੇਜ ਨਾਲ ਸਾਡਾ ਕੁੱਝ ਵੀ ਲੈਣਾ-ਦੇਣਾ ਨਹੀਂ ਹੈ।

ਇਹ ਵੀ ਪੜ੍ਹੋ: ਪੰਜਾਬ ਦਾ ਇਹ ਜ਼ਿਲ੍ਹਾ ਤਪਸ਼ ਵਧਣ ਨਾਲ ਰਹਿ ਸਕਦੈ ਸਭ ਤੋਂ ਜ਼ਿਆਦਾ ਗਰਮ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ

ਐੱਨ. ਐੱਫ਼. ਐੱਲ. ਦੇ ਅਧਿਕਾਰੀਆਂ ਨੇ ਵੀ ਗੈਸ ਲੀਕੇਜ ਤੋਂ ਕੀਤਾ ਮਨ੍ਹਾ
ਇਸ ਗੈਰ ਰਿਸਾਵ ਮਾਮਲੇ ਸਬੰਧੀ ਜਦੋਂ ਐੱਨ. ਐੱਫ਼. ਐੱਲ. ਦੇ ਅਧਿਕਾਰੀ ਡੀ. ਐੱਸ. ਤੋਮਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਾਡੀ ਫੈਕਟਰੀ ਤੋਂ ਕੋਈ ਵੀ ਲੀਕੇਜ ਨਹੀਂ ਹੋਈ ਹੈ ਅਤੇ ਅਧਿਕਾਰੀ ਇਸ ਮਾਮਲੇ ਦੀ ਪੂਰੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ।

ਇਹ ਵੀ ਪੜ੍ਹੋ:  ਸ. ਪ੍ਰਕਾਸ਼ ਸਿੰਘ ਬਾਦਲ ਦਾ ਜਿੱਥੇ ਹੋਇਆ ਸੀ ਅੰਤਿਮ ਸੰਸਕਾਰ, ਉੱਥੇ ਹੁਣ ਯਾਦਗਾਰ ਬਣਾਉਣ ਦੀ ਤਿਆਰੀ ’ਚ ਅਕਾਲੀ ਦਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ


author

shivani attri

Content Editor

Related News