ਮਾਨਸਾ ਦੀ ਨੇਤਰਹੀਣ ਵੀਰਪਾਲ ਕੌਰ ਨੇ ਵਧਾਇਆ ਸੂਬੇ ਦਾ ਮਾਣ, ਜੂਡੋ-ਕਰਾਟੇ ਚੈਂਪੀਅਨਸ਼ਿਪ 'ਚ ਜਿੱਤਿਆ ਗੋਲਡ ਮੈਡਲ
Wednesday, Mar 22, 2023 - 06:11 PM (IST)
ਮਾਨਸਾ (ਸੰਦੀਪ ਮਿੱਤਲ) : ਪਿੰਡ ਜਟਾਣਾਂ ਕਲਾਂ ਦੀ ਨੇਤਰਹੀਣ ਕੁੜੀ ਵੀਰਪਾਲ ਕੌਰ ਨੇ ਉੱਤਰ ਪ੍ਰਦੇਸ਼ ਦੇ ਲਖਨਊ 'ਚ ਹੋਈਆਂ ਜੂਡੋ-ਕਰਾਟੇ ਖੇਡਾਂ 'ਚ ਨੈਸ਼ਨਲ ਐਵਾਰਡ ਜਿੱਤ ਕੇ ਪਿੰਡ ਅਤੇ ਮਾਨਸਾ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਦੱਸ ਦੇਈਏ ਕਿ ਵੀਰਪਾਲ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਜਟਾਣਾ ਕਲਾਂ, ਜਨਮ ਤੋਂ ਹੀ ਨੇਤਰਹੀਣ ਹੈ ਅਤੇ ਡੀ. ਏ. ਈ. ਐੱਫ. ਬਲਾਇੰਡ ਸਕੂਲ ਪਟਿਆਲਾ ਵਿਖੇ 11ਵੀਂ ਜਮਾਤ ਦੀ ਵਿਦਿਆਰਥਣ ਹੈ। ਨੈਸ਼ਨਲ ਸਕੂਲ ਖੇਡਾਂ ਦੌਰਾਨ ਵੀਰਪਾਲ ਕੌਰ ਨੇ 45 ਕਿਲੋ ਭਾਰ 'ਚ ਗੋਲਡ ਮੈਡਲ ਜਿੱਤ ਕੇ ਨੈਸ਼ਨਲ ਐਵਾਰਡ ਪ੍ਰਾਪਤ ਕੀਤਾ।
ਇਹ ਵੀ ਪੜ੍ਹੋ- ਵੱਡੀ ਖ਼ਬਰ : ਨਾਭਾ ਜੇਲ੍ਹ ਬ੍ਰੇਕ ਕਾਂਡ 'ਚ ਸਾਢੇ 7 ਸਾਲ ਬਾਅਦ 22 ਮੁਲਜ਼ਮ ਦੋਸ਼ੀ ਕਰਾਰ
ਅੱਜ ਆਪਣੇ ਪਿੰਡ ਜਟਾਣਾ ਕਲਾਂ ਪਹੁੰਚਣ 'ਤੇ ਪਿੰਡ ਵਾਸੀਆਂ ਤੇ ਪੰਚਾਇਤ ਨੇ ਵੀਰਪਾਲ ਦਾ ਭਰਵਾ ਸਵਾਗਤ ਕੀਤਾ। ਸਭ ਤੋਂ ਪਹਿਲਾਂ ਵੀਰਪਾਲ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਪਹੁੰਚੀ, ਜਿੱਥੇ ਸਕੂਲ ਸਟਾਫ ਵੱਲੋਂ ਉਸ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਪਿੰਡ ਵਾਸੀ ਗੁਰਤੇਜ ਸਿੰਘ, ਮਾਸਟਰ ਮੇਜਰ ਸਿੰਘ ਅਤੇ ਸਰਪੰਚ ਜਗਸੀਰ ਸਿੰਘ ਨੇ ਕਿਹਾ ਕਿ 25 ਮਾਰਚ ਨੂੰ ਇਸ ਧੀ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਲਾਭ ਸਿੰਘ ਸੈਕਟਰੀ, ਜਸਵਿੰਦਰ ਸੇਮੀ, ਰੁਪਿੰਦਰ ਸਿੰਘ, ਗੁਰਬਾਜ ਸਿੰਘ, ਗੁਰਦੀਪ ਭੀਮਾ, ਕਾਕਾ ਗਾਦੜ, ਗੁਰਚਰਨ ਨੰਬਰਦਾਰ, ਬਲਦੇਵ ਸਿੰਘ, ਨਿਰਮਲ ਫੱਤਾ, ਬਚਿੱਤਰ ਸਿੰਘ, ਜਸ਼ਨਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਮੋਗਾ 'ਚ ਦਿਨ ਚੜ੍ਹਦੇ ਹੀ ਅਧਿਆਪਕਾ ਨਾਲ ਵਾਪਰਿਆ ਵੱਡਾ ਹਾਦਸਾ, ਮੌਕੇ 'ਤੇ ਹੀ ਟੁੱਟ ਗਈ ਸਾਹਾਂ ਦੀ ਡੋਰ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।