ਪੰਜਾਬ ਦੇ ਗੱਭਰੂ ਨੇ ਮਾਊਂਟ ਐਵਰੈਸਟ 'ਤੇ ਚੜ੍ਹ ਲਹਿਰਾਇਆ ਤਿਰੰਗਾ

05/25/2019 2:58:22 PM

ਮਾਨਸਾ (ਅਮਰਜੀਤ ਚਾਹਲ) : ਪਿੰਡ ਜਟਾਣਾ ਕਲਾਂ ਦਾ ਰਹਿਣ ਵਾਲੇ ਰਮਨਵੀਰ ਸਿੰਘ ਨੇ ਮਾਲਵੇ ਦੇ ਰੇਤਲੇ ਟਿੱਬਿਆਂ 'ਚੋਂ ਨਿਕਲ ਹਿਮਾਲਿਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ 'ਤੇ ਤਿਰੰਗਾ ਲਹਿਰਾ ਕੇ ਨਾ ਸਿਰਫ ਦੇਸ਼ ਸਗੋਂ ਪੰਜਾਬ ਤੇ ਆਪਣੇ ਪਿੰਡ ਦਾ ਨਾਂ ਵੀ ਰੌਸ਼ਨ ਕੀਤਾ ਹੈ। 8 ਸਾਲ ਪਹਿਲਾਂ ਰਮਨ ਸੀ. ਆਈ. ਐੱਫ 'ਚ ਭਰਤੀ ਹੋਇਆ ਸੀ ਤੇ ਉਹ ਐੱਨ. ਐੱਸ. ਜੀ. ਕਮਾਂਡੋ 'ਚ ਦੇਸ਼ ਦੀ ਸੇਵਾ ਕਰ ਰਿਹਾ ਹੈ। ਪਰਿਵਾਰ ਨੂੰ ਜਦੋਂ ਰਮਨਵੀਰ ਦੇ ਮਾਊਂਟ ਐਵਰੇਸਟ ਫਤਿਹ ਕਰਨ ਦੀ ਗੱਲ ਪਤਾ ਲੱਗੀ ਤਾਂ ਘਰ 'ਚ ਵਿਆਹ ਵਰਗਾ ਮਾਹੌਲ ਬਣ ਗਿਆ। ਪੁੱਤ ਦੀ ਇਸ ਹੌਸਲੇ ਭਰੀ ਪ੍ਰਾਪਤੀ ਤੋਂ ਮਾਪਿਆਂ ਬੇਹੱਦ ਖੁਸ਼ ਹਨ।

PunjabKesari

ਰਮਨਵੀਰ ਦੇ ਚਾਚੇ ਨੇ ਦੱਸਿਆ ਕਿ ਪਠਾਨਕੋਟ ਏਅਰਬੇਸ 'ਤੇ ਹੋਏ ਹਮਲੇ ਸਮੇਂ ਦਿੱਲੀ ਤੋਂ ਗਈ ਕਮਾਂਡੋ ਟੀਮ 'ਚ ਰਮਨਵੀਰ ਵੀ ਸ਼ਾਮਲ ਸੀ। ਮਾਨਸਾ ਦੇ ਛੋਟੇ ਜਿਹੇ ਪਿੰਡ ਦੇ ਮੁੰਡੇ ਰਮਨਵੀਰ ਨੇ ਮਾਊਂਟ ਐਵਰੇਸਟ ਫਤਿਹ ਕਰਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਪੰਜਾਬੀ ਦੇ ਹੌਸਲੇ ਤੇ ਹਿੰਮਤ ਦੇ ਅੱਗੇ ਕੋਈ ਨਹੀਂ ਟਿਕ ਸਕਦਾ, ਨਾ ਟਿੱਬਿਆਂ ਦੀ ਗਰਮੀ ਤੇ ਨਾ ਹੀ ਪਹਾੜਾਂ ਦੀ ਹੱਡ ਚੀਰਵੀਂ ਠੰਡ।


cherry

Content Editor

Related News